ਨਵੀਂ ਦਿੱਲੀ, 3 ਫਰਵਰੀ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਐੱਨਵੀਐੱਸ-02 ਨੈਵੀਗੇਸ਼ਨ ਸੈਟੇਲਾਈਟ ਨੂੰ ਜੀਓਸਿਨਕਰੋਨਸ ਟਰਾਂਸਫਰ ਔਰਬਿਟ (ਜੀਟੀਓ) ਵਿੱਚ ਸਫ਼ਲਤਾਪੂਰਵਕ ਛੱਡੇ ਜਾਣ ਤੋਂ ਬਾਅਦ ਇੱਕ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ। ਇਸ ਸੈਟੇਲਾਈਟ ਨੇ 29 ਜਨਵਰੀ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਜੀਐੱਸਐੱਲਵੀ ਰਾਕੇਟ ਰਾਹੀਂ ਉਡਾਣ ਭਰੀ ਸੀ। ਇਸਰੋ ਨੇ ਕਿਹਾ ਸੀ, ‘ਇਹ ਲਾਂਚ ਸਾਰੇ ਮਿਆਰਾਂ ’ਤੇ ਖਰਾ ਉਤਰਿਆ। ਸੈਟੇਲਾਈਟ ’ਤੇ ਲਗਾਏ ਗਏ ਸੋਲਰ ਪੈਨਲਾਂ ਤੋਂ ਬਿਜਲੀ ਉਤਪਾਦਨ ਵੀ ਸ਼ੁਰੂ ਹੋ ਗਿਆ ਸੀ ਪਰ ਪੰਧ ’ਤੇ ਪਾਉਣ ਦੌਰਾਨ ਉਸ ਵਿੱਚ ਤਕਨੀਕੀ ਖਰਾਬੀ ਆ ਗਈ।’’ ਕੌਮੀ ਪੁਲਾੜ ਏਜੰਸੀ ਨੇ ਕਿਹਾ ਕਿ ਸੈਟੇਲਾਈਟ ਸਿਸਟਮ ਠੀਕ ਹੈ ਅਤੇ ਇਸ ਵੇਲੇ ਪੰਧ ’ਤੇ ਹੈ। ਏਜੰਸੀ ਨੇ ਕਿਹਾ ਕਿ ਸੈਟੇਲਾਈਟ ਸਿਸਟਮ ਠੀਕ ਹੈ। ਇੱਕ ਸਾਬਕਾ ਵਿਗਿਆਨੀ ਨੇ ਦੱਸਿਆ ਕਿ ਉਪਗ੍ਰਹਿ ਪਹਿਲਾਂ ਇੱਕ ਜੀਟੀਓ ਵਿੱਚ ਲਾਂਚ ਕੀਤੇ ਜਾਂਦੇ ਹਨ। ਆਈਏਐੱਨਐੱਸ
Source link