ਏਸੁਨਸਿਓ (ਪੈਰਾਗੁਏ), 23 ਅਗਸਤ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੈਰਾਗੁਏ ਵਿੱਚ ਆਪਣੇ ਹਮਰੁਤਬਾ ਜੂਲੀਓ ਸੀਜ਼ਰ ਐਰੀਓਲਾ ਨਾਲ ਮਿਲ ਕੇ ਭਾਰਤ ਦੇ ਨਵੇਂ ਦੂਤਾਵਾਸ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਭਰੋਸਾ ਜਤਾਇਆ ਕਿ ਇਸ ਰਾਹੀਂ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ। ਜੈਸ਼ੰਕਰ ਸਮੁੱਚੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੱਖਣੀ …
Read More »ਰੂਸ ਨੇ ਭਾਰਤ ਵਿੱਚ ਦਹਿਸ਼ਤੀ ਹਮਲੇ ਦੀ ਯੋਜਨਾ ਘੜ ਰਹੇ ਇਸਲਾਮਿਕ ਸਟੇਟ ਦੇ ਫਿਦਾਈਨ ਨੂੰ ਫੜਿਆ
ਮਾਸਕੋ, 22 ਅਗਸਤ ਰੂਸ ਦੀ ਸੰਘੀ ਸੁਰੱਖਿਆ ਸਰਵਿਸ (ਐੱਫਐੱਸਬੀ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਭਾਰਤ ਵਿੱਚ ਦਹਿਸ਼ਤੀ ਹਮਲੇ ਦੀ ਯੋਜਨਾ ਘੜ ਰਹੇ ਇਕ ਫਿਦਾਈਨ ਨੂੰ ਕਾਬੂ ਕੀਤਾ ਹੈ। ਰੂਸ ਦੀ ਖ਼ਬਰ ਏਜੰਸੀ ਸਪੂਤਨਿਕ ਦੀ ਰਿਪੋਰਟ ਮੁਤਾਬਕ ਇਹ ਫਿਦਾਈਨ ਇਸਲਾਮਿਕ ਸਟੇਟ ਦਹਿਸ਼ਤੀ ਜਥੇਬੰਦੀ ਦਾ ਮੈਂਬਰ ਹੈ ਤੇ …
Read More »ਸਿਸੋਦੀਆ ਨੂੰ ਭਾਰਤ ਰਤਨ ਦੇਣਾ ਚਾਹੀਦਾ ਸੀ, ਪਰ ਸਿਆਸੀ ਮੰਤਵਾਂ ਲਈ ਨਿਸ਼ਾਨਾ ਬਣਾਇਆ ਜਾ ਰਿਹੈ: ਕੇਜਰੀਵਾਲ
ਅਹਿਮਦਾਬਾਦ, 22 ਅਗਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਸਕੂਲਾਂ ਦਾ ਮਿਆਰ ਸੁਧਾਰਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ, ਪਰ ਕੇਂਦਰ ਸਰਕਾਰ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮਹੀਨੇ ਗੁਜਰਾਤ ਦੀ ਆਪਣੀ ਪੰਜਵੀਂ …
Read More »ਭਾਰਤ ਨਾਲ ਸਥਾਈ ਸ਼ਾਂਤੀ ਚਾਹੁੰਦਾ ਹੈ ਪਾਕਿਸਤਾਨ: ਸ਼ਰੀਫ਼
ਇਸਲਾਮਾਬਾਦ, 20 ਅਗਸਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਗੱਲਬਾਤ ਜ਼ਰੀਏ ਭਾਰਤ ਨਾਲ ਪੱਕੇ ਤੌਰ ‘ਤੇ ਸ਼ਾਂਤੀ ਚਾਹੁੰਦਾ ਹੈ ਕਿਉਂਕਿ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਜੰਗ ਕਿਸੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ‘ਦਿ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਹਾਰਵਰਡ ਯੂਨੀਵਰਸਿਟੀ ਤੋਂ ਆਏ ਵਿਦਿਆਰਥੀਆਂ ਦੇ ਇੱਕ ਵਫ਼ਦ …
Read More »ਭਾਰਤੀ ਇਤਰਾਜ਼ ਦੇ ਬਾਵਜੂਦ ਚੀਨ ਦਾ ਉੱਚ ਤਕਨੀਕ ਨਾਲ ਲੈਸ ‘ਸੂਹੀਆ’ ਜਹਾਜ਼ ਸ੍ਰੀਲੰਕਾ ਦੀ ਬੰਦਰਗਾਹ ’ਤੇ ਪੁੱਜਿਆ
ਕੋਲੰਬੋ, 16 ਅਗਸਤ ਚੀਨ ਦਾ ਉੱਚ ਤਕਨੀਕੀ ‘ਸੂਹੀਆ’ ਜਹਾਜ਼ ਅੱਜ ਸ੍ਰੀਲੰਕਾ ਦੀ ਦੱਖਣੀ ਬੰਦਰਗਾਹ ਹੰਬਨਟੋਟਾ ਪਹੁੰਚਿਆ। ਕੁਝ ਦਿਨ ਪਹਿਲਾਂ ਕੋਲੰਬੋ ਨੇ ਪੇਈਚਿੰਗ ਨੂੰ ਭਾਰਤ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਇਸ ਜਹਾਜ਼ ਦੀ ਆਮਦ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਚੀਨ ਦੀ ਬੈਲਿਸਟਿਕ ਮਿਜ਼ਾਈਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ ਯੂਆਨ ਵੈਂਗ-5 ਸਥਾਨਕ …
Read More »ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ
ਲਾਹੌਰ, 14 ਅਗਸਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੁੜ ਭਾਰਤ ਦੀ ਆਜ਼ਾਦਾਨਾ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ। ਰੂਸ ਤੋਂ ਤੇਲ ਖ਼ਰੀਦਣ ਲਈ ਪੱਛਮੀ ਜਗਤ ਵੱਲੋਂ ਭਾਰਤ ਦੀ ਕੀਤੀ ਜਾ ਰਹੀ ਆਲੋਚਨਾ ਦੀ ਇਮਰਾਨ ਨੇ ਨਿਖੇਧੀ ਵੀ ਕੀਤੀ। ਇਮਰਾਨ ਖਾਨ ਅੱਜ ਲਾਹੌਰ ਦੇ …
Read More »ਤਾਇਵਾਨ ਮੁੱਦਾ: ਭਾਰਤ ਵੱਲੋਂ ਖਿੱਤੇ ’ਚ ਤਨਾਅ ਘਟਾਉਣ ਅਤੇ ਇਕਪਾਸੜ ਕਾਰਵਾਈ ਤੋਂ ਬਚਣ ’ਤੇ ਜ਼ੋਰ
ਨਵੀਂ ਦਿੱਲੀ, 12 ਅਗਸਤ ਤਾਇਵਾਨ ਸੰਕਟ ਬਾਰੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਕਿਹਾ ਕਿ ਉਹ ਚੱਲ ਰਹੇ ਘਟਨਾਕ੍ਰਮ ਤੋਂ ਨੂੰ ਲੈ ਕੇ ਫਿਕਰਮੰਦ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਮੌਜੂਦਾ ਸਥਿਤੀ ਬਦਲਣ ਵਾਲੀ ਕਿਸੇ ਵੀ ਇਕਤਰਫਾ ਕਾਰਵਾਈ ਕਰਨ ਤੋਂ ਦੂਰ ਰਹਿਣ ਅਤੇ ਸਬਰ ਰੱਖਣ ਦੀ ਅਪੀਲ ਕਰਦਿਆਂ …
Read More »ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਵਕੀਲ ਰੂਪਾਲੀ ਦੇਸਾਈ ਦੀ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ
ਵਾਸ਼ਿੰਗਟਨ, 6 ਅਗਸਤ ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਰੂਪਾਲੀ ਐੱਚ. ਦੇਸਾਈ ਦੀ ਨੌਵੇਂ ਸਰਕਟ ਲਈ ਅਮਰੀਕੀ ਕੋਰਟ ਆਫ ਅਪੀਲਜ਼ ਲਈ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਨਾਲ ਉਹ ਇਸ ਸ਼ਕਤੀਸ਼ਾਲੀ ਅਦਾਲਤ ਵਿੱਚ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਅਮਰੀਕਾ ਦੀਆਂ ਦੋਵੇਂ …
Read More »ਭਾਰਤ ਦੇ 75ਵੇਂ ਆਜ਼ਾਦੀ ਸਮਾਗਮ ’ਚ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ
ਵਾਸ਼ਿੰਗਟਨ, 6 ਅਗਸਤ ਓਮ ਜੈ ਜਗਦੀਸ਼ ਹਰੇ ਅਤੇ ਜਨ ਗਣ ਮਨ ਨੂੰ ਨਵੇਂ ਅੰਦਾਜ਼ ਵਿੱਚ ਗਾ ਕੇ ਦਰਸ਼ਕਾਂ ਦਾ ਮਨਮੋਹਣ ਵਾਲੀ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਦਿੱਲੀ ਪੁੱਜੇਗੀ। ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਦੇ ਸੱਦੇ ‘ਤੇ ਭਾਰਤ ਆਉਣ …
Read More »ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜੱਥਾ ਭਾਰਤ ਪੁੱਜਿਆ
ਨਵੀਂ ਦਿੱਲੀ, 3 ਅਗਸਤ ਤਾਲਿਬਾਨ ਸ਼ਾਸਤ ਅਫ਼ਗ਼ਾਨਿਸਤਾਨ ਵਿਚ ਘੱਟਗਿਣਤੀਆਂ ‘ਤੇ ਵਧ ਰਹੇ ਜ਼ੁਲਮ ਦੇ ਮੱਦੇਨਜ਼ਰ 30 ਅਫ਼ਗ਼ਾਨ ਸਿੱਖਾਂ ਦਾ ਜੱਥਾ ਅੱਜ ਕਾਬੁਲ ਤੋਂ ਦਿੱਲੀ ਪਹੁੰਚਿਆ। ਇਹ ਅਫਗਾਨ ਨਾਗਰਿਕ ਹਵਾਈ ਜਹਾਜ਼ ਰਾਹੀ ਭਾਰਤ ਪੁੱਜੇ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਵਿੱਚ ਹਾਲੇ ਵੀ 110 ਸਿੱਖ …
Read More »