Breaking News
Home / Punjabi News / Air Pollution: ਗੁਰਪੁਰਬ ਦੀ ਆਤਿਸ਼ਬਾਜ਼ੀ ਤੇ ਪਰਾਲੀ ਦੀਆਂ ਅੱਗਾਂ ਨੇ ਪੰਜਾਬ ‘ਚ ਧੁਆਂਖੀ ਧੁੰਦ ਦਾ ਸੰਕਟ ਹੋਰ ਵਧਾਇਆ

Air Pollution: ਗੁਰਪੁਰਬ ਦੀ ਆਤਿਸ਼ਬਾਜ਼ੀ ਤੇ ਪਰਾਲੀ ਦੀਆਂ ਅੱਗਾਂ ਨੇ ਪੰਜਾਬ ‘ਚ ਧੁਆਂਖੀ ਧੁੰਦ ਦਾ ਸੰਕਟ ਹੋਰ ਵਧਾਇਆ

ਮੋਹਿਤ ਖੰਨਾ

ਪਟਿਆਲਾ, 16 ਨਵੰਬਰ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਭਰ ਵਿਚ ਆਤਿਸ਼ਬਾਜ਼ੀ ਕੀਤੇ ਜਾਣ ਅਤੇ ਖੇਤਾਂ ‘ਚ ਪਰਾਲੀ ਨੂੰ ਸਾੜਨ ਲਈ ਅੱਗਾਂ ਲਾਏ ਜਾਣ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਕਾਰਨ ਸੂਬੇ ‘ਚ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਹੈ। ਇਸ ਕਾਰਨ ਅੰਮ੍ਰਿਤਸਰ ‘ਚ ਹਵਾ ਗੁਣਵੱਤਾ ਸੂਚਕਅੰਕ (AQI) ਪੱਧਰ ਅੱਜ ਸਵੇਰੇ 326 ਤੱਕ ਪਹੁੰਚ ਗਿਆ ਹੈ ਅਤੇ ਇਹ ‘ਬਹੁਤ ਮਾੜੀ’ ਸ਼੍ਰੇਣੀ ‘ਚ ਆ ਗਿਆ ਹੈ।

ਜਲੰਧਰ ਵਿੱਚ ਏਕਿਊਆਈ 217, ਖੰਨਾ ਵਿੱਚ 179, ਲੁਧਿਆਣਾ ਵਿੱਚ 218, ਮੰਡੀ ਗੋਬਿੰਦਗੜ੍ਹ ਵਿੱਚ 224, ਪਟਿਆਲਾ ਵਿੱਚ 235 ਅਤੇ ਰੂਪਨਗਰ ਵਿੱਚ 155 ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਅੱਗਾਂ ਲਾਏ ਜਾਣ ਦੀ ਗਿਣਤੀ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ, ਪਰ ਚੰਡੀਗੜ੍ਹ ਟ੍ਰਾਈਸਿਟੀ ਅਤੇ ਐਨਸੀਆਰ ਸਮੇਤ ਵੱਖ-ਵੱਖ ਪ੍ਰਭਾਵਿਤ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਵਿੱਚ ਹਾਲੇ ਸਮਾਂ ਲੱਗੇਗਾ।

ਪੰਜਾਬ ਵਿੱਚ ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦੇ 238 ਮਾਮਲੇ ਸਾਹਮਣੇ ਆਏ, ਜਿਸ ਨਾਲ ਇਸ ਸੀਜ਼ਨ ’ਚ ਅਜਿਹੀਆਂ ਘਟਨਾਵਾਂ ਦੀ ਕੁੱਲ ਗਿਣਤੀ 7,864 ਹੋ ਗਈ ਹੈ।

ਵਾਤਾਵਰਨ ਸਿਹਤ ਦੇ ਪ੍ਰੋਫੈਸਰ ਅਤੇ ਸੈਂਟਰ ਆਫ ਐਕਸੀਲੈਂਸ ਆਨ ਕਲਾਈਮੇਟ ਚੇਂਜ ਐਂਡ ਏਅਰ ਪਲੂਸ਼ਨ (Centre of Excellence on Climate Change & Air Pollution) ਦੇ ਨੋਡਲ ਫੈਕਲਟੀ ਅਫਸਰ ਰਵਿੰਦਰ ਖਾਈਵਾਲ ਨੇ ਕਿਹਾ ਕਿ ਖੇਤਾਂ ਦੀ ਅੱਗ ਦੂਰ-ਦੁਰਾਡੇ ਦੇ ਸ਼ਹਿਰਾਂ ਤੱਕ ਵਿਚ ਵੀ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜਾ ਅਸਰ ਪਾਉਂਦੀ ਹੈ, ਭਾਵੇਂ ਕਿ ਇਸ ਦੌਰਾਨ ਹਵਾ ਦੇ ਵਹਾਅ ਦੀ ਰਫ਼ਤਾਰ ਵੀ ਘੱਟ ਹੀ ਹੋਵੇ।

ਅਧਿਕਾਰੀਆਂ ਨੇ 3,846 ਮਾਮਲਿਆਂ ਵਿੱਚ ਲਗਭਗ 1.3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਵਾਤਾਵਰਨ ਮੁਆਵਜ਼ੇ ਵਜੋਂ 97 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਹੈ। ਗਲਤੀ ਕਰਨ ਵਾਲੇ ਕਿਸਾਨਾਂ ਖ਼ਿਲਾਫ਼ 4,097 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ ਜ਼ਮੀਨੀ ਰਿਕਾਰਡ ਵਿੱਚ 3,842 ਲਾਲ ਐਂਟਰੀਆਂ ਕੀਤੀਆਂ ਗਈਆਂ ਹਨ। ਸੀਏਕਿਊਐਮ ਐਕਟ ਦੀ ਧਾਰਾ 14 ਤਹਿਤ 61 ਨਿਗਰਾਨ ਅਫ਼ਸਰਾਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Source link

Check Also

Chandigarh land transfer issue: ਕੇਂਦਰ ਪੰਜਾਬੀਆਂ ਦਾ ਸਬਰ ਪਰਖ ਰਿਹਾ: ਵਿੱਤ ਮੰਤਰੀ ਚੀਮਾ

ਰਮੇਸ਼ ਭਾਰਦਵਾਜ ਲਹਿਰਾਗਾਗਾ, 16 ਨਵੰਬਰ ‘‘ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਬਦਲਾਖੋਰੀ ਵਾਲ਼ਾ ਵਿਹਾਰ …