ਨਵੀਂ ਦਿੱਲੀ, 17 ਫਰਵਰੀ
ਛੇ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 10 ਸੰਵੇਦਨਸ਼ੀਲ ਅਦਾਰਿਆਂ ਨੂੰ ਆਮ ਜਨਤਾ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਨੇ ਕਿਹਾ ਕਿ ਇਨ੍ਹਾਂ ਸੰਵੇਦਨਸ਼ੀਲ ਅਦਾਰਿਆਂ ਦੇ ਅਹਾਤੇ ਵਿੱਚ ਕੀਤੀਆਂ ਜਾਣ ਵਾਲੀਆਂ ਕੁਝ ਗਤੀਵਿਧੀਆਂ ‘ਤੇ ਭਾਰਤ ਦੇ ਦੁਸ਼ਮਣਾਂ ਦੀ ਅੱਖ ਹੋ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਧਿਕਾਰਤ ਸੀਕਰੇਟਸ ਐਕਟ ਤਹਿਤ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਤਿਲੰਗਾਨਾ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਬਿਹਾਰ, ਕੇਰਲ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਇਹ ਸੰਵੇਦਨਸ਼ੀਲ ਅਦਾਰੇ ਹਨ।
Source link