Home / Punjabi News / FB ਹੈਕਿੰਗ ਮਾਮਲਾ: ਕੰਪਨੀ ’ਤੇ ਲੱਗ ਸਕਦੈ 12 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ!

FB ਹੈਕਿੰਗ ਮਾਮਲਾ: ਕੰਪਨੀ ’ਤੇ ਲੱਗ ਸਕਦੈ 12 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ!

FB ਹੈਕਿੰਗ ਮਾਮਲਾ: ਕੰਪਨੀ ’ਤੇ ਲੱਗ ਸਕਦੈ 12 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ!

ਗੈਜੇਟ ਡੈਸਕ– 5 ਕਰੋੜ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ ਦਾ ਡਾਟਾ ਚੋਰੀ ਹੋਇਆ ਹੈ। ਇਹ ਫੇਸਬੁੱਕ ਦੇ ਇਤਿਹਾਸ ਦਾ ਸਭ ਤੋਂ ਵੱਡਾ ਡਾਟਾ ਬ੍ਰੀਚ ਕਿਹਾ ਜਾ ਸਕਦਾ ਹੈ। ਯੂਜ਼ਰ ਨੂੰ ਹੋਏ ਇਸ ਨੁਕਸਾਨ ਲਈ ਯੂਰਪੀ ਯੂਨੀਅਨ ਵਲੋਂ ਸੋਸ਼ਲ ਮੀਡੀਆ ਦਿੱਗਜ ’ਤੇ 1.63 ਬਿਲੀਅਨ ਡਾਲਰ (ਕਰੀਬ 11,900 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਵਾਲ ਸਟ੍ਰੀਟ ਜਨਰਲ ਦੀ ਇਕ ਰਿਪੋਰਟ ਮੁਤਾਬਕ ਯੂਰਪ ’ਚ ਫੇਸਬੁੱਕ ਪ੍ਰਾਈਵੇਸੀ ਰੈਗੂਲੇਟਰ ਨੂੰ ਦੇਖਣ ਵਾਲੀ ਆਇਰਲੈਂਡ ਡਾਟਾ ਪ੍ਰੋਟੈਕਸ਼ਨ ਨੇ ਐਕਸੈਸ ਟੋਕਨਸ ਅਤੇ ਡਿਜੀਟਲ ਕੀਜ਼ ਰਾਹੀਂ 5 ਕਰੋੜ ਫੇਸਬੁੱਕ ਯੂਜ਼ਰਸ ਦੇ ਹੈਕ ਹੋਣ ’ਤੇ ਵਿਸਤਾਰ ਨਾਲ ਜਾਣਕਾਰੀ ਮੰਗੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਾਈਵੇਸੀ ਵਾਚਡਾਗ ਫੇਸਬੁੱਕ ’ਤੇ ਇਸ ਡਾਟਾ ਬ੍ਰੀਚ ਲਈ 1.63 ਬਿਲੀਅਨ ਡਾਲਰ ਦਾ ਜੁਰਮਾਨਾ ਲਗਾ ਸਕਦੀ ਹੈ।
ਪ੍ਰਾਈਵੇਸੀ ਦੀ ਦੇਖਰੇਖ ਕਰਨ ਵਾਲੀ ਯੂਰਪੀ ਯੂਨੀਅਨ ਦੀ ਏਜੰਸੀ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਿਛਲੇ ਹਫਤੇ ਮੰਗਲਵਾਰ ਨੂੰ ਫੇਸਬੁੱਕ ਨੂੰ ਇਸ ਡਾਟਾ ਬ੍ਰੀਚ ਦੀ ਖਬਰ ਮਿਲੀ ਅਤੇ ਇਸ ਨਾਲ ਕਰੋੜਾਂ ਯੂਜ਼ਰਸ ਅਕਾਊਂਟ ਪ੍ਰਭਾਵਿਤ ਹੋਏ ਹਨ ਪਰ ਫੇਸਬੁੱਕ ਅਜੇ ਵੀ ਇਸ ਡਾਟਾ ਬ੍ਰੀਚ ਦਾ ਸਹੀ ਕਾਰਨ ਦੱਸਣ ’ਚ ਨਾਕਾਮ ਹੈ ਅਤੇ ਨਾ ਹੀ ਯੂਜ਼ਰਸ ਨੂੰ ਖਤਰੇ ਬਾਰੇ ਦੱਸਿਆ ਗਿਆ ਹੈ। ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਫੇਸਬੁੱਕ ਯੂਰਪੀ ਯੂਨੀਅਨ ਦੀ ਏਜੰਸੀ ਨੂੰ ਜਵਾਬ ਦੇਵੇਗੀ।
ਜ਼ਿਕਰਯੋਗ ਹੈ ਕਿ ਕੈਂਬ੍ਰਿਜ ਐਨਾਲਿਟਿਕਾ ਤੋਂ ਬਾਅਦ ਹੋਏ ਸਭ ਤੋਂ ਵੱਡੇ ਫੇਸਬੁੱਕ ਹੈਕਿੰਗ ’ਚ ਕਰੀਬ 5 ਕਰੋੜ ਫੇਸਬੁੱਕ ਯੂਜ਼ਰਸ ਅਕਾਊਂਟ ਪ੍ਰਭਾਵਿਤ ਹੋਏ ਹਨ। ਫੇਸਬੁੱਕ ਨੇ ਇਸ ਦਾ ਕਾਰਨ ਐਕਸੈਸ ਟੋਕਨ ਜਾਂ ਡਿਜੀਟਲ ਕੀਅਜ਼ ਦੱਸਿਆ ਹੈ ਜਿਸ ਦਾ ਫਾਇਦਾ ਚੁੱਕ ਕੇ ਹੈਕਰਸ ਨੇ ਅਜਿਹਾ ਕੀਤਾ ਹੈ। ਹੈਕਰਸ ਨੇ ਫੇਸਬੁੱਕ ਐਕਸੈਸ ਟੋਕਨ ’ਚ ਸੰਨ੍ਹ ਲਗਾਈ ਜਿਸ ਨਾਲ ਉਹ ਸਿੱਧਾ ਯੂਜ਼ਰ ਅਕਾਊਂਟਸ ਇਸਤੇਮਾਲ ਕਰ ਸਕਦੇ ਹਨ। ਐਕਸੈਸ ਟੋਕਨ ਡਿਜੀਟਲ ਕੀਅਜ਼ ਨੂੰ ਤੁਸੀਂ ਇੰਝ ਸਮਝ ਸਕਦੇ ਹੋ ਕਿ ਇਸ ਦਾ ਇਸਤੇਮਾਲ ਕਰਕੇ ਯੂਜ਼ਰਸ ਫੇਸਬੁੱਕ ’ਤੇ ਬਿਨਾਂ ਪਾਸਵਰਡ ਰੀ-ਐਂਟਰ ਕੀਤੇ, ਲੰਬੇ ਸਮੇਂ ਤਕ ਲਾਗਡ-ਇੰਨ ਰਹਿ ਸਕਦੇ ਹੋ।
ਫੇਸਬੁੱਕ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਬਿਆਨ
ਮਾਰਕ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਨੂੰ ਫੜ੍ਹਿਆ, ਖਾਮੀ ਨੂੰ ਠੀਕ ਕੀਤਾ ਅਤੇ ਜੋ ਅਕਾਊਂਟਸ ਖਤਰੇ ’ਚ ਹੋ ਸਕਦੇ ਸਨ ਉਨ੍ਹਾਂ ਨੂੰ ਠੀਕ ਕੀਤਾ। ਸੱਚਾਈ ਇਹ ਹੈ ਕਿ ਅਸੀਂ ਲਗਾਤਾਰ ਨਵੇਂ ਟੂਲ ਡਿਵੈੱਲਪ ਕਰਦੇ ਰਹਾਂਗੇ ਜੋ ਇਸ ਨੂੰ ਸ਼ੁਰੂਆਤ ’ਚ ਰੋਕ ਸਕਣ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …