Home / Punjabi News / Case against Kejriwal: ਯਮੁਨਾ ਦੇ ਪਾਣੀ ’ਚ ‘ਜ਼ਹਿਰ ਘੋਲਣ’ ਸਬੰਧੀ ਟਿੱਪਣੀ ’ਤੇ ਹਰਿਆਣਾ ’ਚ ਕੇਜਰੀਵਾਲ ਖ਼ਿਲਾਫ਼ ਕੇਸ

Case against Kejriwal: ਯਮੁਨਾ ਦੇ ਪਾਣੀ ’ਚ ‘ਜ਼ਹਿਰ ਘੋਲਣ’ ਸਬੰਧੀ ਟਿੱਪਣੀ ’ਤੇ ਹਰਿਆਣਾ ’ਚ ਕੇਜਰੀਵਾਲ ਖ਼ਿਲਾਫ਼ ਕੇਸ

ਟ੍ਰਿਬਿਊਨ ਨਿਊਜ਼ ਸਰਵਿਸ

ਕੁਰੂਕਸ਼ੇਤਰ, 4 ਫਰਵਰੀ

ਹਰਿਆਣਾ ਦੀ ਭਾਜਪਾ ਸਰਕਾਰ ’ਤੇ ਯਮੁਨਾ ਦੇ ਪਾਣੀ ਵਿਚ ਜ਼ਹਿਰ ਘੋਲਣ ਦਾ ਦੋਸ਼ ਲਗਾਉਣ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਸ਼ਾਹਬਾਦ ਦੀ ਇਕ ਅਦਾਲਤ ਦੇ ਨਿਰਦੇਸ਼ਾਂ ’ਤੇ ਦਰਜ ਕੀਤਾ ਗਿਆ ਹੈ ਜਿਸ ਸਬੰਧੀ ਵਕੀਲ ਜਗਮੋਹਨ ਮਨਚੰਦਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਵਕੀਲ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਬਿਆਨ ਤੋਂ ਦੁਖੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਨੇ ‘ਆਪ’ ਦੇ ਹੋਰ ਮੈਂਬਰਾਂ ਨਾਲ ਸਾਜ਼ਿਸ਼ ਰਚ ਕੇ ਦਿੱਲੀ ਅਤੇ ਹਰਿਆਣਾ ਵਿਚ ਲੋਕਾਂ ਨੂੰ ਗੁਮਰਾਹ ਕਰਨ ਲਈ ਅਜਿਹੇ ਭੜਕਾਊ ਬਿਆਨ ਦਿੱਤੇ ਹਨ ਜੋ ਵੋਟਰਾਂ ਨੂੰ ਪ੍ਰਭਾਵਿਤ ਕਰਨਗੇ। ਇਹ ਐਫਆਈਆਰ ਝੂਠੀ ਜਾਣਕਾਰੀ ਫੈਲਾਉਣ, ਝੂਠੇ ਦੋਸ਼ ਲਗਾਉਣ ਅਤੇ ਜਾਣਬੁੱਝ ਕੇ ਅਤੇ ਗਲਤ ਕੰਮ ਕਰਨ ਦੇ ਦੋਸ਼ ਤਹਿਤ ਦਰਜ ਕੀਤੀ ਗਈ ਹੈ।


Source link

Check Also

ਕੈਨੇਡਾ ਨੂੰ ਵੀ “ਟਰੰਪ ਟੈਰਿਫ” ਤੋਂ 30 ਦਿਨਾਂ ਦੀ ਰਾਹਤ → Ontario Punjabi News

: ਮੈਕਸੀਕੋ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ …