Home / World / Punjabi News / CBI ਨੇ ਭੁਪਿੰਦਰ ਹੁੱਡਾ ਵਿਰੁੱਧ ਦਾਇਰ ਕੀਤਾ ਦੋਸ਼ ਪੱਤਰ

CBI ਨੇ ਭੁਪਿੰਦਰ ਹੁੱਡਾ ਵਿਰੁੱਧ ਦਾਇਰ ਕੀਤਾ ਦੋਸ਼ ਪੱਤਰ

ਨਵੀਂ ਦਿੱਲੀ — ਹਰਿਆਣਾ ਦੇ ਪੰਚਕੂਲਾ ਵਿਚ ਜ਼ਮੀਨ ਨੂੰ ਮੁੜ ਐਸੋਸੀਏਟੇਡ ਜਰਨਲਸ ਲਿਮਟਿਡ (ਏ. ਜੇ. ਐੱਲ.) ਨੂੰ ਦੇਣ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਕਾਂਗਰਸ ਨੇਤਾ ਮੋਤੀਲਾਲ ਵੋਰਾ ਵਿਰੁੱਧ ਸ਼ਨੀਵਾਰ ਨੂੰ ਦੋਸ਼ ਪੱਤਰ ਦਾਇਰ ਕੀਤਾ। ਏ. ਜੇ. ਐੱਲ. ‘ਤੇ ਕਾਂਗਰਸ ਦੇ ਨੇਤਾਵਾਂ ਦਾ ਕੰਟਰੋਲ ਹੈ। ਸੀ. ਬੀ. ਆਈ. ਨੇ ਇਕ ਵਿਸ਼ੇਸ਼ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕੀਤਾ। ਸੀ. ਬੀ. ਆਈ. ਦਾ ਦੋਸ਼ ਹੈ ਕਿ ਸੀ-17 ਨਾਮ ਦੇ ਜ਼ਮੀਨ ਦੇ ਟੁਕੜੇ ਨੂੰ ਮੁੜ ਅਲਾਟ ਕਰਨ ਦੀ ਵਜ੍ਹਾ ਨਾਲ ਰਾਜ ਦੇ ਫੰਡ ਨੂੰ 67 ਲੱਖ ਰੁਪਏ ਦਾ ਨੁਕਸਾਨ ਚੁੱਕਣਾ ਪਿਆ। ਸੀ. ਬੀ. ਆਈ. ਨੇ ਹੁੱਡਾ ਅਤੇ ਏ. ਜੇ. ਐੱਲ. ਦੇ ਪ੍ਰਧਾਨ ਮੋਤੀਲਾਲ ਵੋਰਾ ਅਤੇ ਕੰਪਨੀ ‘ਤੇ ਇੰਡੀਅਨ ਪੀਨਲ ਕੋਡ (ਆਈ. ਪੀ. ਸੀ.) ਦੀਆਂ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵਿਵਸਥਾਵਾਂ ਤਹਿਤ ਦੋਸ਼ ਲਾਏ ਗਏ ਹਨ। ਦੱਸਣਯੋਗ ਹੈ ਕਿ ਜਦੋਂ ਇਹ ਸੌਦਾ ਹੋਇਆ ਸੀ ਤਾਂ ਉਸ ਸਮੇਂ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਅਰਬਨ ਡਿਵਲਪਮੈਂਟ ਅਥਾਰਿਟੀ ਦੇ ਪ੍ਰਧਾਨ ਵੀ ਸਨ।
ਦੋਸ਼ ਪੱਤਰ ਵਿਚ ਸੀ. ਬੀ. ਆਈ. ਨੇ ਕਿਹਾ ਹੈ ਕਿ ਏ. ਜੇ. ਐੱਲ. ਨੂੰ 1982 ਵਿਚ ਪੰਚਕੂਲਾ ਵਿਚ ਜ਼ਮੀਨ ਦਾ ਇਕ ਟੁਕੜਾ ਅਲਾਟ ਕੀਤਾ ਗਿਆ ਸੀ, ਜਿਸ ‘ਤੇ 1992 ਤਕ ਕੋਈ ਨਿਰਮਾਣ ਕੰਮ ਨਹੀਂ ਹੋਇਆ। ਹਰਿਆਣਾ ਅਰਬਨ ਡਿਵਲਪਮੈਂਟ ਅਥਾਰਿਟੀ ਨੇ ਇਸ ਤੋਂ ਬਾਅਦ ਉਸ ਜ਼ਮੀਨ ਦੇ ਟੁਕੜੇ ਨੂੰ ਵਾਪਸ ਆਪਣੇ ਕਬਜ਼ੇ ਵਿਚ ਲੈ ਲਿਆ। ਦੋਸ਼ ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਮੁੜ ਇਹ ਜ਼ਮੀਨ ਏ. ਜੇ. ਐੱਲ. ਨੂੰ 2005 ਵਿਚ ਉਸੇ ਦਰ ‘ਤੇ ਦਿੱਤੀ ਗਈ। ਇਹ ਹੁੱਡਾ ਵਲੋਂ ਕੀਤੇ ਗਏ ਮਾਪਦੰਡਾਂ ਦਾ ਉਲੰਘਣ ਸੀ। ਏ. ਜੇ. ਐੱਲ.’ਤੇ ਕਾਂਗਰਸ ਦੇ ਨੇਤਾਵਾਂ ਦਾ ਕੰਟਰੋਲ ਹੈ, ਜਿਸ ‘ਚ ਗਾਂਧੀ ਪਰਿਵਾਰ ਵੀ ਸ਼ਾਮਲ ਹੈ। ਏ. ਜੇ. ਐੱਲ. ਸਮੂਹ ਨੈਸ਼ਨਲ ਹੇਰਾਲਡ ਅਖਬਾਰ ਦਾ ਪ੍ਰਕਾਸ਼ਨ ਵੀ ਕਰਦਾ ਹੈ।

Check Also

ਕੈਪਟਨ ਦੇ ਮੰਤਰੀਆਂ ਨੂੰ ਘੇਰਨਗੀਆਂ ਸਿੱਖ ਜਥੇਬੰਦੀਆਂ

ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਸਿੱਖ ਜਥੇਬੰਦੀਆਂ ਮੁੜ ਸਰਕਾਰ ਨੂੰ ਘੇਰਨ ਲਈ ਤਿਆਰ …

WP2Social Auto Publish Powered By : XYZScripts.com