Home / Punjabi News / Supreme Court: ਤਲਾਕ ਦਾ ਮਾਮਲਾ: ਔਰਤ ਵਿਆਹ ਵੇਲੇ ਦੇ ਲਾਭ ਲੈਣ ਦੀ ਹੱਕਦਾਰ: ਸੁਪਰੀਮ ਕੋਰਟ

Supreme Court: ਤਲਾਕ ਦਾ ਮਾਮਲਾ: ਔਰਤ ਵਿਆਹ ਵੇਲੇ ਦੇ ਲਾਭ ਲੈਣ ਦੀ ਹੱਕਦਾਰ: ਸੁਪਰੀਮ ਕੋਰਟ

ਨਵੀਂ ਦਿੱਲੀ, 20 ਨਵੰਬਰ

ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਤਲਾਕ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਇਕ ਔਰਤ ਨੂੰ ਹੁਣ ਵੀ ਉਹੀ ਲਾਭ ਮਿਲਣੇ ਚਾਹੀਦੇ ਹਨ ਜੋ ਉਸ ਨੂੰ ਵਿਆਹੀ ਜਾਣ ਵੇਲੇ ਮਿਲਦੇ ਸਨ ਤੇ ਉਹ ਔਰਤ ਜੀਵਨ ਦੀਆਂ ਉਹੀ ਸਹੂਲਤਾਂ ਦੀ ਹੱਕਦਾਰ ਹੈ ਜੋ ਉਹ ਆਪਣੇ ਵਿਆਹ ਵਾਲੇ ਘਰ ਵਿੱਚ ਪ੍ਰਾਪਤ ਕਰਦੀ ਸੀ। ਜਸਟਿਸ ਵਿਕਰਮ ਨਾਥ ਅਤੇ ਪੀ ਬੀ ਵਰਲੇ ਦੇ ਬੈਂਚ ਨੇ ਕੇਰਲਾ ਦੇ ਇੱਕ ਦਿਲ ਦੇ ਮਾਹਰ ਡਾਕਟਰ ਦੀ ਵੱਖ ਰਹਿ ਰਹੀ ਪਤਨੀ ਦਾ ਗੁਜ਼ਾਰਾ ਭੱਤਾ ਵਧਾ ਕੇ 1.75 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਦਕਿ ਮਦਰਾਸ ਹਾਈ ਕੋਰਟ ਨੇ ਇਹ ਰਕਮ ਘਟਾ ਕੇ 80,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਸੀ।

ਅਦਾਲਤ ਨੇ ਕਿਹਾ ਕਿ ਉਹ ਅਪੀਲਕਰਤਾ ਪਤਨੀ ਦੀ ਅਪੀਲ ਨੂੰ ਮਨਜ਼ੂਰ ਕਰਦੇ ਹਨ ਤੇ ਪਹਿਲੀ ਦਸੰਬਰ, 2022 ਦੇ ਮਦਰਾਸ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਦੇ ਹਨ।


Source link

Check Also

ਅਨਿਲ ਜੋਸ਼ੀ ਨੇ ਛੱਡਿਆ ਅਕਾਲੀ ਦਲ → Ontario Punjabi News

ਅਨਿਲ ਜੋਸ਼ੀ ਨੇ ਵੀ ਅਕਾਲੀ ਦਲ ਤੋ ਅਸਤੀਫ਼ਾ ਦੇ ਦਿੱਤਾ ਹੈ। …