Home / Punjabi News / EVM ‘ਚ ਗੜਬੜੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀਆਂ 39 ਸ਼ਿਕਾਇਤਾਂ

EVM ‘ਚ ਗੜਬੜੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀਆਂ 39 ਸ਼ਿਕਾਇਤਾਂ

EVM ‘ਚ ਗੜਬੜੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀਆਂ 39 ਸ਼ਿਕਾਇਤਾਂ

ਮੁੰਬਈ— ਕਾਂਗਰਸ ਨੇ ਮਹਾਰਾਸ਼ਟਰ ਦੇ 6 ਲੋਕ ਸਭਾ ਖੇਤਰਾਂ ਜਿੱਥੇ ਵੀਰਵਾਰ ਨੂੰ ਵੋਟਿੰਗ ਚੱਲ ਰਹੀ ਹੈ, ਉੱਥੇ ਕੁਝ ਵੋਟਿੰਗ ਕੇਂਦਰ ‘ਤੇ ਈ.ਵੀ.ਐੱਮ. ‘ਚ ਗੜਬੜੀ ਨਾਲ ਸੰਬੰਧਤ 39 ਸ਼ਿਕਾਇਤਾਂ ਚੋਣ ਕਮਿਸ਼ਨ ਦੇ ਸਾਹਮਣੇ ਦਰਜ ਕਰਵਾਈਆਂ ਹਨ। ਪ੍ਰਦੇਸ਼ ਕਾਂਗਰਸ ਨੇ ਇਕ ਬਿਆਨ ‘ਚ ਕਿਹਾ ਕਿ ਉਸ ਨੇ ਨਾਗਪੁਰ ‘ਚ ਕੁਝ ਬੂਥਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ‘ਚ ਗੜਬੜੀ ਸੰਬੰਧੀ 12 ਸ਼ਿਕਾਇਤਾਂ ਈਮੇਲ ਰਾਹੀਂ ਚੋਣ ਕਮਿਸ਼ਨ ਨੂੰ ਕੀਤੀਆਂ ਹਨ। ਇਸ ਤੋਂ ਇਲਾਵਾ ਚੰਦਰਪੁਰ ‘ਚ 8, ਵਰਧਾ ‘ਚ 6 ਅਤੇ ਰਾਮਟੇਕ ‘ਚ 5 ਈ.ਵੀ.ਐੱਮ. ‘ਚ ਗੜਬੜੀ ਸੰਬੰਧੀ ਸ਼ਿਕਾਇਤ ਕਮਿਸ਼ਨ ਨੂੰ ਕੀਤੀ ਗਈ ਹੈ।

ਪਾਰਟੀ ਦੇ ਯਵਤਮਾਲ-ਵਾਸ਼ਿਮ ਅਤੇ ਗੜ੍ਹਚਿਰੌਲੀ-ਚਿਮੂਰ ਸੀਟਾਂ ‘ਤੇ ਵੀ ਅਜਿਹੀ ਹੀ ਗੜਬੜੀ ਦੀਆਂ 4 ਸ਼ਿਕਾਇਤਾਂ ਕੀਤੀਆਂ ਹਨ। ਇਨ੍ਹਾਂ 6 ਲੋਕ ਸਭਾ ਖੇਤਰਾਂ ਤੋਂ ਇਲਾਵਾ ਵਿਦਰਭ ਖੇਤਰ ਦੀ ਭੰਡਾਰਾ-ਗੋਂਦੀਆ ਸੀਟ ਲਈ ਵੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਵੀਰਵਾਰ ਨੂੰ ਵੋਟਿੰਗ ਹੋ ਰਹੀ ਹੈ। ਨਾਗਪੁਰ ਸੰਸਦੀ ਖੇਤਰ ‘ਚ ਈ.ਵੀ.ਐੱਮ. ਦੇ ਸਹੀ ਕੰਮ ਨਾ ਕਰਨ ਨੂੰ ਲੈ ਕੇ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਵੱਖ ਤੋਂ ਭੇਜੇ ਇਕ ਪੱਤਰ ‘ਚ ਕਾਂਗਰਸ ਨੇ ਕਿਹਾ ਕਿ ਇਹ ਐਕਟ ਆਜ਼ਾਦ ਅਤੇ ਨਿਰਪੱਖ ਚੋਣਾਂ ‘ਚ ਦਖਲਅੰਦਾਜ਼ੀ ਹੈ।

 

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …