ਨਵੀਂ ਦਿੱਲੀ, 8 ਫਰਵਰੀ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਤ, ਵਰਗ, ਨਸਲ ਅਤੇ ਸੱਭਿਆਚਾਰ ਦੇ ਆਧਾਰ ’ਤੇ ਮਸਨੂਈ ਪਾੜਾ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਅਜਿਹੀਆਂ ਤਾਕਤਾਂ ਤੋਂ ਪੈਦਾ ਹੋਏ ਖਤਰੇ ਨੂੰ ਸਮਝਣ ਵਾਲੇ ਲੋਕ ਸੌੜੇ ਹਿੱਤਾਂ ਕਾਰਨ ਖਤਰੇ ਨੂੰ ਨਜ਼ਰਅੰਦਾਜ਼ ਕਰਦੇ ਹਨ। ਸ੍ਰੀ ਧਨਖੜ ਇਥੇ ਸਨਅਤਕਾਰ ਗੋਪੀਚੰਦ ਪੀ. ਹਿੰਦੂਜਾ ਵੱਲੋਂ ਸੰਕਲਿਤ ਕਿਤਾਬ ‘ਆਈ ਐਮ?’ ਲਾਂਚ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਅਕੀਦੇ ਵਿੱਚ ਵਿਸ਼ਵਾਸ ਸਵੈ-ਇੱਛਤ ਹੈ ਅਤੇ ਵਿਸ਼ਵਾਸ ‘ਹੇਰਾਫੇਰੀ ਦੁਆਰਾ ਪੈਦਾ’ ਮਨੁੱਖੀ ਸ਼ੋਸ਼ਣ ਦਾ ਸਭ ਤੋਂ ਭੈੜਾ ਰੂਪ ਹੈ। ਉਪ-ਰਾਸ਼ਟਰਪਤੀ ਨੇ ਕਿਹਾ ਕਿ ਜਨਸੰਖਿਆ ਦੇ ਹੁਨਰ ਦੁਆਰਾ ਦੂਜਿਆਂ ’ਤੇ ਸਰਵਉੱਚਤਾ ਅਤੇ ਦੂਜਿਆਂ ਨੂੰ ਆਪਣੇ ਅਧੀਨ ਕਰਨ ਦਾ ਉਦੇਸ਼ ਚਿੰਤਾ ਦਾ ਵਿਸ਼ਾ ਹੈ। -ਪੀਟੀਆਈ
Source link