
ਨਵੀਂ ਦਿੱਲੀ — ਦੇਸ਼ ਦੇ 72ਵੇਂ ਸੁਤੰਤਰਤਾ ਦਿਵਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾਇਆ। ਲਾਲ ਕਿਲੇ ਤੋਂ 5ਵੀਂ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੁਰੱਖਿਆ ਲਈ ਸਰਹੱਦ ‘ਤੇ ਦਿਨ ਰਾਤ ਡਟੇ ਰਹਿਣ ਵਾਲੇ ਫੌਜ ਦੇ ਜਵਾਨਾਂ ਨੂੰ ਸਲਾਮ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਅਤੇ ਸੇਵਾ ਲਈ ਤੁਹਾਡਾ ਧੰਨਵਾਦ। ਉਨ੍ਹਾਂ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਫੌਜ ਦੀ ਸੰਕਲਪ ਨਾਲ ਹੀ ਸੰਭਵ ਹੋ ਸਕਿਆ। ਅੱਜ ਦੇਸ਼ ਦੀ ਫੌਜ ਨਿਕਲਦੀ ਹੈ ਤਾਂ ਦੁਸ਼ਮਣਾਂ ਦੇ ਦੰਦ ਖੱਟੇ ਹੋ ਜਾਂਦੇ ਹਨ। ਭਾਰਤ ਦੀਆਂ ਬੇਟੀਆਂ ਨੂੰ ਸਲਾਮ ਕਰਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਦੀਆਂ ਬੇਟੀਆਂ ਨੇ ਸੱਤ ਸਮੁੰਦਰ ਪਾਰ ਕੀਤਾ ਅਤੇ ਸਾਰਿਆਂ ਨੂੰ ਤਿਰੰਗੇ ਨਾਲ ਰੰਗ ਦਿੱਤਾ।
ਇਸ ਤੋਂ ਪਹਿਲਾਂ ਮੋਦੀ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀÍ ਲਾਲ ਕਿਲੇ ‘ਤੇ ਪਹੁੰਚਣ ‘ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਪੀ.ਐੱਮ. ਮੋਦੀ ਦਾ ਦੇਸ਼ ਵਾਸੀਆਂ ਦੇ ਨਾਮ ਲਾਲ ਤੋਂ ਇਹ ਆਖਰੀ ਸੰਬੋਧਨ ਹੈ।
ਲਾਲ ਕਿਲ੍ਹੇ ਪਹੁੰਚੇ ਪੀ.ਐੱਮ. ਮੋਦੀ ਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕੀਤਾ ਸਵਾਗਤ
– ਪੀ.ਐੱਮ. ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ‘ਤੇ ਲਹਿਰਾਇਆ ਤਿਰੰਗਾ
– ਲਾਲ ਕਿਲ੍ਹੇ ਤੋਂ ਬੋਲੇ ਪੀ.ਐੱਮ. ਮੋਦੀ, ਦੇਸ਼ ਦੀਆਂ ਬੇਟੀਆਂ ਨੂੰ ਸਲਾਮ
– ਭਾਰਤ ਨਵੀਂਆਂ ਉਚਾਈਆਂ ਨੂੰ ਪਾਰ ਕਰ ਰਿਹੈ ਭਾਰਤ
– ਲਾਲ ਕਿਲ੍ਹੇ ਤੋਂ ਬੋਲੇ ਪੀ.ਐੱਮ. ਮੋਦੀ, ਸੰਸਦ ਦਾ ਸੈਸ਼ਨ ਸਮਾਜਿਕ ਨਿਆਂ ਨੂੰ ਸਮਰਪਿਤ ਰਿਹਾ
– ਹੜ੍ਹ ਪ੍ਰਭਾਵਿਤ ਲੋਕਾਂ ਦੇ ਦੁੱਖ ‘ਚ ਸ਼ਾਮਲ ਹਾਂ।
– ਦੇਸ਼ ਦੀ ਅਰਥ ਵਿਵਸਥਾ 6ਵੇਂ ਨੰਬਰ ‘ਤੇ
– ਦੇਸ਼ ਇਸ ਸਮੇਂ ਸੁਧਾਰ ਅਤੇ ਆਤਮ ਵਿਸ਼ਵਾਸ ਨਾਲ ਮਜ਼ਬੂਤ ਹੈ। ਅੱਜ ਦੀ ਸਵੇਰ ਨਵੇਂ ਉਤਸ਼ਾਹ, ਸਤਿਕਾਰ ਦੀ ਨਵੀਂ ਖੁਸ਼ੀ ਲੈ ਕੇ ਆਈ ਹੈ।
– ਦੇਸ਼ ਦੇ ਸੁਰੱਖਿਆ ਬਲਾਂ ਨੂੰ ਸਲਾਮ। ਫੌਜ ਦੇ ਜਵਾਨ ਦੇਸ਼ ਲਈ ਆਪਣੀ ਜਾਨ ਦੇ ਦਿੰਦੇ ਹਨ।
– ਓ.ਬੀ.ਸੀ. ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ।
– ਫੌਜ ਨੇ ਰੈਜੋਲੂਸ਼ਨ ਨਾਲ ਸਰਜੀਕਲ ਸਟ੍ਰਾਇਕ ਕੀਤਾ
– ਹੌਂਸਲੇ ਨਾ ਹੋਣ ਤਾਂ ਫੈਸਲੇ ਰੁਕੇ ਰਹਿੰਦੇ ਹਨÍ
– 2013 ਦੀ ਰਫਤਾਰ ਨਾਲ ਕਦੇ ਟਾਇਲਟ ਨਹੀਂ ਬਣ ਸਕਦੇ ਸਨ
– ਮੁਸ਼ਕਲਾਂ ਦੇ ਬਾਵਜੂਦ ਵਪਾਰੀਆਂ ਨੇ GST ਨੂੰ ਅਪਣਾਇਆ
– ਸਾਰੇ GST ਚਾਹੁੰਦੇ ਸਨ, ਪਰ ਕੋਈ ਲਾਗੂ ਨਹੀਂ ਕਰ ਸਕਿਆ
– ਭਾਰਤ ਅਰਬਾਂ ਡਾਲਰ ਦੇ ਨਿਵੇਸ਼ ਦਾ ਕੇਂਦਰ ਬਣ ਗਿਆ ਹੈ।
– 13 ਹਜ਼ਾਰ ਕਰੋੜ ਲੋਕਾਂ ਨੂੰ ਮੁਦਰਾ ਲੋਨ ਦਿੱਤਾ
– ਆਪਣੀ ਤਾਕਤ ਨਾਲ ਪੁਲਾੜ ‘ਚ ਜਾਏਗਾ ਭਾਰਤ ਦਾ ਬੇਟਾ
– ਗਰੀਬਾਂ ਦਾ ਆਟਾ-ਦਾਲ ਚੋਰੀ ਕਰਨ ਵਾਲੇ 10 ਕਰੋੜ ਫਰਜ਼ੀ ਲੋਕ ਸਿਸਟਮ ਤੋਂ ਹਟਾਏ ਗਏ।
– ਤ੍ਰਿਪੁਰਾ ਅਤੇ ਮੇਘਾਲਿਆ AFSPA ਤੋਂ ਮੁਕਤ ਹੋਏ: ਪੀ.ਐੱਮ.ਮੋਦੀ
– ਰੇਪ ਨੂੰ ਲੈ ਕੇ ਕਾਨੂੰਨ ਬਣਾਇਆ, ਦੋਸ਼ੀਆਂ ਨੂੰ ਫਾਂਸੀ ਦਾ ਡਰ ਹੋਣਾ ਚਾਹੀਦਾ ਹੈ : ਪੀ.ਐੱਮ.ਮੋਦੀ
– ਅਸੀਂ ਗਲੇ ਲਗਾ ਕੇ ਕਸ਼ਮੀਰ ਦਾ ਵਿਕਾਸ ਕਰਨਾ ਚਾਹੁੰਦੇ ਹਾਂ
– ਵਨ ਰੈਂਕ ਵਨ ਪੈਨਸ਼ਨ ਨੂੰ ਲਾਗੂ ਕੀਤਾ
– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈ ਹਿੰਦ ਅਤੇ ਭਾਰਤ ਮਾਤਾ ਦੀ ਜੈ ਨਾਲ ਖਤਮ ਕੀਤਾ ਸੰਬੋਧਨ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਸਮੇਤ ਕਈ ਮਸ਼ਹੂਰ ਸੀਨੀਅਰ ਅਤੇ ਮਸ਼ਹੂਰ ਹਸਤੀਆਂ ਲਾਲ ਕਿਲ੍ਹੇ ਮੌਜੂਦ ਹਨ। ਇਸ ਵਾਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਜ਼ਮੀਨ ਤੋਂ ਲੈ ਕੇ ਅਕਾਸ਼ ਤੱਕ ਸੁਰੱਖਿਆ ਵਿਵਸਥਾ ਸਖਤ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ 72ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਅੱਜ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਸੁਤੰਤਰਤਾ ਦਿਵਸ ਦੇ ਸ਼ੁੱਭ ਮੌਕੇ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ! ਜੈ ਹਿੰਦ।’