Home / Tag Archives: ਕਰਨ (page 10)

Tag Archives: ਕਰਨ

ਦਿੱਲੀ ਨਗਰ ਨਿਗਮ ਦੇ ਸਕੂਲ ਦੇ 24 ਵਿਦਿਆਰਥੀ ਗੈਸ ਲੀਕ ਹੋਣ ਕਾਰਨ ਬੇਹੋਸ਼ ਤੇ ਬਿਮਾਰ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 11 ਅਗਸਤ ਇਥੋਂ ਦੇ ਨਰੈਣਾ ਖੇਤਰ ਵਿੱਚ ਮਿਊਂਸੀਪਲ ਸਕੂਲ ਦੇ 24 ਵਿਦਿਆਰਥੀ ਅੱਜ ਕਥਿਤ ਤੌਰ ‘ਤੇ ਨੇੜੇ ਗੈਸ ਲੀਕ ਹੋਣ ਕਾਰਨ ਬਿਮਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਨਗਰ ਨਿਗਮ ਦੇ ਸੀਨੀਅਰ ਹਸਪਤਾਲ ’ਚ 19 ਵਿਦਿਆਰਥੀਆਂ ਨੂੰ ਤੁਰੰਤ ਆਰਐੱਮਐੱਲ ਹਸਪਤਾਲ ਲਿਜਾਇਆ ਗਿਆ, ਜਦੋਂ ਕਿ …

Read More »

ਹਿੰਦੀ ਵਿੱਚ ਗੱਲ ਕਰਨ ’ਤੇ ਭਾਰਤੀ ਮੂਲ ਦੇ ਅਮਰੀਕੀ ਇੰਜਨੀਅਰ ਨੂੰ ਨੌਕਰੀ ਤੋਂ ਕੱਢਿਆ

ਵਾਸ਼ਿੰਗਟਨ, 1 ਅਗਸਤ ਅਮਰੀਕਾ ਵਿੱਚ ਰਹਿ ਰਹੇ 78 ਸਾਲਾ ਭਾਰਤੀ ਮੂਲ ਦੇ ਇੰਜਨੀਅਰ ਨੂੰ ਨੌਕਰੀ ਤੋਂ ਸਿਰਫ਼ ਇਸ ਲਈ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਉਹ ਭਾਰਤ ਵਿੱਚ ਮਰ ਰਹੇ ਆਪਣੇ ਇੱਕ ਰਿਸ਼ਤੇਦਾਰ ਨਾਲ ਵੀਡੀਓ ਕਾਲ ’ਤੇ ਹਿੰਦੀ ਵਿੱਚ ਗੱਲ ਕਰ ਰਿਹਾ ਸੀ। ਮੀਡੀਆ ਨੇ ਮੁਕੱਦਮੇ ਦਾ ਹਵਾਲਾ …

Read More »

ਪੰਜਾਬ ਦੇ ਵਿਰਸੇ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ਜ਼ਿਲ੍ਹੇ ’ਚ ਲੱਗਣਗੇ ਤੀਆਂ ਦੇ ਮੇਲੇ’

ਗੁਰਦੀਪ ਸਿੰਘ ਲਾਲੀ ਸੰਗਰੂਰ, 28 ਜੁਲਾਈ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਅਗਸਤ ਮਹੀਨੇ ਦੌਰਾਨ ਤੀਆਂ ਦੇ ਮੇਲਿਆਂ ਦੀ ਸ਼ੁਰੂਆਤ ਹੋਵੇਗੀ। ਪਹਿਲੇ ਪੜਾਅ ’ਚ ਜ਼ਿਲ੍ਹਾ ਸੰਗਰੂਰ ਦੇ ਚਾਰ ਪਿੰਡਾਂ ਸਤੌਜ, ਸ਼ੇਰੋਂ, ਛਾਜਲੀ ਅਤੇ ਕਾਤਰੋਂ ਵਿਖੇ 18 ਤੋਂ 20 …

Read More »

ਫ਼ਾ਼ਜ਼ਿਲਕਾ: ਸਰਹੱਦੀ ਪਿੰਡਾਂ ’ਚ ਮੀਂਹ ਕਾਰਨ ਢਹਿ ਢੇਰੀ ਹੋਣ ਲੱਗੇ ਮਕਾਨ

ਪਰਮਜੀਤ ਸਿੰਘ ਫਾਜ਼ਿਲਕਾ, 27 ਜੁਲਾਈ ਲਗਾਤਾਰ ਮੀਂਹ ਕਾਰਨ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਗਰੀਬ ਘਰਾਂ ਦੇ ਕੱਚੇ ਕੋਠੇ ਡਿੱਗ ਕੇ ਢਹਿ ਢੇਰੀ ਹੋ ਗਏ ਹਨ। ਸਰਹੱਦੀ ਪਿੰਡ ਤੇਜਾ ਰੁਹੇਲਾ ‘ਚ ਦੋ ਘਰ ਢਹਿ ਗਏ। ਮਕਾਨ ਡਿੱਗਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਘਰ ਅੰਦਰ …

Read More »

ਮਨੀਪੁਰ ਵਿੱਚ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਲੋਕਾਂ ਦੀ ਕੀਤੀ ਗਈ ਹੱਤਿਆ; ਐੱਫਆਈਆਰ ਵਿੱਚ ਦਾਅਵਾ

ਇੰਫਾਲ, 21 ਜੁਲਾਈ ਮਨੀਪੁਰ ਵਿੱਚ ਦੋ ਔਰਤਾਂ ਨੂੰ ਨਗਨ ਕਰ ਕੇ ਪਰੇਡ ਕਰਾਉਣ ਦੇ ਮਾਮਲੇ ਵਿੱਚ ਦਰਜ ਐੱਫਆਈਆਰ ਵਿੱਚ ਦੋਸ਼ ਲਾਇਆ ਗਿਆ ਕਿ ਇਨ੍ਹਾਂ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਹਥਿਆਰਬੰਦ ਵਿਅਕਤੀਆਂ ਦਾ ਇੱਕ ਗਰੁੱਪ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਵਿੱਚ ਦਾਖ਼ਲ ਹੋਇਆ ਅਤੇ ਉਸ ਨੇ ਘਰਾਂ ਵਿੱਚ ਲੁੱਟ-ਖੋਹ ਕੀਤੀ, ਅੱਗ …

Read More »

ਰਾਵੀ ’ਚ ਪਾਣੀ ਵਧਣ ਕਾਰਨ ਕਰਤਾਰਪੁਰ ਕੋਰੀਡੋਰ ਤਿੰਨ ਦਿਨ ਲਈ ਬੰਦ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 20 ਜੁਲਾਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਵੀ ਦਰਿਆ ਵਿੱਚ ਪਾਣੀ ਵਧਣ ਕਾਰਨ ਕਰਤਾਰਪੁਰ ਕੋਰੀਡੋਰ ਨੂੰ ਤਿੰਨ ਦਿਨ ਸੰਗਤਾਂ ਲਈ ਬੰਦ ਕੀਤਾ ਗਿਆ ਹੈ। ਰਾਵੀ ਦਰਿਆ ਦਾ ਪਾਣੀ ਦਾ ਪੱਧਰ ਹੇਠਾਂ ਆਉਣ ਤੇ ਕਰਤਾਰਪੁਰਾ ਕੋਰੀਡੋਰ ਖੋਲ੍ਹ ਦਿੱਤਾ ਜਾਵੇਗਾ। ਰਾਵੀ ਦਰਿਆ ਵਿਚ ਬੀਤੀ ਸ਼ਾਮ …

Read More »

ਦਿੱਲੀ: 10 ਬੱਚੀ ਨੂੰ ਘਰੇਲੂ ਨੌਕਰ ਰੱਖਣ ਤੇ ਤਸ਼ੱਦਦ ਕਰਨ ਵਾਲੀ ਪਾਇਲਟ ਤੇ ਉਸ ਦੇ ਪਤੀ ਦਾ ਕੁਟਾਪਾ ਤੇ ਪੁਲੀਸ ਨੇ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ, 19 ਜੁਲਾਈ ਦਿੱਲੀ ਪੁਲੀਸ ਨੇ ਮਹਿਲਾ ਪਾਇਲਟ ਅਤੇ ਉਸ ਦੇ ਪਤੀ, ਜੋ ਏਅਰਲਾਈਨ ਵਿਚ ਮੁਲਾਜ਼ਮ ਹੈ, ਨੂੰ ਦਵਾਰਕਾ ਵਿਚ 10 ਸਾਲ ਦੀ ਬੱਚੀ ਨੂੰ ਕਥਿਤ ਤੌਰ ’ਤੇ ਘਰੇਲੂ ਨੌਕਰ ਵਜੋਂ ਰੱਖਣ ਅਤੇ ਉਸ ’ਤੇ ਤਸ਼ੱਦਦ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਜਦੋਂ ਬੱਚੀ ਦੇ …

Read More »

ਸਿਆਚਿਨ ’ਚ ਅੱਗ ਕਾਰਨ ਕੈਪਟਨ ਦੀ ਮੌਤ ਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ

ਸਿਆਚਿਨ, 19 ਜੁਲਾਈ ਸਿਆਚਿਨ ਗਲੇਸ਼ੀਅਰ ਵਿੱਚ ਅੱਜ ਤੜਕੇ ਅੱਗ ਲੱਗਣ ਕਾਰਨ ਥਲ ਸੈਨਾ ਦੇ ਕੈਪਟਨ ਦੀ ਮੌਤ ਹੋ ਗਈ ਅਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਬਚਾਅ ਲਿਆ ਹੈ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ …

Read More »

ਦੱਖਣੀ ਕੋਰੀਆ: ਮੀਂਹ ਕਾਰਨ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ; ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ

ਸਿਓਲ, 18 ਜੁਲਾਈ ਦੱਖਣੀ ਕੋਰੀਆ ਵਿੱਚ ਹਫ਼ਤੇ ਭਰ ਤੋਂ ਪੈ ਰਹੇ ਜ਼ੋਰਦਾਰ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੋਰ ਘਟਨਾਵਾਂ ਵਿੱਚ ਲਾਪਤਾ ਦਸ ਲੋਕਾਂ ਦੀ ਭਾਲ ਲਈ ਅੱਜ ਬਚਾਅ ਮੁਹਿੰਮ ਚਲਾਈ ਗਈ। ਦੇਸ਼ ਦੀ ਫੌਜ ਨੇ ਬਚਾਅ ਕਾਰਜਾਂ ਵਿੱਚ ਸਹਾੲਿਤਾ ਲਈ ਦਸ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਦੱਖਣੀ …

Read More »

ਸੰਗਰੂਰ: ਪੀਆਰਟੀਸੀ ਕਾਮਿਆਂ ਦੀ ਹੜਤਾਲ ਕਾਰਨ ਲੋਕ ਖੱਜਲ ਖੁਆਰ

ਗੁਰਦੀਪ ਸਿੰਘ ਲਾਲੀ ਸੰਗਰੂਰ, 14 ਜੁਲਾਈ ਚੰਡੀਗੜ੍ਹ ਤੋਂ ਮਨਾਲੀ ਗਈ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਹੜ੍ਹ ਕਾਰਨ ਮੌਤ ਹੋਣ ਤੋਂ ਬਾਅਦ ਅੱਜ ਪੰਜਾਬ ਰੋਡਵੇਜ਼, ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਅਤੇ ਅਜ਼ਾਦ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਪੀਆਰਟੀਸੀ ਦੇ ਵਰਕਰਾਂ ਵਲੋਂ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ …

Read More »