Home / Punjabi News / Haryana News: ਬਾਬਾਹੇੜੀ ਵਿਚ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ

Haryana News: ਬਾਬਾਹੇੜੀ ਵਿਚ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ

ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 18 ਨਵੰਬਰ

ਅੰਬਾਲਾ ਜ਼ਿਲ੍ਹੇ ਦੇ ਬਾਬਾਹੇੜੀ ਪਿੰਡ ਵਿਚ 27 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਅੰਬਾਲਾ ਕੈਂਟ ਪੋਸਟ ਮਾਰਟਮ ਲਈ ਪਹੁੰਚਾਈ। ਥਾਣਾ ਪੜਾਓ ਪੁਲੀਸ ਨੇ ਰਾਵਿੰਦਰ ਕੁਮਾਰ ਵਾਸੀ ਤਲਹੇੜੀ ਰੰਘੜਾਂ ਦੀ ਸ਼ਿਕਾਇਤ ’ਤੇ ਧਾਰਾ 80 ਬੀਐਨਐਸ ਤਹਿਤ ਮ੍ਰਿਤਕਾ ਦੇ ਪਤੀ ਜਸਬੀਰ, ਸਹੁਰਾ ਕ੍ਰਿਸ਼ਨ ਲਾਲ, ਜੇਠ ਪਰਵੀਨ ਅਤੇ ਜੇਠਾਣੀ ਸ਼ੀਤਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕਾ ਦੇ ਭਰਾ ਰਾਵਿੰਦਰ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੀ ਭੈਣ ਆਰਤੀ ਰਾਣੀ ਦਾ ਵਿਆਹ 18 ਦਸੰਬਰ 2022 ਨੂੰ ਜਸਬੀਰ ਵਾਸੀ ਬਾਬਾਹੇੜੀ ਨਾਲ ਕੀਤਾ ਸੀ ਤੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ ਪਰ ਸਹੁਰਾ ਪਰਿਵਾਰ ਦਾਜ ਤੋਂ ਖ਼ੁਸ਼ ਨਹੀਂ ਸੀ ਅਤੇ ਉਸ ਦੀ ਭੈਣ ਨੂੰ ਦਾਜ ਘੱਟ ਲਿਆਉਣ ਲਈ ਪ੍ਰੇਸ਼ਾਨ ਕੀਤਾ ਜਾਂਦਾ ਸੀ, ਦੋ ਦਿਨ ਦਿਨ ਪਹਿਲਾਂ ਆਰਤੀ ਦਾ ਫੋਨ ਆਇਆ ਸੀ ਕਿ ਸਹੁਰਾ ਪਰਿਵਾਰ ਮੋਟਰ ਸਾਈਕਲ ਲਈ ਉਸ ਦੀ ਮਾਰ-ਕੁਟਾਈ ਕਰ ਰਿਹਾ ਹੈ। ਉਸ ਦੀ ਭੈਣ ਦੇ ਕੋਲ 7-8 ਮਹੀਨਿਆਂ ਦੀ ਲੜਕੀ ਹੈ।

ਰਾਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਰਤੀ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਦਾ ਪਰਿਵਾਰ ਅਤੇ ਰਿਸ਼ਤੇਦਾਰ ਬਾਬਾਹੇੜੀ ਪਹੁੰਚੇ ਅਤੇ ਦੇਖਿਆ ਕਿ ਆਰਤੀ ਦੀ ਲਾਸ਼ ਇਕ ਕਾਰ ਵਿਚ ਪਈ ਸੀ। ਰਵਿੰਦਰ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਨੇ ਉਸ ਦੀ ਭੈਣ ਨੂੰ ਘਰ ਵਿਚ ਮਾਰ ਕੇ ਫਾਹੇ ਟੰਗਿਆ ਹੈ।


Source link

Check Also

Delhi Pollution: ਦਿੱਲੀ ਤੇ ਐੱਨਸੀਆਰ ਖੇਤਰ ਵਿਚ ਬਾਰ੍ਹਵੀਂ ਜਮਾਤ ਤਕ ਸਕੂਲ ਬੰਦ ਕਰੋ: ਸੁਪਰੀਮ ਕੋੋਰਟ

ਨਵੀਂ ਦਿੱਲੀ, 18 ਨਵੰਬਰ Delhi Pollution: ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਦਿੱਲੀ ਤੇ ਐਨਸੀਆਰ …