Breaking News
Home / Tag Archives: ਵਚ

Tag Archives: ਵਚ

ਭਿਵਾਨੀ: ਅਧਿਆਪਕ, ਪਤਨੀ ਤੇ ਧੀ ਦੀ ਭੇਤਭਰੀ ਹਾਲਤ ਵਿੱਚ ਮੌਤ

ਪੱਤਰ ਪ੍ਰੇਰਕ ਟੋਹਾਣਾ, 27 ਜਨਵਰੀ ਭਿਵਾਨੀ ਦੀ ਨਵੀਂ ਬਸਤੀ ਵਿੱਚ ਰਹਿੰਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ (35), ਉਸ ਦੀ ਪਤਨੀ ਸ਼ੀਲਾ (32) ਤੇ ਧੀ ਹਿਮਾਨੀ (5) ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ। ਉਕਤ ਪਰਿਵਾਰ ਦੇ ਘਰ ਵਿੱਚ ਕੋਈ ਹਲਚਲ ਨਾ ਹੋਣ ‘ਤੇ ਅੱਜ ਸਵੇਰੇ ਗੁਆਂਢੀਆਂ ਨੇ ਪੁਲੀਸ …

Read More »

ਪਾਕਿਸਤਾਨ ਦੇ 22 ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਬੰਦ

ਇਸਲਾਮਾਬਾਦ, 23 ਜਨਵਰੀ ਪਾਕਿਸਤਾਨ ਵਿਚ ਆਰਥਿਕ ਸੰਕਟ ਵਧਣ ਤੋਂ ਬਾਅਦ ਅੱਜ ਪਾਕਿ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਿਜਲੀ ਸੰਕਟ ਖੜ੍ਹਾ ਹੋ ਗਿਆ। ਇਹ ਪਤਾ ਲੱਗਾ ਹੈ ਕਿ ਕੌਮੀ ਗਰਿੱਡ ਵਿਚ ਤਕਨੀਕੀ ਨੁਕਸ ਪਿਆ ਹੈ ਜਿਸ ਕਾਰਨ ਲਾਹੌਰ, ਕਰਾਚੀ, ਇਸਲਾਮਾਬਾਦ, ਪੇਸ਼ਾਵਰ ਸਣੇ ਕਈ ਸ਼ਹਿਰਾਂ ਵਿਚ ਬਿਜਲੀ ਗੁੱਲ ਹੋ ਗਈ। ਜਾਣਕਾਰੀ ਮਿਲੀ ਹੈ …

Read More »

ਐੱਫੲੇਏ ਦੇ ਏਅਰ ਸਿਸਟਮ ’ਚ ਖ਼ਰਾਬੀ ਕਾਰਨ ਅਮਰੀਕਾ ਵਿੱਚ ਉਡਾਣਾਂ ਰੱਦ

ਵਾਸ਼ਿੰਗਟਨ, 11 ਜਨਵਰੀ ਅਮਰੀਕਾ ਵਿੱਚ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਏਅਰ ਸਿਸਟਮ ਦੇ ਫੇਲ੍ਹ ਹੋਣ ਕਾਰਨ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੌਮਾਂਤਰੀ ਮੀਡੀਆ ਦੀ ਰਿਪੋਰਟ ਮੁਤਾਬਕ ਐੱਫਏਏ ਵਿੱਚ ਕੰਪਿਊਟਰ ਦੀ ਖ਼ਰਾਬੀ ਕਾਰਨ ਦੇਸ਼ ਭਰ ਵਿੱਚ ਉਡਾਣਾਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਯਾਤਰੀ ਹਵਾਈ ਅੱਡਿਆਂ …

Read More »

ਸੀਬੀਜੀ ਪ੍ਰਾਜੈਕਟਾਂ ਵਿੱਚ ਸਾਲਾਨਾ 18 ਲੱਖ ਟਨ ਪਰਾਲੀ ਦੀ ਵਰਤੋਂ ਹੋਵੇਗੀ: ਅਮਨ ਅਰੋੜਾ

ਚੰਡੀਗੜ੍ਹ, 10 ਜਨਵਰੀ ਪਰਾਲੀ ਸਾੜਨ ਦੀ ਸਮੱਸਿਆ ਦੇ ਸਥਾਈ ਹੱਲ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਲਗਾਏ ਜਾ ਰਹੇ 43 ਕੰਪਰੈੱਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟਾਂ ਵਿੱਚ ਸਾਲਾਨਾ ਤਕਰੀਬਨ 18 ਲੱਖ ਟਨ ਪਰਾਲੀ ਦੀ ਵਰਤੋਂ ਕਰਨ …

Read More »

ਚੀਨ ਦੇ ਸਨਅਤੀ ਪ੍ਰਾਂਤ ਵਿੱਚ ਕਰੋਨਾ ਦੇ ਰੋਜ਼ਾਨਾ 10 ਲੱਖ ਨਵੇਂ ਕੇਸ

ਪੇਈਚਿੰਗ, 26 ਦਸੰਬਰ ਚੀਨ ਦੇ ਜ਼ੇਜੀਆਂਗ ਸਨਅਤੀ ਪ੍ਰਾਂਤ ਵਿੱਚ ਕਰੋਨਾ ਦੇ ਰੋਜ਼ਾਨਾ 10 ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਦੁੱਗਣਾ ਵੀ ਹੋ ਸਕਦਾ ਹੈ। ਸੀਐੱਨਐੱਨ ਅਨੁਸਾਰ ਚੀਨ ਵਿੱਚ ਤੇਜ਼ੀ ਨਾਲ ਵਧ ਰਹੇ ਕਰੋਨਾ ਕੇਸਾਂ ਕਾਰਨ ਲੋਕ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ …

Read More »

ਆਸਟਰੇਲੀਆ: ਅਧਿਆਪਕਾਂ ਤੇ ਨਰਸਾਂ ਨੂੰ ਤਿੰਨ ਦਿਨਾਂ ਵਿੱਚ ਮਿਲੇਗਾ ਵੀਜ਼ਾ

ਹਰਜੀਤ ਲਸਾੜਾ ਬ੍ਰਿਸਬਨ, 24 ਦਸੰਬਰ ਇੱਥੇ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਪੁਰਾਣੀ ‘ਪ੍ਰਾਇਰਿਟੀ ਮਾਈਗ੍ਰੇਸ਼ਨ ਸਕਿੱਲਡ ਆਕੂਪੇਸ਼ਨ ਲਿਸਟ’ ਦੀ ਵਰਤੋਂ ਨੂੰ ਬੰਦ ਕਰਦਿਆਂ ਅਤੇ ਹੁਨਰਮੰਦ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦਿੰਦਿਆਂ ਹੁਣ ਅਧਿਆਪਕਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੇ ਵੀਜ਼ਾ ਦਾ ਮੁਲਾਂਕਣ ਮਹਿਜ਼ ਤਿੰਨ ਦਿਨਾਂ ਦੇ ਅੰਦਰ ਸੰਭਵ ਹੋ ਗਿਆ ਹੈ। ਸਰਕਾਰ ਦਾ …

Read More »

ਕੈਗ ਨੇ ਲਲਿਤ ਕਲਾ ਅਕਾਦਮੀ ਵਿੱਚ ‘ਬੇਨੇਮੀਆਂ’ ’ਤੇ ਉਂਗਲ ਧਰੀ

ਨਵੀਂ ਦਿੱਲੀ, 23 ਦਸੰਬਰ ਕੰਪਟਰੋਲਰ ਤੇ ਆਡਿਟਰ ਜਨਰਲ (ਕੈਗ) ਨੇ ਲਲਿਤ ਕਲਾ ਅਕਾਦਮੀ ਵਿੱਚ ਗੰਭੀਰ ਵਿੱਤੀ ‘ਬੇਨੇਮੀਆਂ’ ਸਾਹਮਣੇ ਲਿਆਂਦੀਆਂ ਹਨ। ਕੈਗ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਅਕਾਦਮੀ ਨੇ ਕੈਗ ਦੀ ਟਿੱਪਣੀ ਨੂੰ ‘ਗ਼ਲਤ ਤੇ ਮਨਘੜਤ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਇਹ ਅਕਾਦਮੀ ਸਭਿਆਚਾਰਕ ਮੰਤਰਾਲੇ ਅਧੀਨ ਕੰਮ ਕਰਦੀ ਹੈ। ਕੈਗ …

Read More »

ਛੋਟਾ ਰਾਜਨ 1999 ਦੇ ਕਤਲ ਕੇਸ ਵਿੱਚ ਦੋਸ਼ਮੁਕਤ ਕਰਾਰ

ਮੁੰਬਈ, 20 ਦਸੰਬਰ ਇਥੋਂ ਦੀ ਸੈਸ਼ਨ ਅਦਾਲਤ ਨੇ ਦਾਊਦ ਇਬਰਾਹਿਮ ਗਰੋਹ ਦੇ ਇੱਕ ਕਥਿਤ ਮੈਂਬਰ ਦੇ 1999 ਵਿੱਚ ਹੋਏ ਕਤਲ ਨਾਲ ਸਬੰਧਤ ਮਾਮਲੇ ਵਿੱਚ ਗੈਂਗਸਟਰ ਛੋਟਾ ਰਾਜਨ ਨੂੰ ਦੋਸ਼ਮੁਕਤ ਕਰਾਰ ਦਿੱਤਾ ਹੈ। ਅਦਾਲਤ ਨੇ 17 ਦਸੰਬਰ ਨੂੰ ਰਾਜਨ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ। ਵਿਸਥਾਰਤ ਹੁਕਮ ਮੰਗਲਵਾਰ ਨੂੰ ਦਿੱਤੇ ਗਏ। ਇਸਤਗਾਸਾ …

Read More »

ਥਾਈਲੈਂਡ ਦੀ ਖਾੜੀ ਵਿੱਚ ਜੰਗੀ ਬੇੜਾ ਡੁੱਬਿਆ; 31 ਜਲ ਸੈਨਿਕ ਲਾਪਤਾ

ਬੈਂਕਾਕ, 19 ਦਸੰਬਰ ਥਾਈਲੈਂਡ ਦੀ ਖਾੜੀ ਵਿੱਚ ਥਾਈ ਜਲ ਸੈਨਾ ਦਾ ਇੱਕ ਜੰਗੀ ਬੇੜਾ ਡੁੱਬਣ ਕਾਰਨ 12 ਘੰਟਿਆਂ ਮਗਰੋਂ ਵੀ 31 ਜਲ ਸੈਨਿਕ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ, ਜਦੋਂਕਿ 75 ਜਲ ਸੈਨਿਕਾਂ ਨੂੰ ਬਚਾਅ ਲਿਆ ਗਿਆ ਹੈ। ਜਲ ਸੈਨਾ ਨੇ ਦੱਸਿਆ ਕਿ ‘ਐੱਚਟੀਐੱਮਐੱਲ ਸੁਖੋਥਾਈ ਕਾਰਵੇਟ’ ਐਤਵਾਰ ਸ਼ਾਮ ਨੂੰ …

Read More »

ਮੇਘਾਲਿਆ ਦੇ ਚਾਰ ਵਿਧਾਇਕ ਭਾਜਪਾ ਵਿੱਚ ਸ਼ਾਮਲ

ਨਵੀਂ ਦਿੱਲੀ, 14 ਦਸੰਬਰ ਮੇਘਾਲਿਆ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੈਸ਼ਨਲ ਪੀਪਲਜ਼ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਸਮੇਤ ਚਾਰ ਵਿਧਾਇਕ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ, ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਅਤੇ ਕੌਮੀ ਬੁਲਾਰੇ ਸੰਬਿਤ …

Read More »