
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ| ਇਹ ਨਤੀਜਾ 57.50 ਫੀਸਦੀ ਰਿਹਾ| 63.97 ਫੀਸਦੀ ਲੜਕੀਆਂ ਅਤੇ 52.35 ਫੀਸਦੀ ਲੜਕੇ ਪਾਸ ਹੋਏ| ਇਸੇ ਦੌਰਾਨ ਸਭ ਤੋਂ ਸ਼ਾਨਦਾਰ ਨਤੀਜਾ ਗੁਰਦਾਸਪੁਰ ਦਾ ਰਿਹਾ, ਜਿਥੇ 86.97 ਫੀਸਦੀ ਬੱਚੇ ਪਾਸ ਹੋਏ| ਦੂਸਰੇ ਨੰਬਰ ਉਤੇ 83.95 ਫੀਸਦੀ ਨਾਲ ਅੰਮ੍ਰਿਤਸਰ ਅਤੇ ਤੀਸਰੇ ਨੰਬਰ ਉਤੇ 80.62 ਫੀਸਦੀ ਨਾਲ ਤਰਨਤਾਰਨ ਜ਼ਿਲ੍ਹਾ ਰਿਹਾ|