Home / Punjabi News / NRC, ਨਾਗਰਿਕਤਾ ਬਿੱਲ ਲੋਕਾਂ ਨੂੰ ਮੂਰਖ ਬਣਾਉਣ ਲਈ ਲਾਲੀਪੋਪ : ਮਮਤਾ ਬੈਨਰਜੀ

NRC, ਨਾਗਰਿਕਤਾ ਬਿੱਲ ਲੋਕਾਂ ਨੂੰ ਮੂਰਖ ਬਣਾਉਣ ਲਈ ਲਾਲੀਪੋਪ : ਮਮਤਾ ਬੈਨਰਜੀ

NRC, ਨਾਗਰਿਕਤਾ ਬਿੱਲ ਲੋਕਾਂ ਨੂੰ ਮੂਰਖ ਬਣਾਉਣ ਲਈ ਲਾਲੀਪੋਪ : ਮਮਤਾ ਬੈਨਰਜੀ

ਧੁਬਰੀ— ਰਾਸ਼ਟਰੀ ਨਾਗਰਿਕ ਪੰਜੀ (ਐੱਨ.ਆਰ.ਸੀ.) ਅਤੇ ਨਾਗਰਿਕ ਬਿੱਲ ‘2 ਅਜਿਹੇ ਲਾਲੀਪੋਪ’ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਮ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਦੇ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਨ.ਆਰ.ਸੀ. ‘ਚ 40 ਲੱਖ ਲੋਕਾਂ ਦੇ ਨਾਂ ਛੱਡ ਦਿੱਤੇ ਗਏ ਅਤੇ ਸਿਰਫ ਤ੍ਰਿਣਮੂਲ ਕਾਂਗਰਸ ਹੀ ਇਨ੍ਹਾਂ ਲੋਕਾਂ ਨਾਲ ਖੜ੍ਹੀ ਰਹੀ ਭਾਵੇਂ ਉਨ੍ਹਾਂ ਦਾ ਕੋਈ ਵੀ ਧਰਮ ਹੋਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਦਲ ਨੇ ਉਨ੍ਹਾਂ ਲੋਕਾਂ ਦਾ ਸਮਰਥਨ ਨਹੀਂ ਕੀਤਾ, ਜਿਨ੍ਹਾਂ ਦੇ ਨਾਂ ਸੂਚੀ ਤੋਂ ਬਾਹਰ ਕਰ ਦਿੱਤੇ ਗਏ ਪਰ ਅਸੀਂ ਉਨ੍ਹਾਂ ਨਾਲ ਹਮੇਸ਼ਾ ਰਹੇ।
22 ਲੱਖ ਹਿੰਦੂਆਂ ਨੂੰ ਕੀਤਾ ਐੱਨ.ਆਰ.ਸੀ. ‘ਚੋਂ ਬਾਹਰ
ਉਨ੍ਹਾਂ ਨੇ ਕਿਹਾ,”ਨਾ ਸਿਰਫ਼ ਮੁਸਲਮਾਨ ਸਗੋਂ 22 ਲੱਖ ਹਿੰਦੂਆਂ, ਗੋਰਖਾ, ਬਿਹਾਰੀਆਂ, ਤਮਿਲਾਂ, ਕੇਰਲ ਅਤੇ ਰਾਜਸਥਾਨ ਦੇ ਲੋਕਾਂ ਨੂੰ ਐੱਨ.ਆਰ.ਸੀ. ਤੋਂ ਬਾਹਰ ਕਰ ਦਿੱਤਾ ਗਿਆ। ਅਸੀਂ ਉਨ੍ਹਾਂ ਸਾਰਿਆਂ ਦੇ ਨਾਂ ਸ਼ਾਮਲ ਕਰਨ ਦੀ ਲੜਾਈ ਲੜ ਰਹੇ ਹਾਂ।” ਉਨ੍ਹਾਂ ਨੇ ਕਿਹਾ,”ਐੱਨ.ਆਰ.ਸੀ. ਦੀ ਸੂਚੀ ਦੇ ਐਲਾਨ ਦੇ 2 ਦਿਨਾਂ ਅੰਦਰ ਮੈਂ ਆਪਣੀ ਪਾਰਟੀ ਦੀ ਇਕ ਟੀਮ ਆਸਾਮ ਭੇਜੀ। ਸਾਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਸਾਨੂੰ ਪਰੇਸ਼ਾਨ ਕੀਤਾ ਗਿਆ।” ਮਮਤਾ ਨੇ ਕਿਹਾ ਕਿ ਨਾਗਰਿਕਤਾ (ਸੋਧ) ਬਿੱਲ ਇਕ ਹੋਰ ‘ਲਾਲੀਪੋਪ’ ਹੈ, ਜਿਸ ਨੂੰ ਭਾਜਪਾ ਨੇ ਆਸਾਮ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਫੜਾਇਆ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਝੂਠੇ ਵਿਅਕਤੀ’ ਹਨ ਜੋ ਲੋਕਾਂ ਨੂੰ ਹਮੇਸ਼ਾ ਮੂਰਖ ਬਣਾਉਂਦੇ ਹਨ।”

Check Also

ਕੌਣ ਹੈ ਦੀਪ ਸਿੱਧੂ ਤੇ ਕੀ ਹੈ ਉਸ ਦਾ ਪਿਛੋਕੜ?

ਕੌਣ ਹੈ ਦੀਪ ਸਿੱਧੂ ਤੇ ਕੀ ਹੈ ਉਸ ਦਾ ਪਿਛੋਕੜ?

ਪੰਜਾਬੀ ਅਦਾਕਾਰ ਦੀਪ ਸਿੱਧੂ ਇਨ੍ਹੀਂ ਦਿਨੀਂ ਵਿਵਾਦਾਂ ’ਚ ਹਨ। ਦੀਪ ਸਿੱਧੂ ਤਾਲਾਬੰਦੀ ਦੌਰਾਨ ਕਿਸਾਨਾਂ ਦੇ …