Home / Punjabi News / DSGMC ਦਾ ਵੱਡਾ ਉਪਰਾਲਾ, ਦਿੱਲੀ ਮੈਟਰੋ ’ਚ ਯਾਤਰੀ ਪੜ੍ਹਨਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼

DSGMC ਦਾ ਵੱਡਾ ਉਪਰਾਲਾ, ਦਿੱਲੀ ਮੈਟਰੋ ’ਚ ਯਾਤਰੀ ਪੜ੍ਹਨਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼

DSGMC ਦਾ ਵੱਡਾ ਉਪਰਾਲਾ, ਦਿੱਲੀ ਮੈਟਰੋ ’ਚ ਯਾਤਰੀ ਪੜ੍ਹਨਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼

ਨਵੀਂ ਦਿੱਲੀ– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੀ ਵਿਲੱਖਣ ਪਹਿਲਕਦਮੀ ਸਟ੍ਰੀਟ ਪ੍ਰਚਾਰ ਤਹਿਤ ਹੁਣ ਦਿੱਲੀ ਮੈਟਰੋ ਤੱਕ ਪਹੁੰਚਾ ਦਿੱਤੀ ਹੈ। ਇਸ ਨੇ ਦੇਸ਼ ਦੀ ਰਾਜਧਾਨੀ ਵਿਚ ਵੱਖ-ਵੱਖ ਰੂਟਾਂ ’ਤੇ ਚਲਦੀਆਂ ਮੈਟਰੋ ਰੇਲ ਗੱਡੀਆਂ ’ਤੇ ਆਪਣੇ ਬੋਰਡ ਲਾ ਦਿੱਤੇ ਹਨ। ਇਨ੍ਹਾਂ ਗੱਡੀਆਂ ਵਿਚ ਸਫਰ ਕਰਨ ਵਾਲੇ ਲੱਖਾਂ ਯਾਤਰੀ ਰੋਜ਼ਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੜ੍ਹਨਗੇ।
ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਵੱਖ-ਵੱਖ ਮੈਟਰੋ ਰੇਲ ਗੱਡੀਆਂ ਵਿਚ ਆਪਣੇ ਸਾਈਨ ਬੋਰਡ ਲਾਏ ਹਨ ਅਤੇ ਇਨ੍ਹਾਂ ਬੋਰਡਾਂ ’ਤੇ ਗੁਰੂ ਨਾਨਕ ਦੇਵ ਜੀ ਵੱਲੋਂ ਮਨੁੱਖਤਾ ਨੂੰ ਦਿੱਤੇ ਗਏ ਸੰਦੇਸ਼ ਦਰਸਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰ ਮੈਟਰੋ ਰੇਲ ਵਿਚ ਇਕ ਸਮੇਂ ’ਤੇ ਹਜ਼ਾਰਾਂ ਵਿਅਕਤੀ ਸਫਰ ਕਰਦੇ ਹਨ।
ਦਿੱਲੀ ਗੁਰਦੁਆਰਾ ਕਮੇਟੀ ਨੂੰ ਆਸ ਹੈ ਕਿ ਦਿੱਲੀ ਮੈਟਰੋ ਦੀ ਵਰਤੋਂ ਸਦਕਾ 10 ਲੱਖ ਘਰਾਂ ਵਿਚ ਸਿੱਧੇ ਤੌਰ ’ਤੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਵੱਡੀ ਸਫਲਤਾ ਹੈ ਅਤੇ ਅਸੀਂ ਹੋਰ ਜਨਤਕ ਸਾਧਨਾਂ ਦੀ ਵਰਤੋਂ ਵੀ ਸਟ੍ਰੀਟ ਪ੍ਰਚਾਰ ਤਹਿਤ ਕਰ ਕੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ’ਤੇ ਵਿਚਾਰ ਕਰ ਰਹੇ ਹਾਂ।
ਸਿਰਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਹੀ ਗੁਰੂ ਨਹੀਂ ਸਨ ਸਗੋਂ ਸਾਰੀ ਮਨੁੱਖਤਾ ਦੇ ਗੁਰੂ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਖਿਆ ਹੈ ਕਿ ਸਾਨੂੰ ਆਪਣੇ ਧਰਮ ’ਤੇ ਪੱਕਾ ਰਹਿਣਾ ਚਾਹੀਦਾ ਹੈ ਤੇ ਮਨੁੱਖਤਾ ਦਾ ਭਲਾ ਕਰਨਾ ਚਾਹੀਦਾ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਸੁਖਮਿੰਦਰ ਸਿੰਘ ਰਾਜਪਾਲ ਵੀ ਮੌਜੂਦ ਸਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …