ਲਾਸ ਏਂਜਲਸ, 31 ਮਈ
ਹਾਲੀਵੁੱਡ ਦੇ ਮਹਾਨ ਅਦਾਕਾਰ ਅਲ ਪਚੀਨੋ 83 ਸਾਲ ਦੀ ਉਮਰ ਵਿੱਚ ਚੌਥੀ ਵਾਰ ਪਿਤਾ ਬਣ ਰਹੇ ਹਨ। ਸੂਤਰਾਂ ਮੁਤਾਬਕ ਅਲ ਪਚੀਨੋ ਅਤੇ ਉਸ ਦੀ ਗਰਭਵਤੀ ਪ੍ਰੇਮਿਕਾ ਨੂਰ ਅਲਫੱਲ੍ਹਾ ਬੱਚੇ ਦੇ ਸਵਾਗਤ ਲਈ ਤਿਆਰ ਹਨ। ਨੂਰ ਅੱਠ ਮਹੀਨੇ ਦੀ ਗਰਭਵਤੀ ਹੈ। ਅਲ ਪਚੀਨੋ ਚੌਥੀ ਵਾਰ ਪਿਤਾ ਬਣ ਰਹੇ ਹਨ। ਇਸ ਤੋਂ ਪਹਿਲਾਂ ਉਹ ਆਪਣੀ ਸਾਬਕਾ ਪ੍ਰੇਮਿਕਾ ਅਤੇ ਐਕਟਿੰਗ ਕੋਚ ਜੌਨ ਟਾਰੈਂਟ ਤੋਂ ਪੈਦਾ ਹੋਈ 33 ਸਾਲਾ ਬੇਟੀ ਜੂਲੀ ਮੈਰੀ ਦੇ ਪਿਤਾ ਹਨ। ਉਹ ਸਾਬਕਾ ਪ੍ਰੇਮਿਕਾ ਬੇਵਰਲੀ ਡੀ’ਐਂਜੇਲੋ ਦੇ ਨਾਲ ਜੁੜਵਾਂ ਬੱਚਿਆਂ 22 ਸਾਲਾ ਐਂਟੋਨ ਅਤੇ ਓਲੀਵੀਆ ਦਾ ਪਿਤਾ ਵੀ ਹੈ।
Source link