Home / Punjabi News / 70 ਸਾਲਾਂ ‘ਚ ਨੋਟਬੰਦੀ ਵਰਗੀ ਬੇਵਕੂਫੀ ਕਿਸੇ ਵੀ ਪੀ.ਐੱਮ. ਨੇ ਨਹੀਂ ਕੀਤੀ : ਰਾਹੁਲ

70 ਸਾਲਾਂ ‘ਚ ਨੋਟਬੰਦੀ ਵਰਗੀ ਬੇਵਕੂਫੀ ਕਿਸੇ ਵੀ ਪੀ.ਐੱਮ. ਨੇ ਨਹੀਂ ਕੀਤੀ : ਰਾਹੁਲ

70 ਸਾਲਾਂ ‘ਚ ਨੋਟਬੰਦੀ ਵਰਗੀ ਬੇਵਕੂਫੀ ਕਿਸੇ ਵੀ ਪੀ.ਐੱਮ. ਨੇ ਨਹੀਂ ਕੀਤੀ : ਰਾਹੁਲ

ਰਾਏਬਰੇਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਦੀ ਸੰਸਦੀ ਸੀਟ ਰਾਏਬਰੇਲੀ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਇੱਥੇ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਗਵਾਏ। ਰਾਹੁਲ ਨੇ ਕਿਹਾ ਕਿ 70 ਸਾਲ ‘ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਨੋਟਬੰਦੀ ਵਰਗੀ ਬੇਵਕੂਫੀ ਨਹੀਂ ਕੀਤੀ। ਰਾਹੁਲ ਨੇ ਕਿਹਾ,”ਜੇਕਰ ਨੋਟਬੰਦੀ ਕਾਲਾ ਧਨ ਵਾਪਸ ਲਿਆਉਣ ਲਈ ਸੀ ਤਾਂ ਚੋਰ ਲਾਈਨ ‘ਚ ਕਿਉਂ ਨਹੀਂ ਲੱਗੇ ਸਨ। ਸਾਰੇ ਈਮਾਨਦਾਰ ਲਾਈਨ ‘ਚ ਕਿਉਂ ਲੱਗੇ ਸਨ, ਬੇਰੋਜ਼ਗਾਰ ਅਤੇ ਕਿਸਾਨ ਲਾਈਨ ‘ਚ ਕਿਉਂ ਲੱਗੇ ਸਨ, ਕਿਉਂਕਿ ਚੌਕੀਦਾਰ ਨੇ ਤੁਹਾਡੀ ਜੇਬ ‘ਚੋਂ ਰੁਪਏ ਕੱਢ-ਕੱਢ ਕੇ 15 ਚੋਰਾਂ ਨੂੰ ਵੰਡ ਦਿੱਤੇ।” ਉਨ੍ਹਾਂ ਨੇ ਕਿਹਾ,”ਮੋਦੀ ਜੀ ਨੇ ਤੁਹਾਡੇ ਨਾਲ 15 ਲੱਖ ਰੁਪਏ ਦਾ ਝੂਠ ਬੋਲਿਆ।”
ਚੌਕੀਦਾਰ ਨੇ ਰੋਜ਼ਗਾਰ ਚੋਰੀ ਕੀਤਾ
ਰਾਹੁਲ ਨੇ ਕਿਹਾ,”ਅਸੀਂ ਇੱਥੇ ਮਨ ਕੀ ਬਾਤ ਦੱਸਣ ਨਹੀਂ ਆਏ ਹਾਂ, ਅਸੀਂ ਤੁਹਾਡੇ ਮਨ ਦੀ ਗੱਲ ਸੁਣਨ ਆਏ ਹਾਂ। ਰਾਏਬਰੇਲੀ, ਅਮੇਠੀ ‘ਚ ਅਸੀਂ ਜੋ ਵੀ ਕਰਵਾਉਣਾ ਚਾਹਿਆ, ਉਸ ਨੂੰ ਮੋਦੀ ਜੀ ਨੇ ਰੋਕ ਦਿੱਤਾ। ਉਨ੍ਹਾਂ ਨੇ ਅਮੇਠੀ ‘ਚ ਰੇਲਵੇ ਲਾਈਨ ਨੂੰ ਰੋਕਿਆ, ਰਾਏਬਰੇਲੀ ‘ਚ ਰੇਲਵੇ ਫੈਕਟਰੀ ਨੂੰ ਰੋਕਿਆ। ਚੌਕੀਦਾਰ ਨੇ ਤੁਹਾਡਾ ਰੋਜ਼ਗਾਰ ਚੋਰੀ ਕੀਤਾ ਹੈ। ਰੇਲਵੇ ਫੈਕਟਰੀ ਚੋਰੀ ਕੀਤੀ। ਅਸੀਂ ਉਹ ਸਭ ਤੁਹਾਨੂੰ ਵਾਪਸ ਕਰਾਂਗੇ।”
22 ਲੱਖ ਭਰਤੀਆਂ ਕਰਾਂਗੇ
ਰਾਹੁਲ ਨੇ ਕਿਹਾ,”ਦੇਸ਼ ‘ਚ ਕਈ ਵੀ ਇਕ ਨੌਜਵਾਨ ਇਹ ਨਹੀਂ ਕਹੇਗਾ। ਹਾਂ ਚੌਕੀਦਾਰ ਨੇ ਮੈਨੂੰ ਨੌਕਰੀ ਦਿੱਤੀ, ਕਿਉਂਕਿ ਬੇਰੋਜ਼ਗਾਰੀ ਦਰ ਪਿਛਲੇ 45 ਸਾਲਾਂ ‘ਚ ਸਭ ਤੋਂ ਵਧ ਹੈ। ਨਰਿੰਦਰ ਮੋਦੀ ਜੀ 70 ਸਾਲਾਂ ‘ਚ ਨੋਟਬੰਦੀ ਵਰਗੀ ਬੇਵਕੂਫੀ ਕਿਸੇ ਨੇ ਨਹੀਂ ਕੀਤੀ। ਗਰੀਬਾਂ ਦਾ ਪੈਸਾ ਖੋਹਣ ਦਾ ਕੰਮ ਇਕ ਹੀ ਪ੍ਰਧਾਨ ਮੰਤਰੀ ਨੇ ਕੀਤਾ ਹੈ, ਉਹ ਹੈ ਨਰਿੰਦਰ ਮੋਦੀ। ਵਾਜਪਾਈ ਨੇ ਵੀ ਨਹੀਂ ਕੀਤਾ।” ਰਾਹੁਲ ਨੇ ਕਿਹਾ,”ਨਿਆਂ ਯੋਜਨਾ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਏਗੀ, 22 ਲੱਖ ਨੌਕਰੀਆਂ ਅੱਜ ਖਾਲੀ ਪਈਆਂ ਹਨ, ਬੇਰੋਜ਼ਗਾਰੀ ਹੈ ਪਰ ਨਰਿੰਦਰ ਮੋਦੀ ਇਨ੍ਹਾਂ ਨੂੰ ਭਰਨਾ ਨਹੀਂ ਚਾਹੁੰਦੇ ਹਨ। ਸਾਡੀ ਸਰਕਾਰ ਆਏਗੀ ਤਾਂ ਅਸੀਂ ਇਕ ਸਾਲ ਦੇ ਅੰਦਰ 22 ਲੱਖ ਭਰਤੀਆਂ ਕਰਾਂਗੇ।” ਰਾਹੁਲ ਨੇ ਕਿਹਾ ਕਿ ਚੰਗੇ ਦਿਨ ਦਾ ਨਾਅਰਾ ਨਹੀਂ ਚੱਲਿਆ, ਹੁਣ ਨਵਾਂ ਨਾਅਰਾ ਚੱਲਿਆ ਹੈ। ਇਸੇ ਦੇ ਨਾਲ ਰਾਹੁਲ ਨੇ ‘ਚੌਕੀਦਾਰ ਚੋਰ ਹੈ’ ਦਾ ਨਾਅਰਾ ਲਗਾਇਆ।

Check Also

ਕੋਠੀਆਂ ਵਿੱਚ ਚੋਰੀਆਂ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 27 ਮਾਰਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ …