Home / Punjabi News / ਅਦਾਲਤ ਵੱਲੋਂ ਸ਼ਰਦ ਯਾਦਵ ਨੂੰ 31 ਮਈ ਤਕ ਬੰਗਲਾ ਖਾਲੀ ਕਰਨ ਅਤੇ ਹਲਫ਼ਨਾਮਾ ਦਾਖ਼ਲ ਕਰਨ ਦਾ ਹੁਕਮ

ਅਦਾਲਤ ਵੱਲੋਂ ਸ਼ਰਦ ਯਾਦਵ ਨੂੰ 31 ਮਈ ਤਕ ਬੰਗਲਾ ਖਾਲੀ ਕਰਨ ਅਤੇ ਹਲਫ਼ਨਾਮਾ ਦਾਖ਼ਲ ਕਰਨ ਦਾ ਹੁਕਮ

ਨਵੀਂ ਦਿੱਲੀ, 31 ਮਾਰਚ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨੂੰ ਮਨੁੱਖੀ ਅਧਾਰ ‘ਤੇ ਸੰਸਦ ਮੈਂਬਰ ਵਜੋਂ ਅਲਾਟ ਸਰਕਾਰੀ ਬੰਗਲਾ ਖਾਲੀ ਕਰਨ ਲਈ 31 ਮਈ ਤਕ ਦਾ ਸਮਾਂ ਦਿੱਤਾ ਹੈ। ਸਿਖਰਲੀ ਅਦਾਲਤ ਨੇ ਯਾਦਵ ਨੂੰ ਇਕ ਹਫ਼ਤੇ ਦੇ ਅੰਦਰ ਇਕ ਹਲਫ਼ਨਾਮਾ ਵੀ ਦੇਣ ਲਈ ਕਿਹਾ ਹੈ ਕਿ ਉਹ ਉਦੋਂ ਤਕ ਬੰਗਲਾ ਖਾਲੀ ਕਰ ਦੇਣਗੇ। ਇਕ ਹਫ਼ਤੇ ਅੰਦਰ ਹਲਫ਼ਨਾਮਾ ਦਾਖ਼ਲ ਨਾ ਕਰਨ ਦੀ ਸਥਿਤੀ ਵਿੱਚ ਯਾਦਵ ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਫੌਰੀ ਬੰਗਲਾ ਖਾਲੀ ਕਰਨਾ ਹੋਵੇਗਾ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੁੂਰਿਆਕਾਂਤ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ। -ਏਜੰਸੀ


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …