Home / Punjabi News / 60 ਸੈਕਿੰਡ ’ਚ ਮਾਰਿਆ ਅੱਤਵਾਦੀ : ਨਿਊਜ਼ੀਲੈਂਡ ਪੁਲਿਸ ਨੇ ਅੱਤਵਾਦੀ ’ਤੇ ਰੱਖੀ ਸੀ ਨਿਗ੍ਹਾ, ਕੀਤੀ ਹਰਕਤ ਕੀਤੀ ਤਾਂ ਮਾਰੀ ਗੋਲੀ

60 ਸੈਕਿੰਡ ’ਚ ਮਾਰਿਆ ਅੱਤਵਾਦੀ : ਨਿਊਜ਼ੀਲੈਂਡ ਪੁਲਿਸ ਨੇ ਅੱਤਵਾਦੀ ’ਤੇ ਰੱਖੀ ਸੀ ਨਿਗ੍ਹਾ, ਕੀਤੀ ਹਰਕਤ ਕੀਤੀ ਤਾਂ ਮਾਰੀ ਗੋਲੀ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 03 ਸਤੰਬਰ, 2021:-ਨਿਊਜ਼ੀਲੈਂਡ ਪੁਲਿਸ ਇਕ ਅੱਤਵਾਦੀ ਉਤੇ ਕਾਫੀ ਦੇਰ ਤੋਂ ਨਿਗ੍ਹਾ ਰੱਖ ਰਹੀ ਸੀ। ਇਹ ਸ਼੍ਰੀ ਲੰਕਾ ਨਾਲ ਸਬੰਧਿਤ ਵਿਅਕਤੀ ਸੀ। ਪੁਲਿਸ ਦੇ ਹੱਥ ਕੁਝ ਐਨਾ ਨਹੀਂ ਆਇਆ ਸੀ ਕਿ ਉਸਨੂੰ ਗਿ੍ਰਫਤਾਰ ਕਰਕੇ ਕਾਰਵਾਈ ਕੀਤੀ ਜਾਵੇ, ਪਰ ਪੁਲਿਸ ਹਮੇਸ਼ਾਂ ਇਸਦਾ ਪਿੱਛਾ ਕਰਦੀ ਰਹਿੰਦੀ ਸੀ। ਅੱਜ ਇਸ ਅੱਤਵਾਦੀ ਨੇ ਇਕ ਸੁਪਰ ਮਾਰਕੀਟ ਦੇ ਵਿਚ ਵੜ ਕੇ ਚਾਕੂ ਦੇ ਨਾਲ 6 ਲੋਕਾਂ ਦੇ ਉਤੇ ਵਾਰ ਕੀਤਾ ਤਾਂ ਨਾਲ ਹੀ ਪਿੱਛਾ ਕਰਦੀ ਸਾਦੀ ਪੁਲਿਸ ਹਰਕਤ ਵਿਚ ਆ ਗਈ ਅਤੇ 60 ਸਕਿੰਟਾਂ ਦੇ ਵਿਚ ਇਸਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਹ ਅੱਤਵਾਦੀ ਆਈ। ਐਸ। ਆਈ। ਐਸ। (ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ) ਨਾਲ ਸਬੰਧਿਤ ਦੱਸਿਆ ਗਿਆ ਹੈ। ਲਿਨਮਾਲ ਕਾਊਂਟਡਾਊਨ ਸੁਪਰ ਮਾਰਕੀਟ ਜਿੱਥੇ ਇਹ ਘਟਨਾ ਹੋਈ ਉਥੇ 6 ਲੋਕ ਜ਼ਖਮੀ ਹੋਏ ਜਿਨ੍ਹਾਂ ਵਿਚੋਂ ਤਿੰਨ ਗੰਭੀਲ ਰੂਪ ਵਿਚ ਹਨ ਅਤੇ ਹਸਪਤਾਲ ਦਾਖਲ ਹਨ। ਆਈ। ਐਸ। ਆਈ। ਐਸ ਦੇ ਇਸ ਸਮਰਥਕ ਨੂੰ ਪਹਿਲਾਂ ਵੀ ਇਕ ਵਾਰ ਗ੍ਰਫਤਾਰ ਕੀਤਾ ਗਿਆ ਸੀ। 2016 ਦੇ ਵਿਚ ਇਸਨੇ ਆਪਣੀ ਇਕ ਫੋਟੋ ਜੋ ਕਿ ਬੰਦੂਕ ਨਾਲ ਸੀ, ਸੋਸ਼ਲ ਮੀਡੀਆ ਉਤੇ ਪਾਈ ਸੀ। ਮਰਨ ਵਾਲੇ ਅੱਤਵਾਦੀ ਦੀ ਉਮਰ 32 ਸਾਲ ਸੀ ਤੇ ਇਹ 2011 ਵਿਚ ਇਥੇ ਆਇਆ ਸੀ। ਇਸ ਨੂੰ ਕੁਝ ਸਮਾਂ ਜ਼ੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ, ਅਤੇ ਵਿਸ਼ੇਸ਼ ਪੁਲਿਸ ਦਸਤਾ ਇਸਦੀ ਚੁੱਪ ਚੁਪੀਤੇ ਨਿਗਰਾਨੀ ਰੱਖਦਾ ਸੀ। ਪਿਛਲੇ ਸਾਲ ਮਾਣਯੋਗ ਜੱਜ ਨੇ ਇਹ ਕਹਿੰਦਿਆਂ ਇਸ ਨੂੰ ਛੱਡ ਦਿੱਤਾ ਸੀ ਕਿ ਅੱਤਵਾਦੀ ਹਮਲਾ ਦੀ ਤਿਆਰੀ ਕਰਨਾ ਆਪਣੇ ਆਪ ਵਿਚ ਜ਼ੁਲਮ ਸਾਬਿਤ ਨਹੀਂ ਹੁੰਦਾ। 26 ਮਈ ਨੂੰ ਇਹ ਅੱਤਵਾਦੀ ਜਥੇਬੰਦੀ ਸਬੰਧੀ ਪ੍ਰਚਾਰ ਸਮੱਗਰੀ ਰੱਖਣ ਦਾ ਦੋਸ਼ੀ ਵੀ ਪਾਇਆ ਗਿਆ ਸੀ। ਉਸਨੂੰ ਇਕ ਸਾਲ ਸੁਪਰਵੀਜ਼ਨ ਵਿਚ ਰਹਿਣ ਲਈ ਕਿਹਾ ਗਿਆ ਸੀ ਜੋ ਕਿ ਪੱਛਮੀ ਮਸਜਿਦ ਵਿਚ ਸੀ। ਆਪਣੇ ਮੁਕੱਦਮੇ ਵਿਚ ਉਸਨੇ ਕਿਹਾ ਸੀ ਕਿ ਤੁਸੀਂ ਮੈਨੂੰ ਇਕ ਚਾਕੂ ਰੱਖਣ ਦੀ ਗੱਲ ਕਰਦੇ ਹੋ ਮੈਂ 10 ਖਰੀਦ ਸਕਦਾ ਹਾਂ, ਇਹ ਮੇਰਾ ਹੱਕ ਹੈ। ਇੰਟਰਨੈਟ ਉਤੇ ਉਸਨੇ ਕੀ -ਕੀ ਲੱਭਣ ਦੀ ਕੋਸ਼ਿਸ ਕੀਤੀ, ਇਹ ਸਾਰਾ ਕੁਝ ਉਸ ਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਸੀ। ਇਸ ਤੋਂ ਪਹਿਲਾਂ 2016 ਦੇ ਵਿਚ ਇਕ ਵਿਅਕਤੀ ਇਮਰਾਨ ਪਟੇਲ ਨੂੰ ਵੀ ਇਸ ਸਬੰਧੀ ਸਜ਼ਾ ਹੋਈ ਸੀ, ਅਤੇ ਇਹ ਵਿਅਕਤੀ ਉਸ ਬਾਰੇ ਵੀ ਲੱਭ ਰਿਹਾ ਸੀ। ਉਸਨੇ ਇਹ ਵੀ ਲੱਭਿਆ ਕਿ ‘ਕਾਫਿਰਾਂ’ ਉਤੇ ਹਮਲਾ ਕਿਵੇਂ ਕਰਨਾ ਹੈ। ਪੁਲਿਸ ਨੇ ਜਦੋਂ ਉਸਦੀ ਪਹਿਲਾਂ ਗਿ੍ਰਫਤਾਰੀ ਕੀਤੀ ਸੀ ਤਾਂ ਉਸਦੇ ਅਪਾਰਟਮੈਂਟ ਤੋਂ ਕਾਫੀ ਇਸਲਾਮਿਕ ਸਮੱਗਰੀ ਅਤੇ ਗੱਦੇ ਥੱਲਿਓ ਚਾਕੂ ਆਦਿ ਬਰਾਮਦ ਕੀਤੇ ਸਨ। ਪ੍ਰਧਾਨ ਮੰਤਰੀ ਅਤੇ ਪੁਲਿਸ ਮੁਖੀ ਨੇ ਅੱਜ ਇਸ ਸਬੰਧੀ ਵਿਸ਼ੇਸ਼ ਪ੍ਰੈਸ ਵਾਰਤਾ ਕਰਕੇ ਇਸ ਸਬੰਧੀ ਜਾਣਕਾਰੀ ਦਿਤੀ।


Source link

Check Also

ਨੋਏਲ ਟਾਟਾ ਬਣੇ ਟਾਟਾ ਟਰੱਸਟ ਦੇ ਚੇਅਰਮੈਨ → Ontario Punjabi News

ਰਤਨ ਟਾਟਾ ਦੀ ਮੌਤ ਤੋਂ ਬਾਅਦ ਸਮੂਹ ਦੇ ਸਭ ਤੋਂ ਵੱਡੇ …