ਨਵੀਂ ਦਿੱਲੀ, 3 ਫਰਵਰੀ
ਕੇਂਦਰੀ ਪੈਨਲ ਨੇ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਬਾਰੇ ਪ੍ਰਦੂਸ਼ਣ ਘਟਣ ਤੋਂ ਬਾਅਦ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਪੜਾਅ 3 ਤਹਿਤ ਲਾਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਦਿੱਲੀ ਵਿੱਚ ਔਸਤ ਏਕਿਊਆਈ 300 ਤੋਂ ਹੇਠਾਂ ਦਰਜ ਕੀਤਾ ਹੈ ਜਿਸ ਤੋਂ ਬਾਅਦ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐਮ) ਨੇ ਗਰੈਪ ਦੇ ਪੜਾਅ 3 ਤਹਿਤ ਪਾਬੰਦੀਆਂ ਹਟਾ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਤਹਿਤ
ਗੈਰ-ਜ਼ਰੂਰੀ ਉਸਾਰੀ ਕਾਰਜਾਂ ’ਤੇ ਪਾਬੰਦੀ ਲਾਈ ਜਾਂਦੀ ਹੈ ਤੇ ਸਕੂਲਾਂ ਵਿਚ ਪੰਜਵੀਂ ਤਕ ਦੀਆਂ ਜਮਾਤਾਂ ਨੂੰ ਹਾਈਬ੍ਰਿਡ ਮੋਡ ’ਤੇ ਲਾਇਆ ਜਾਂਦਾ ਹੈ। ਇਨ੍ਹਾਂ ਪਾਬੰਦੀਆਂ ਤਹਿਤ ਦਿੱਲੀ ਅਤੇ ਨੇੜਲੇ ਐਨਸੀਆਰ ਜ਼ਿਲ੍ਹਿਆਂ ਵਿੱਚ ਬੀਐਸ-III ਪੈਟਰੋਲ ਅਤੇ ਬੀਐਸ-IV ਡੀਜ਼ਲ ਕਾਰਾਂ (ਚਾਰ-ਪਹੀਆ ਵਾਹਨ) ਦੀ ਵਰਤੋਂ ’ਤੇ ਪਾਬੰਦੀ ਹੈ ਪਰ ਅਪਾਹਜ ਵਿਅਕਤੀਆਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਹੈ। ਪੀਟੀਆਈ
Source link