Home / World / Punjabi News / RSS ਨੇਤਾ ਦੇ ਅੰਤਿਮ ਸੰਸਕਾਰ ‘ਚ ਭੀੜ ਹੋਈ ਹਿੰਸਕ, DC ‘ਤੇ ਬਰਸਾਏ ਪੱਥਰ

RSS ਨੇਤਾ ਦੇ ਅੰਤਿਮ ਸੰਸਕਾਰ ‘ਚ ਭੀੜ ਹੋਈ ਹਿੰਸਕ, DC ‘ਤੇ ਬਰਸਾਏ ਪੱਥਰ

ਡੋਡਾ—ਕਿਸ਼ਤਵਾੜ ਦੇ ਬੁਨਾਸਤਨ ਖੇਤਰ ‘ਚ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਗੁੱਸੇ ‘ਚ ਆਈ ਭੀੜ ਨੇ ਪ੍ਰਸ਼ਾਸਨ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਲੋਕ ਆਰ.ਐੱਸ.ਐੱਸ. ਦੇ ਨੇਤਾ ਚੰਦਰਸ਼ੇਖਰ ਸ਼ਰਮਾ ਦੇ ਅੰਤਿਮ ਸੰਸਕਾਰ ‘ਚ ਹਿੱਸੇ ਲੈਣ ਜੁਟੇ ਸਨ ਤਾਂ ਉੱਥੇ ਡੀ.ਸੀ. ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੇਖ ਕੇ ਲੋਕ ਗੁੱਸੇ ‘ਚ ਆ ਗਏ। ਲੋਕਾਂ ਨੇ ਡੀ.ਸੀ.ਅਤੇ ਹੋਰ ਅਧਿਕਾਰੀਆਂ ‘ਤੇ ਜਮ੍ਹ ਕੇ ਪਥਰਾਅ ਵੀ ਕੀਤਾ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਨੂੰ ਕਿਸ਼ਤਵਾੜ ਦੇ ਡਾਕ ਬੰਗਲੇ ‘ਚ ਸ਼ਰਨ ਲੈਣੀ ਪਈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ‘ਚ ਫੋਰਨ ਫੇਰਬਦਲ ਕੀਤਾ ਜਾਵੇ। ਉੱਧਰ ਲੋਕਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਫੋਰਸ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਹਵਾਈ ਫਾਈਰਿੰਗ ਕੀਤੀ ਅਤੇ ਹੰਝੂ ਗੈਸ ਦੇ ਗੋਲ ਵੀ ਦਾਗੇ। ਇਸ ਦੌਰਾਨ ਕੁਝ ਜਵਾਨਾਂ ਅਤੇ ਨਾਗਰਿਕਾਂ ਨੂੰ ਮਾਮੂਲੀ ਸੱਟਾਂ ਵੀ ਆਈਆਂ ਹਨ। ਪੂਰੇ ਇਲਾਕੇ ‘ਚ ਤਣਾਅ ਦਾ ਮਾਹੌਲ ਹੈ। ਆਰ.ਐੱਸ.ਐੱਸ.ਨੇਤਾ ਅਤੇ ਪੀ.ਐੱਸ.ਓ. ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ।

Check Also

ਪੰਚਕੂਲਾ ‘ਚ 4 ਸਾਲਾਂ ਬੱਚੀ ਨਾਲ ਹੈਵਾਨੀਅਤ, ਸਕੂਲ ਬਸ ‘ਚ ਚਾਲਕ ਨੇ ਕੀਤਾ ਰੇਪ

ਪਿੰਜੋਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 4 …

WP2Social Auto Publish Powered By : XYZScripts.com