Home / Punjabi News / CM ਮਮਤਾ ਬੈਨਰਜੀ ਨੇ ਵਿਦਿਆਸਾਗਰ ਦੀ ਨਵੀਂ ਮੂਰਤੀ ਦਾ ਕੀਤਾ ਉਦਘਾਟਨ

CM ਮਮਤਾ ਬੈਨਰਜੀ ਨੇ ਵਿਦਿਆਸਾਗਰ ਦੀ ਨਵੀਂ ਮੂਰਤੀ ਦਾ ਕੀਤਾ ਉਦਘਾਟਨ

CM ਮਮਤਾ ਬੈਨਰਜੀ ਨੇ ਵਿਦਿਆਸਾਗਰ ਦੀ ਨਵੀਂ ਮੂਰਤੀ ਦਾ ਕੀਤਾ ਉਦਘਾਟਨ

ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਵ ਮੰਗਲਵਾਰ ਨੂੰ ਕੋਲਕਾਤਾ ‘ਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਦਾ ਉਦਘਾਟਨ ਕੀਤਾ। ਮੂਰਤੀ ਦਾ ਉਦਘਾਟਨ ਕੋਲਕਾਤਾ ਦੇ ਕਾਲਜ ਸਟ੍ਰੀਟ ‘ਚ ਹੋਇਆ। ਸੀ. ਐੱਮ. ਮਮਤਾ ਬੈਨਰਜੀ ਨੇ ਕਾਲਜ ਸਟਰੀਟ ਦੇ ਹਰੇ ਸਕੂਲ ਮੈਦਾਨ ‘ਚ ਇੱਕ ਰਸਮੀ ਪ੍ਰੋਗਰਾਮ ਦੌਰਾਨ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ‘ਤੇ ਫੁੱਲਾਂ ਦਾ ਮਾਲਾ ਚੜ੍ਹਾਈ। ਉਦਘਾਟਨ ਤੋਂ ਬਾਅਦ ਮੂਰਤੀ ਨੂੰ ਕਾਰ ਰਾਹੀਂ ਵਿਦਿਆਸਾਗਰ ਕਾਲਜ ਸਟਰੀਟ ‘ਚ ਲਿਜਾਇਆ ਗਿਆ, ਜਿੱਥੇ ਪੁਰਾਣੀ ਮੂਰਤੀ ਦੀ ਥਾਂ ਨਵੀਂ ਮੂਰਤੀ ਰੱਖੀ ਜਾਵੇਗੀ।
ਦੱਸ ਦੇਈਏ ਕਿ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਪੱਛਮੀ ਬੰਗਾਲ ‘ਚ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹਿੰਸਾ ਹੋਈ ਸੀ, ਜਿਸ ‘ਚ ਵਿੱਦਿਆਸਾਗਰ ਦੀ ਮੂਰਤੀ ਤੋੜ ਦਿੱਤੀ ਗਈ ਸੀ। ਮੂਰਤੀ ਨੂੰ ਤੋੜੇ ਜਾਣ ਤੋਂ ਬਾਅਦ ਭਾਜਪਾ ਅਤੇ ਟੀ. ਐੱਮ. ਸੀ. ਨੇ ਇੱਕ ਦੂਜੇ ‘ਤੇ ਦੋਸ਼ ਲਗਾਏ ਸੀ। ਪੂਰੇ ਦੇਸ਼ ‘ਚ ਰਾਜਨੀਤਿਕ ਚਰਚਾ ਬਣ ਚੁੱਕੀ ਇਸ ਘਟਨਾ ਦੇ ਹੁਣ 28 ਦਿਨਾਂ ਬਾਅਦ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਫਿਰ ਤੋਂ ਉਦਘਾਟਨ ਕੀਤਾ ਹੈ। ਇਸ ਵਾਰ ਦੋ ਮੂਰਤੀਆਂ ਲਗਾਈਆਂ, ਜਿਸ ‘ਚ ਇੱਕ ਅੱਧੀ ਮੂਰਤੀ ਅਤੇ ਦੂਜੀ ਪੂਰੀ ਮੂਰਤੀ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …