Home / Punjabi News / PM ਮੋਦੀ ਨੇ IIT ਭੁਵਨੇਸ਼ਵਰ ਦਾ ਕੀਤਾ ਉਦਘਾਟਨ, ਦਿੱਤੀ ਕਰੋੜਾਂ ਦੀ ਸੌਗਾਤ

PM ਮੋਦੀ ਨੇ IIT ਭੁਵਨੇਸ਼ਵਰ ਦਾ ਕੀਤਾ ਉਦਘਾਟਨ, ਦਿੱਤੀ ਕਰੋੜਾਂ ਦੀ ਸੌਗਾਤ

PM ਮੋਦੀ ਨੇ IIT ਭੁਵਨੇਸ਼ਵਰ ਦਾ ਕੀਤਾ ਉਦਘਾਟਨ, ਦਿੱਤੀ ਕਰੋੜਾਂ ਦੀ ਸੌਗਾਤ

ਭੁਵਨੇਸ਼ਵਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਆਈ.ਆਈ.ਟੀ. ਭੁਵਨੇਸ਼ਵਰ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਵਸਥ, ਸੜਕ-ਰਾਜਮਾਰਗ, ਉੱਚ ਸਿੱਖਿਆ ਨਾਲ ਜੁੜੇ ਕਰੀਬ 14,500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਵੀ ਸ਼ੁੱਭ ਆਰੰਭ ਕੀਤਾ। ਇਨ੍ਹਾਂ ਪ੍ਰਾਜੈਕਟਾਂ ‘ਚ 3800 ਕਰੋੜ ਰੁਪਏ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਪਾਰਾਦੀਪ-ਹੈਦਰਾਬਾਦ ਪੈਟਰੋਲੀਅਮ ਉਤਪਾਦ ਪਾਈਪਲਾਈਨ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਕਿਹਾ ਕਿ ਵਿਕਾਸ ਦੇ ਇਨ੍ਹਾਂ ਸਾਰੇ ਪ੍ਰਾਜੈਕਟਾਂ ਲਈ ਓਡੀਸ਼ਾ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਸ਼ੁੱਭ ਕਾਮਨਾਵਾਂ ਦਿੰਦਾ ਹਾਂ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਕੇਂਦਰ ਵੱਲੋਂ ਓਡੀਸ਼ਾ ਸਮੇਤ ਪੂਰੇ ਪੂਰਬੀ ਭਾਰਤ ਦੇਵਿਕਾਸ ‘ਤੇ ਇੰਨਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਆਈ.ਆਈ.ਟੀ. ਭੁਵਨੇਸ਼ਵਰ ਨੂੰ ਨੌਜਵਾਨਾਂ ਲਈ ਸਮਰਪਿਤ ਕਰਨ ਦਾ ਸੁੱਖ ਮੈਨੂੰ ਮਿਲਿਆ ਹੈ। ਇਸ ਦੇ ਨਿਰਮਾਣ ‘ਚ 1260 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਕੈਂਪਸ ਆਉਣ ਵਾਲੇ ਸਮੇਂ ‘ਚ ਓਡੀਸ਼ਾ ਦੇ ਨੌਜਵਾਨਾਂ ਦੇ ਸੁਪਨਿਆਂ ਦਾ ਸੈਂਟਰ ਤਾਂ ਬਣੇਗਾ ਹੀ, ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦਾ ਨਵਾਂ ਮਾਧਿਅਮ ਵੀ ਸਿੱਧ ਹੋਵੇਗਾ।
ਪੀ.ਐੱਮ. ਮੋਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਬ੍ਰਹਮਾਪੁਰ ‘ਚ ਕਰੀਬ 1600 ਕਰੋੜ ਰੁਪਏ ਦੀ ਲਾਗਤ ਨਾਲ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ (ਆਈ.ਆਈ.ਐੱਸ.ਈ.ਆਰ.) ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਓਡੀਸ਼ਾ ਦੀ ਇਹ ਨਵੀਂ ਸੰਸਥਾ ਗਿਆਨ ਅਤੇ ਇਨੋਵੇਸ਼ਨ ਦੀ ਓਡੀਸ਼ਾ ਦੀ ਆਪਣੀ ਪੁਰਾਣੀ ਪਛਾਣ ਨੂੰ ਹੋਰ ਮਜ਼ਬੂਤ ਕਰੇਗੀ। ਸਿੱਖਿਆ ਦੇ ਨਲਾ-ਨਾਲ ਜਨਤਾ ਦੀ ਸਿਹਤ ‘ਤੇ ਵੀ ਕੇਂਦਰ ਸਰਕਾਰ ਧਿਆਨ ਦੇ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਪਾਇਕਾ ਕ੍ਰਾਂਤੀ ਦੇ 200 ਸਾਲ ਪੂਰੇ ਹੋਣ ‘ਤੇ ਇਕ ਵਿਸ਼ੇਸ਼ ਡਾਕ ਟਿਕਟ ਅਤੇ ਸਿੱਕਾ ਵੀ ਸੋਮਵਾਰ ਨੂੰ ਜਾਰੀ ਕੀਤਾ ਗਿਆ ਹੈ। ਓਡੀਸ਼ਾ ਦੇ ਬੁਨਿਆਦੀ ਢਾਂਚੇ ਤੋਂ ਲੈ ਕੇ ਜਨ-ਜਨ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਕੰਮ ਲਗਾਤਾਰ ਜਾਰੀ ਰਹੇਗਾ। ਇਸ ਤੋਂ ਇਲਾਵਾ 3,437 ਕਰੋੜ ਰੁਪਏ ਦੀ ਬੋਕਾਰੋ ਤੋਂ ਅੰਗੁਲ ਦੀ ਪਾਈਪਲਾਈਨ ਵਿਛਾਉਣ ਦੀ ਵੀ ਯੋਜਨਾ ਇਸ ‘ਚ ਸ਼ਾਮਲ ਹੈ। ਪੀ.ਐੱਮ. ਮੋਦੀ ਬ੍ਰਹਿਮਪੁਰ ‘ਚ 1583 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਣ ਵਾਲੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ ਦਾ ਵੀ ਨੀਂਹ ਪੱਥਰ ਰੱਖਿਆ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …