Home / Tag Archives: ਭਰਤ (page 3)

Tag Archives: ਭਰਤ

ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਮੇਘਾਲਿਆ ’ਚ ਦਾਖਲ

ਨੋਂਗੋਹ (ਮੇਘਾਲਿਆ), 22 ਜਨਵਰੀ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਅੱਜ ਮੇਘਾਲਿਆ ਵਿਚ ਦਾਖਲ ਹੋ ਗਈ। ਰਾਹੁਲ ਗਾਂਧੀ ਨੇ ਪੈਦਲ ਮਾਰਚ ਨਾਲ ਸੂਬੇ ’ਚ ਇਸ ਦੀ ਸ਼ੁਰੂਆਤ ਕੀਤੀ।  ਯਾਤਰਾ ਅਸਾਮ ਦੇ ਮੋਰੀਗਾਂਵ ਜ਼ਿਲ੍ਹੇ ਤੋਂ ਦੁਪਹਿਰ ਬਾਅਦ ਮੇਘਾਲਿਆ ਵਿੱਚ ਦਾਖ਼ਲ ਹੋਈ। ਉਹ ਜ਼ਿਲ੍ਹੇ ਦੇ ਬੀਰਨਿਹਾਟ ਵਿਖੇ ਰਾਤ ਬਿਤਾਉਣਗੇ। The post ਕਾਂਗਰਸ …

Read More »

ਉੱਤਰ ਭਾਰਤ ਨੂੰ ਧੁੰਦ ਤੇ ਸ਼ੀਤ ਲਹਿਰ ਨੇ ਜਕੜਿਆ

ਨਵੀਂ ਦਿੱਲੀ, 21 ਜਨਵਰੀ ਕੌਮੀ ਰਾਜਧਾਨੀ ’ਚ ਐਤਵਾਰ ਤੜਕੇ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਜਨ ਜੀਵਨ ’ਤੇ ਮਾੜਾ ਅਸਰ ਪਿਆ। ਕੜਾਕੇ ਦੀ ਠੰਢ ਨੇ ਲੋਕਾਂ ਨੂੰ ਘਰਾਂ ’ਚ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ। ਧੁੰਦ ਕਾਰਨ ਕਈ ਉਡਾਣਾਂ ਅਤੇ ਰੇਲਗੱਡੀਆਂ ਦੇਰੀ ਨਾਲ ਚੱਲੀਆਂ ਜਾਂ ਰੱਦ ਹੋ ਗਈਆਂ। ਭਾਰਤ ਦੇ …

Read More »

ਅਦਨ ਦੀ ਖਾੜੀ ’ਚ ਵਪਾਰਕ ਜਹਾਜ਼ ’ਤੇ ਡਰੋਨ ਹਮਲਾ, ਭਾਰਤੀ ਜਲ ਸੈਨਾ ਕੀਤੀ ਜਵਾਬੀ ਕਾਰਵਾਈ

ਨਵੀਂ ਦਿੱਲੀ, 18 ਜਨਵਰੀ ਅਦਨ ਦੀ ਖਾੜੀ ਵਿਚ ਬੁੱਧਵਾਰ ਰਾਤ ਨੂੰ ਮਾਰਸ਼ਲ ਟਾਪੂ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਜਹਾਜ਼ ‘ਚ ਚਾਲਕ ਦਲ ਦੇ 22 ਮੈਂਬਰ ਸਵਾਰ ਸਨ, ਜਿਨ੍ਹਾਂ ‘ਚ ਨੌਂ ਭਾਰਤੀ ਸਨ। ਭਾਰਤੀ …

Read More »

ਐਤਵਾਰ ਤੋਂ ਮਨੀਪੁਰ ’ਚੋਂ ਕਾਂਗਰਸ ਸ਼ੁਰੂ ਕਰੇਗੀ ਭਾਰਤ ਜੋੜੋ ਨਿਆਏ ਯਾਤਰਾ

ਇੰਫਾਲ, 13 ਜਨਵਰੀ ਕਾਂਗਰਸ ਐਤਵਾਰ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਮਨੀਪੁਰ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰੇਗੀ, ਜਿਸ ਰਾਹੀਂ ਉਹ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਨਿਆਂ ਨਾਲ ਜੁੜੇ ਮੁੱਦਿਆਂ ਨੂੰ ਲੋਕ ਸਭਾ ਚੋਣਾਂ ਦੌਰਾਨ ਚਰਚਾ ਦੇ ਕੇਂਦਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇਗੀ। ਚੋਣਾਂ ਇਹ ਯਾਤਰਾ 14 ਜਨਵਰੀ ਨੂੰ ਮਨੀਪੁਰ …

Read More »

ਨੱਡਾ ਵੱਲੋਂ ਕਾਂਗਰਸ ਦੀ ਯਾਤਰਾ ‘ਭਾਰਤ ਤੋੜੋ ਅਨਿਆਂ ਯਾਤਰਾ’ ਕਰਾਰ

ਈਟਾਨਗਰ, 11 ਜਨਵਰੀ ਭਾਰਤੀ ਜਨਤਾ ਪਾਰਟੀ ਦੇ ਮੁਖੀ ਜੇਪੀ ਨੱਡਾ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਯਾਤਰਾ ਨੂੰ ‘ਭਾਰਤ ਤੋੜੋ ਅਨਿਆਂ ਯਾਤਰਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਕਾਂਗਰਸ ਨੇ ਹਮੇਸ਼ਾ ‘ਪਾੜੋ ਅਤੇ ਰਾਜ ਕਰੋ’ ਦਾ ਸਿਧਾਂਤ ਅਪਣਾਇਆ ਹੈ। ਉਹ ਸੂਬੇ ’ਚ …

Read More »

ਦੁਨੀਆ ਭਰ ’ਚ ਭਾਰਤ ਬਾਰੇ ਹੋ ਰਹੀ ਹੈ ਚਰਚਾ: ਜੈਸ਼ੰਕਰ

ਤਿਰੂਵਨੰਤਪੁਰਮ, 6 ਜਨਵਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਹੁਣ ਆਲਮੀ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਸਾਰੇ ਲੋਕ ਪਿਛਲੇ ਦਹਾਕੇ ਦੌਰਾਨ ਦੇਸ਼ ’ਚ ਹੋਏ ਬਦਲਾਅ ਬਾਰੇ ਗੱਲ ਕਰ ਰਹੇ ਹਨ। ਇਥੇ ਵਿਕਸਤ ਸੰਕਲਪ ਭਾਰਤ ਯਾਤਰਾ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵਿਦੇਸ਼ੀਆਂ ਨੂੰ …

Read More »

ਮੱਧ ਪ੍ਰਦੇਸ਼ ’ਚ 700 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ ‘ਭਾਰਤ ਜੋੜੋ ਨਿਆਂ ਯਾਤਰਾ’

ਭੋਪਾਲ, 4 ਜਨਵਰੀ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਦੂਜੀ ਲੜੀ ਜਿਸ ਨੂੰ ’ਭਾਰਤ ਜੋੜੋ ਨਿਆਂ ਯਾਤਰਾ’ ਦਾ ਨਾਂ ਦਿੱਤਾ ਗਿਆ ਹੈ, ਮੱਧ ਪ੍ਰਦੇਸ਼ ’ਚ ਸੱਤ ਸੌ ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ। ਇਹ ਯਾਤਰਾ ਇਕ ਹਫ਼ਤੇ ਦੌਰਾਨ ਨੌਂ ਜ਼ਿਲ੍ਹਿਆਂ ’ਚ ਜਾਵੇਗੀ। ਇਥੇ ਕਾਂਗਰਸੀ ਦਫ਼ਤਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਯਾਤਰਾ …

Read More »

ਨਵੇਂ ਭਾਰਤੀ ਕੁਸ਼ਤੀ ਸੰਘ ’ਤੇ ਕੋਈ ਇਤਰਾਜ਼ ਨਹੀਂ, ਬਸ਼ਰਤੇ ਸੰਜੈ ਸਿੰਘ ਨੂੰ ਬਾਹਰ ਕੱਢਿਆ ਜਾਵੇ, ਬ੍ਰਿਜਭੂਸ਼ਨ ਦੇ ਸਮਰਥਕ ਦੇ ਰਹੇ ਨੇ ਧਮਕੀਆਂ: ਸਾਕਸ਼ੀ

ਨਵੀਂ ਦਿੱਲੀ, 3 ਜਨਵਰੀ ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਨਵੇਂ ਭਾਰਤੀ ਕੁਸ਼ਤੀ ਮਹਾਸੰਘ ‘ਤੇ ਕੋਈ ਇਤਰਾਜ਼ ਨਹੀਂ ਹੈ ਬਸ਼ਰਤੇ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਨੂੰ ਇਸ ਤੋਂ ਬਾਹਰ ਕੱਢ ਦਿੱਤਾ ਜਾਵੇ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਨੇ ਦਾਅਵਾ ਕੀਤਾ …

Read More »

ਜੰਡਿਆਲਾ ਗੁਰੂ: ਕਿਸਾਨ ਮਹਾਰੈਲੀ ਮੌਕੇ ਉੱਤਰ ਭਾਰਤੀ ਜਥੇਬੰਦੀਆਂ ਅਤੇ ਐੱਸਕੇਐੱਮ (ਗੈਰ-ਰਾਜਨੀਤਿਕ) ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 2 ਜਨਵਰੀ ਇਥੋਂ ਦੀ ਦਾਣਾ ਮੰਡੀ ਵਿੱਚ ਉਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸਾਂਝੇ ਸੱਦੇ ‘ਤੇ ਹੋਈ ਮਹਾਰੈਲੀ ਵਿੱਚ ਵੱਡਾ ਇਕੱਠ ਹੋਇਆ ਤੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕਰਕੇ ਇੱਕ ਵਾਰ ਫੇਰ ਤੋਂ ਦਿੱਲੀ ਮੋਰਚੇ …

Read More »

ਭਾਰਤ ਸਰਕਾਰ ਨੇ ਗੋਲਡੀ ਬਰਾੜ ਨੂੰ ਅਤਿਵਾਦੀ ਕਰਾਰ ਦਿੱਤਾ

ਨਵੀਂ ਦਿੱਲੀ, 1 ਜਨਵਰੀ ਕੇਂਦਰ ਸਰਕਾਰ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਅਤਿਵਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਅਤਿਵਾਦੀ ਕਰਾਰ ਦਿੱਤਾ ਹੈ। ਗੋਲਡੀ ਬਰਾੜ, ਜੋ  ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦਾ ਹੈ, ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। The post ਭਾਰਤ ਸਰਕਾਰ ਨੇ ਗੋਲਡੀ ਬਰਾੜ ਨੂੰ ਅਤਿਵਾਦੀ …

Read More »