Home / Tag Archives: ਚ (page 3)

Tag Archives:

ਕਾਹਨੂੰਵਾਨ ’ਚ ਗੁੱਡ ਫਰਾਈਡੇਅ ਮੌਕੇ ਸ਼ੋਭਾ ਯਾਤਰਾ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 29 ਮਾਰਚ ਇਸ ਕਸਬੇ ਵਿੱਚ ਈਸਾਈਆਂ ਨੇ ਗੁੱਡ ਫਰਾਈਡੇਅ ਮੌਕੇ ਸ਼ੋਭਾ ਯਾਤਰਾ ਕੱਢੀ। ਇਹ ਯਾਤਰਾ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ ਸ਼ੁਰੂ ਕੀਤੀ ਗਈ। ਯਾਤਰਾ ਦੀ ਅਗਵਾਈ ਕੈਥੋਲਿਕ ਚਰਚੇ ਦੇ ਫਾਦਰ ਵਿਲੀਅਮ ਸਹੋਤਾ ਅਤੇ ਹੋਰ ਮਸੀਹ ਆਗੂਆਂ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਭੂ ਯਸੂ ਮਸੀਹ ਦੀ ਕੁਰਬਾਨੀ ਦੀ …

Read More »

ਭਾਜਪਾ ਨੇ ਪੰਜਾਬ ’ਚ ਅਪਰੇਸ਼ਨ ਲੋਟਸ ਸ਼ੁਰੂ ਕੀਤਾ: ਭਾਰਦਵਾਜ

ਨਵੀਂ ਦਿੱਲੀ, 28 ਮਾਰਚ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਅੱਜ ਆਪ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਪੰਜਾਬ ’ਚ ਅਪਰੇਸ਼ਨ ਲੋਟਸ ਸ਼ੁਰੂ ਹੋ ਗਿਆ ਹੈ। ਇੱਥੇ ਪ੍ਰੈਸ ਕਾਨਫਰੰਸ ’ਚ ਸ੍ਰੀ ਭਾਰਦਵਾਜ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ …

Read More »

ਦਿੱਲੀ ਆਬਕਾਰੀ ਨੀਤੀ ਮਾਮਲਾ: ਕੇਜਰੀਵਾਲ ਅਦਾਲਤ ’ਚ ਪੇਸ਼

ਨਵੀਂ ਦਿੱਲੀ, 28 ਮਾਰਚ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ’ਚ ਜਾਣ ਵੇਲੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ ਤੇ ਲੋਕ ਇਸ ਦਾ ਜੁਆਬ ਦੇਣਗੇ। ਇਸ ਦੌਰਾਨ …

Read More »

ਫੇਮਾ ਕੇਸ ’ਚ ਮਹੂਆ ਅਤੇ ਹੀਰਾਨੰਦਾਨੀ ਤਲਬ

ਨਵੀਂ ਦਿੱਲੀ, 27 ਮਾਰਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ’ਚ ਪੁੱਛ-ਗਿੱਛ ਲਈ ਟੀਐੱਮਸੀ ਆਗੂ ਮਹੂਆ ਮੋਇਤਰਾ (49) ਅਤੇ ਦੁਬਈ ਆਧਾਰਿਤ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਨਵੇਂ ਸੰਮਨ ਜਾਰੀ ਕਰਦਿਆਂ 28 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੇਂਦਰੀ ਏਜੰਸੀ ਨੇ ਤ੍ਰਿਣਮੂਲ ਕਾਂਗਰਸ ਆਗੂ ਨੂੰ ਪਹਿਲਾਂ ਦੋ ਵਾਰ …

Read More »

ਨਹਿਰ ’ਚੋਂ ਨਾਰੀਅਲ ਕੱਢਦਿਆਂ ਬੱਚਾ ਰੁੜ੍ਹਿਆ

ਪੱਤਰ ਪ੍ਰੇਰਕ ਖਨੌਰੀ, 26 ਮਾਰਚ ਇਥੇ ਭਾਖੜਾ ਨਹਿਰ ’ਚੋਂ ਨਾਰੀਅਲ ਕੱਢਦਿਆਂ ਇਕ ਬੱਚਾ ਨਹਿਰ ’ਚ ਡੁੱਬ ਗਿਆ। ਇਸ ਸਬੰਧੀ ਡੀਐਸਪੀ ਮੂਨਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੋਬਿੰਦ ਨਾਥ ਪੁੱਤਰ ਜੈਲਾ ਨਾਥ ਵਾਸੀ ਵਾਰਡ ਨੰਬਰ 12 ਖਨੌਰੀ ਨੇ 24 ਮਾਰਚ ਨੂੰ ਥਾਣਾ ਖਨੌਰੀ ਵਿਖੇ ਇਤਲਾਹ ਦਿੱਤੀ ਕਿ ਉਹਨਾਂ ਦਾ ਕਰੀਬ ਨੌਂ …

Read More »

ਲੋਕ ਸਭਾ ਲਈ ਰਹਿੰਦੇ 5 ਉਮੀਦਵਾਰਾਂ ਦਾ ਐਲਾਨ ਅਗਲੇ ਪੰਜ ਦਿਨਾਂ ’ਚ ਕਰ ਦਿੱਤਾ ਜਾਵੇਗਾ: ਮਾਨ

ਜੋਗਿੰਦਰ ਸਿੰਘ ਮਾਨ ਮਾਨਸਾ, 21 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਰਹਿੰਦੇ ਪੰਜ ਉਮੀਦਵਾਰਾਂ ਦਾ ਐਲਾਨ ਅਗਲੇ ਪੰਜ ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਉਨ੍ਹਾਂ ਅਪਣੇ ਐਕਸ ’ਤੇ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ …

Read More »

ਉੱਤਰ-ਪੂਰਬੀ ਦਿੱਲੀ ’ਚ ਇਮਾਰਤ ਡਿੱਗਣ ਕਾਰਨ 2 ਦੀ ਮੌਤ ਤੇ ਇਕ ਜ਼ਖ਼ਮੀ

ਨਵੀਂ ਦਿੱਲੀ, 21 ਮਾਰਚ ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ‘ਚ ਇਮਾਰਤ ਡਿੱਗਣ ਕਾਰਨ ਜੀਨਸ ਫੈਕਟਰੀ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਜੀਨਸ ਫੈਕਟਰੀ ਦੇ ਤਿੰਨੋਂ ਕਰਮਚਾਰੀ ਦੋ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਕੰਮ ਕਰ ਰਹੇ ਸਨ। ਦੋ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਸੂਚਨਾ …

Read More »

ਜਪਾਨੀ ਜਲ ਖੇਤਰ ’ਚ ਕੋਰਿਆਈ ਟੈਂਕਰ ਪਲਟਿਆ, 7 ਮੌਤਾਂ ਤੇ 3 ਲਾਪਤਾ

ਟੋਕੀਓ, 20 ਮਾਰਚ ਜਾਪਾਨ ਦੇ ਦੱਖਣ-ਪੱਛਮੀ ਟਾਪੂ ਕੋਲ ਦੱਖਣੀ ਕੋਰਿਆਈ ਟੈਂਕਰ ਦੇ ਪਾਣੀ ਵਿੱਚ ਪਲਟਣ ਕਾਰਨ ਚਾਲਕ ਦਲ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਚਾਲਕ ਦਲ ਦਾ ਇੱਕ ਮੈਂਬਰ ਬਚ ਗਿਆ ਅਤੇ ਤਿੰਨ ਲਾਪਤਾ ਹਨ। ਕੋਸਟ ਗਾਰਡ ਨੇ ਕਿਹਾ ਕਿ ਕੀਓਯਾਂਗ ਸਨ ਰਸਾਇਣਕ ਟੈਂਕਰ ਦੇ ਮੁਸੀਬਤ ਵਿੱਚ ਹੋਣ ਦੀ …

Read More »

ਕਾਂਗਰਸ ’ਚ ਸ਼ਾਮਲ ਹੋਏ ਪੱਪੂ ਯਾਦਵ

ਨਵੀਂ ਦਿੱਲੀ, 20 ਮਾਰਚ ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਕੇ ਆਪਣੀ ਜਨ ਅਧਿਕਾਰ ਪਾਰਟੀ (ਜਾਪ) ਵਿੱਚ ਰਲੇਵਾਂ ਕਰ ਲਿਆ। ਯਾਦਵ ਅਤੇ ਉਨ੍ਹਾਂ ਦੇ ਪੁੱਤਰ ਸਾਰਥਕ ਨੇ ਕਾਂਗਰਸ ਹੈੱਡਕੁਆਰਟਰ ਵਿਖੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਮੈਂਬਰਸ਼ਿਪ ਲਈ। ਪੱਪੂ ਯਾਦਵ ਦੀ …

Read More »

ਰਣਹੋਲਾ ’ਚ ਦੋ ਵਿਅਕਤੀਆਂ ਦੀ ਚਾਕੂ ਮਾਰ ਕੇ ਹੱਤਿਆ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਰਣਹੋਲਾ ਇਲਾਕੇ ’ਚ ਬੀਤੀ ਰਾਤ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਚਾਕੂ ਨਾਲ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.44 ਵਜੇ ਮਾਛੀ ਮੰਡੀ ਨੇੜੇ ਇਕ ਵਿਅਕਤੀ ਖੂਨ ਨਾਲ ਲੱਥਪੱਥ ਪਿਆ ਹੋਣ ਦੀ ਸੂਚਨਾ …

Read More »