Home / Punjabi News / Share Market: ਸੈਂਸੈਕਸ, ਨਿਫ਼ਟੀ ਗਿਰਾਵਟ ਨਾਲ ਬੰਦ

Share Market: ਸੈਂਸੈਕਸ, ਨਿਫ਼ਟੀ ਗਿਰਾਵਟ ਨਾਲ ਬੰਦ

ਮੁੰਬਈ, 15 ਅਕਤੂਬਰ

Share Market: ਰਿਲਾਇੰਸ ਇੰਡਸਟਰੀਜ਼ ਦੇ ਘਾਟੇ ਅਤੇ ਪ੍ਰਚੂਨ ਮਹਿੰਗਾਈ ਸਤੰਬਰ ਵਿੱਚ ਨੌਂ ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚਣ ਕਾਰਨ ਬੈਂਚਮਾਰਕ ਸਟਾਕ ਸੂਚਕ ਮੰਗਲਵਾਰ ਨੂੰ ਹੇਠਾਂ ਬੰਦ ਹੋਏ। ਸ਼ੁਰੂਆਤੀ ਲਾਭ ਨੂੰ ਪਾਰ ਕਰਦੇ ਹੋਏ ਬੀਐੱਸਈ ਸੈਂਸੈਕਸ 152.93 ਅੰਕ ਦੀ ਗਿਰਾਵਟ ਨਾਲ 81,820.12 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 337.48 ਅੰਕ ਹੇਠਾ ਆਉਂਦੇ ਹੋਏ 81,635.57 ’ਤੇ ਆ ਗਿਆ। ਐੱਨਐੱਸਈ ਨਿਫ਼ਟੀ 70.60 ਅੰਕ ਦੀ ਗਿਰਾਵਟ ਨਾਲ 25,057.35 ’ਤੇ ਬੰਦ ਹੋਇਆ।

ਸੈਂਸੈਕਸ ਦੀਆਂ 30 ਕੰਪਨੀਆਂ ’ਚੋਂ ਬਜਾਜ ਫਾਈਨਾਂਸ, ਰਿਲਾਇੰਸ ਇੰਡਸਟਰੀਜ਼, ਟਾਟਾ ਸਟੀਲ, ਜੇ.ਐੱਸ.ਡਬਲਿਊ. ਸਟੀਲ, ਟੈੱਕ ਮਹਿੰਦਰਾ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ ਅਤੇ ਮਾਰੂਤੀ ਸਭ ਤੋਂ ਜ਼ਿਆਦਾ ਪਿੱਛੇ ਰਹੇ। ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਸੋਮਵਾਰ ਨੂੰ ਜੁਲਾਈ-ਸਤੰਬਰ ਤਿਮਾਹੀ ਦੇ ਸ਼ੁੱਧ ਲਾਭ ਵਿੱਚ 5 ਪ੍ਰਤੀਸ਼ਤ ਦੀ ਗਿਰਾਵਟ ਦੀ ਰਿਪੋਰਟ ਕੀਤੀ। ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਅਡਾਨੀ ਪੋਰਟਸ, ਅਲਟ੍ਰਾਟੈੱਕ ਸੀਮੈਂਟ ਅਤੇ ਐਚਸੀਐਲ ਟੈਕਨਾਲੋਜੀਜ਼ ਲਾਭ ਲੈਣ ਵਾਲਿਆਂ ਵਿੱਚ ਸਨ। -ਪੀਟੀਆਈ


Source link

Check Also

ਬੈਡਮਿੰਟਨ: ਪੀਵੀ ਸਿੰਧੂ ਜਾਪਾਨ ਮਾਸਟਰਜ਼ ਟੂਰਨਾਮੈਂਟ ’ਚੋਂ ਬਾਹਰ

ਕੁਮਾਮੋਟੋ, 14 ਨਵੰਬਰ  ਓਲੰਪਿਕ ਵਿੱਚ ਦੋ ਵਾਰ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਅੱਜ ਇੱਥੇ …