Home / Punjabi News / 26 ਦਿਨ ਪਹਿਲਾਂ ਇਟਲੀ ਗਏ ਨੌਜਵਾਨ ਦੀ ਮੌਤ

26 ਦਿਨ ਪਹਿਲਾਂ ਇਟਲੀ ਗਏ ਨੌਜਵਾਨ ਦੀ ਮੌਤ

ਵਰਿੰਦਰਜੀਤ ਸਿੰਘ ਜਾਗੋਵਾਲ

ਕਾਹਨੂੰਵਾਨ, 30 ਅਕਤੂਬਰ

ਨੇੜਲੇ ਪਿੰਡ ਸਠਿਆਲੀ ਦੇ ਮਹਿਜ਼ 26 ਦਿਨ ਪਹਿਲਾਂ ਇਟਲੀ ਗਏ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਦਲੇਰ ਸਿੰਘ ਪੁੱਤਰ ਸ਼ਿੰਦਰ ਸਿੰਘ 26 ਦਿਨ ਪਹਿਲਾਂ ਹੀ ਵਰਕ ਵੀਜ਼ੇ ਉੱਤੇ ਇਟਲੀ ਗਿਆ ਸੀ। ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਉਨ੍ਹਾਂ ਨੂੰ ਅੱਜ ਸਵੇਰੇ ਫੋਨ ਰਾਹੀਂ ਪ੍ਰਾਪਤ ਹੋਈ ਹੈ।

ਗ਼ੌਰਤਲਬ ਹੈ ਕਿ ਦਲੇਰ ਸਿੰਘ ਆਪਣੇ ਪਿੱਛੇ ਇੱਕ ਪੁੱਤਰ, ਦੋ ਧੀਆਂ, ਪਤਨੀ ਅਤੇ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਦਲੇਰ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਵਤਨ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।


Source link

Check Also

ਨਵੀਂ ਕਾਰਨੀ ਕੈਬਨਿਟ ‘ਚ ਕੌਣ ਕੌਣ ਬਣਿਆ ਮੰਤਰੀ → Ontario Punjabi News

ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਨਵੀਂ ਕੈਬਨਿਟ ਵਿੱਚ ਦੋ ਦਰਜਨ ਨਵੇਂ …