ਮੈਂ ਵੀ ਕਿਸਾਨ ਦਾ ਪੁੱਤਰ: ਪ੍ਰਿੰਸੀਪਲ ਸੈਕਟਰੀ ਕੰਵਲਜੀਤ ਸਿੰਘ ਚੀਮਾ; ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੀਤੀ ਕਿਸਾਨ ਮੰਗਾਂ ਦਾ ਫ਼ੌਰੀ ਹੱਲ ਕਰ ਕੇ ਡੱਲੇਵਾਲ ਦੀ ਜਾਨ ਬਚਾਉਣ ਦੀ ਕੀਤੀ ਅਪੀਲ
ਗੁਰਨਾਮ ਸਿੰਘ ਚੌਹਾਨ
ਖਨੌਰੀ, 7 ਫਰਵਰੀ
Farmer Protest: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਭੇਜੇ ਗਏ ਸੂਬੇ ਦੇ ਪ੍ਰਿੰਸੀਪਲ ਸੈਕਟਰੀ ਕੰਵਲਜੀਤ ਸਿੰਘ ਚੀਮਾ (ਆਈਏਐਸ) ਨੇ ਸ਼ੁੱਕਰਵਾਰ ਨੂੰ ਖਨੌਰੀ ਬਾਰਡਰ ’ਤੇ ਪਹੁੰਚ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer leader Jagjit Singh Dallewal) ਦਾ ਹਾਲ-ਚਾਲ ਜਾਣਿਆ।
ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਉਹ ਵੀ ਕਿਸਾਨ ਦਾ ਪੁੱਤਰ ਹੈ। ਉਨ੍ਹਾਂ ਡੱਲੇਵਾਲ ਨੂੰ ਕਿਹਾ, ‘‘ਕਿਸਾਨੀ ਪ੍ਰਤੀ ਆਪ ਦੀ ਸੇਵਾ ਅਤੇ ਦ੍ਰਿੜ੍ਹਤਾ ਨੂੰ ਸਿਜਦਾ ਹੈ।’’ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ‘ਤੇ ਬੈਠਿਆਂ 77 ਦਿਨ ਹੋ ਗਏ ਹਨ, ਉਨ੍ਹਾਂ ਦੀ ਸਿਹਤ ਕਾਫ਼ੀ ਕਮਜ਼ੋਰ ਹੈ। ਇਸ ਲਈ ਜਿੰਨਾ ਛੇਤੀ ਹੋ ਸਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰ ਕੇ ਉਨ੍ਹਾਂ ਨੂੰ ਬਚਾਇਆ ਜਾਵੇ।’’
ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਦੇ ਮਹਾਂਨਾਇਕ ਹਨ, ਜਿਨਾਂ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਆਪਣੇ ਆਪ ਵੱਡਾ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨ ਆਗੂਆਂ ਨਾਲ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਫ਼ੈਸਲੇ ਲੈ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ।
Source link