Home / Punjabi News / PM ਮੋਦੀ ‘ਤੇ ਪ੍ਰਿਅੰਕਾ ਦਾ ਵਾਰ, ਕਿਹਾ- ਦਰਯੋਧਨ ‘ਚ ਵੀ ਸੀ ਅਜਿਹਾ ਹੀ ਹੰਕਾਰ

PM ਮੋਦੀ ‘ਤੇ ਪ੍ਰਿਅੰਕਾ ਦਾ ਵਾਰ, ਕਿਹਾ- ਦਰਯੋਧਨ ‘ਚ ਵੀ ਸੀ ਅਜਿਹਾ ਹੀ ਹੰਕਾਰ

PM ਮੋਦੀ ‘ਤੇ ਪ੍ਰਿਅੰਕਾ ਦਾ ਵਾਰ, ਕਿਹਾ- ਦਰਯੋਧਨ ‘ਚ ਵੀ ਸੀ ਅਜਿਹਾ ਹੀ ਹੰਕਾਰ

ਅੰਬਾਲਾ— ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਦਲਾਂ ਦਾ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ। ਹੁਣ ਤਕ 5 ਗੇੜ ਦੀਆਂ ਵੋਟਾਂ ਹੋ ਚੁੱਕੀਆਂ ਹਨ। ਆਖਰੀ ਦੋ ਗੇੜ ਦੀਆਂ ਵੋਟਾਂ 12 ਮਈ ਅਤੇ 19 ਮਈ ਨੂੰ ਪੈਣਗੀਆਂ। 12 ਮਈ ਨੂੰ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ‘ਤੇ ਵੋਟਾਂ ਪੈਣਗੀਆਂ। ਇਨ੍ਹਾਂ ਵੋਟਾਂ ਨੂੰ ਲੈ ਕੇ ਹਰਿਆਣਾ ਦੇ ਅੰਬਾਲਾ ਵਿਚ ਮੰਗਲਵਾਰ ਭਾਵ ਅੱਜ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਕਿਸਾਨ, ਨੌਜਵਾਨ, ਰੋਜ਼ਗਾਰ ਵਰਗੀਆਂ ਕਈ ਚੁਣੌਤੀਆਂ ਹਨ। ਸਾਲ 2014 ਵਿਚ ਦੇਸ਼ ਨੂੰ ਕਈ ਉਮੀਦਾਂ ਸਨ ਪਰ ਉਨ੍ਹਾਂ ਉਮੀਦਾਂ ‘ਤੇ ਸਰਕਾਰ ਸਫਲ ਨਹੀਂ ਹੋ ਸਕੀ। ਪ੍ਰਿਅੰਕਾ ਨੇ ਕਿਹਾ ਕਿ ਇਸ ਵਾਰ ਅਸੀਂ ਸੱਚਾਈ ਅਤੇ ਜਨਤਾ ਨਾਲ ਜੁੜੇ ਮੁੱਦਿਆਂ ‘ਤੇ ਚੋਣ ਲੜ ਰਹੇ ਹਾਂ।
ਭਾਜਪਾ ‘ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਭਾਜਪਾ ਨੇਤਾ ਅਮਰੀਕਾ-ਜਾਪਾਨ ਜਾਂਦੇ ਹਨ, ਪਾਕਿਸਤਾਨ ਵਿਚ ਬਰਿਆਨੀ ਖਾਂਦੇ ਹਨ ਪਰ ਕਦੇ ਦੇਸ਼ ਦੀ ਜਨਤਾ ਦਰਮਿਆਨ ਨਹੀਂ ਜਾਂਦੇ। ਮੋਦੀ ਸਰਕਾਰ ‘ਤੇ ਹਮਲਾ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਨੋਟਬੰਦੀ ਦੀ ਵਜ੍ਹਾ ਕਰ ਕੇ 5 ਲੱਖ ਰੋਜ਼ਗਾਰ ਖਤਮ ਹੋਏ। ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਗੱਲ ਸੁਣਨ ਲਈ 5 ਮਿੰਟ ਦਾ ਸਮਾਂ ਵੀ ਨਹੀਂ ਕੱਢਿਆ। ਪ੍ਰਿਅੰਕਾ ਨੇ ਇਸ ਦੇ ਨਾਲ ਹੀ ਕਿਹਾ ਕਿ ਦੇਸ਼ ਨੇ ਹੰਕਾਰ ਨੂੰ ਕਦੇ ਮੁਆਫ਼ ਨਹੀਂ ਕੀਤਾ, ਅਜਿਹਾ ਹੰਕਾਰ ਦੁਰਯੋਧਨ ‘ਚ ਵੀ ਸੀ ਜਦੋਂ ਕ੍ਰਿਸ਼ਨ ਉਨ੍ਹਾਂ ਨੂੰ ਸਮਝਾਉਣ ਗਏ ਤਾਂ ਉਨ੍ਹਾਂ ਨੂੰ ਵੀ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਪ੍ਰਿਅੰਕਾ ਨੇ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਇਕ ਕਵਿਤਾ ਸੁਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕੱਸਿਆ।
ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਵਿਚ ਹਰਿਆਣਾ ਵਿਚ ਭਾਜਪਾ ਨੂੰ 10 ‘ਚੋਂ 7 ਸੀਟਾਂ ਮਿਲੀਆਂ ਸਨ। ਇਸ ਵਾਰ ਕਾਂਗਰਸ ਉਸ ਨੂੰ ਟੱਕਰ ਦੇ ਰਹੀ ਹੈ। ਹਰਿਆਣਾ ਵਿਚ 12 ਮਈ ਨੂੰ 10 ਸੀਟਾਂ ‘ਤੇ ਵੋਟਾਂ ਪੈਣੀਆਂ ਹਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …