Home / 2019 / May / 21

Daily Archives: May 21, 2019

ਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ਫੜੀ, 500 ਕਰੋੜ ਦੀ ਸ਼ੱਕੀ ਹੈਰੋਇਨ ਬਰਾਮਦ

ਅਹਿਮਦਾਬਾਦ— ਭਾਰਤੀ ਤੱਟ ਰੱਖਿਅਕ ਫੋਰਸ (ਭਾਰਤੀ ਕੋਸਟ ਗਾਰਡ) ਨੇ ਗੁਜਰਾਤ ਦੇ ਕੱਛ ਜ਼ਿਲੇ ‘ਚ ਸਥਿਤ ਜਖੋ ਤੱਟ ਤੋਂ ਦੂਰ ਅਰਬ ਸਾਗਰ ‘ਚ ਕੌਮਾਂਤਰੀ ਜਲ ਸਰਹੱਦ ਨੇੜੇ ਇਕ ਪਾਕਿਸਤਾਨੀ ਕਿਸ਼ਤੀ ਨੂੰ ਫੜ ਕੇ ਇਸ ‘ਚੋਂ ਲਗਭਗ 500 ਕਰੋੜ ਰੁਪਏ ਦੀ ਕੀਮਤ ਦੀ ਸ਼ੱਕੀ ਹੈਰੋਇਨ ਬਰਾਮਦ ਕੀਤੀ ਹੈ। ਤੱਟ ਰੱਖਿਅਕ ਦਲ ਦੇ …

Read More »

ਕਾਂਗਰਸ ਕਰੇਗੀ ਸਿੱਧੂ ਖਿਲਾਫ ਕਾਰਵਾਈ, ਨਤੀਜਿਆਂ ਬਾਅਦ ਹੋ ਸਕਦੈ ਫੈਸਲਾ!

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਬਿਆਨਾਂ ਨਾਲ ਕਾਂਗਰਸ ਦੇ ਜ਼ਿਆਦਾਤਰ ਮੰਤਰੀ, ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਸਿੱਧੂ ਤੋਂ ਖਫਾ ਹੈ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਰਿਪੋਰਟ ਮੰਗੀ ਗਈ ਹੈ। ਪਾਰਟੀ ਦਾ ਅਕਸ ਖਰਾਬ ਹੋਇਆ ਹੈ। ਮਾਮਲਾ ਰਾਹੁਲ …

Read More »

EVM ਅਤੇ VVPAT ਦੇ ਅੰਕੜਿਆਂ ਦਾ 100 ਫੀਸਦੀ ਮਿਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਾਰੇ ਵੀਵੀਪੈਟ ਪਰਚੀਆਂ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨ ‘ਚ 23 ਮਈ ਹੋਣ ਵਾਲੀ ਵੋਟਾਂ ਦੀ ਗਿਣਤੀ ਦੌਰਾਨ ਵੀਵੀਪੈਟ ਮਸ਼ੀਨਾਂ ਦੀ ਪਰਚੀ ਦਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੇ ਅੰਕੜਿਆਂ ਨਾਲ 100 ਫੀਸਦੀ ਮਿਲਾਨ ਕਰਨ ਦੀ ਗੱਲ ਕਹੀ ਗਈ …

Read More »

ਅਨਮੋਲ ਕਵਾਤਰਾ ‘ਤੇ ਹਮਲਾ ਕਰਨ ਵਾਲਿਆਂ ਨੂੰ ਮਿਲ ਰਹੀਆਂ ਧਮਕੀਆਂ

ਲੁਧਿਆਣਾ : ਸਮਾਜ ਸੇਵੀ ਅਨਮੋਲ ਕਵਾਤਰਾ ‘ਤੇ ਹਮਲਾ ਕਰਨ ਦੇ ਦੋਸ਼ਾਂ ‘ਚ ਘਿਰੇ ਕਾਂਗਰਸੀ ਮੋਹਿਤ ਰਾਮਪਾਲ ਤੇ ਗਰੇਵਾਲ ਲੁਧਿਆਣਾ ਦੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਮਿਲੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਝਗੜਾ ਹੋਇਆ …

Read More »

ਦਿੱਲੀ ਮੈਟਰੋ ਦੀ ਯੈਲੋ ਲਾਈਨ ‘ਚ ਆਈ ਤਕਨੀਕੀ ਖਰਾਬੀ, ਯਾਤਰੀ ਪਰੇਸ਼ਾਨ

ਨਵੀਂ ਦਿੱਲੀ—ਦਿੱਲੀ ਮੈਟਰੋ ਦੀ ਯੈਲੋ ਲਾਈਨ ‘ਚ ਅੱਜ ਭਾਵ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਆਉਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਮੇਂਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਤੱਕ ਚੱਲਣ ਵਾਲੀ ਯੈਲੋ ਲਾਈਨ ਮੈਟਰੋ ‘ਚ ਛੱਤਰਪੁਰ ਸਟੇਸ਼ਨ ਦੇ ਕੋਲ ਇੱਕ ਤਾਰ ਟੁੱਟਣ ਕਾਰਨ ਯਾਤਰੀਆਂ ਲਈ ਮੁਸੀਬਤ ਬਣ ਗਈ। ਡੀ. …

Read More »

‘ਸਿੱਧੂ’ ਨੂੰ ਕੋਸਦਿਆਂ ਬੋਲੇ ਧਰਮਸੋਤ, ”ਜੋੜੀ ਨੂੰ ਕਦੇ ਸੰਤੁਸ਼ਟੀ ਨਹੀਂ ਮਿਲੀ”

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਬੜਬੋਲਾਪਨ ਹੁਣ ਉਨ੍ਹਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ, ਇਸ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਖਿਲਾਫ ਸਖਤ ਰਵੱਈਆ ਅਪਣਾਇਆ ਹੈ, ਉੱਥੇ ਹੀ ਕੈਪਟਨ ਨੇ ਮੰਤਰੀਆਂ ਨੇ ਵੀ ਸਿੱਧੂ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਸਿੱਧੂ …

Read More »

ਮੋਦੀ ਨੇ ਜੋਕੋ ਵਿਡੋਡੋ ਨੂੰ ਇੰਡੋਨੇਸ਼ੀਆ ਦਾ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ‘ਤੇ ਦਿੱਤੀ ਵਧਾਈ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋਕੋ ਵਿਡੋਡੋ ਨੂੰ ਲਗਾਤਾਰ ਦੂਜੀ ਵਾਰ ਇੰਡੋਨੇਸ਼ੀਆ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਮੰਗਲਵਾਰ ਨੂੰ ਵਧਾਈ ਦਿੱਤੀ। ਮੋਦੀ ਨੇ ਵਿਡੋਡੋ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਦੋ-ਪੱਖੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਨ। …

Read More »

ਤਰਨਤਾਰਨ: ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸਰੂਪ ਚੜੇ ਅਗਨੀ ਭੇਟ

ਤਰਨਤਾਰਨ — ਇਥੋਂ ਦੇ ਪਿੰਡ ਮਾਨੋਚਾਹਲ ਸਥਿਤ ਗੁਰਦੁਆਰਾ ਜੋਗੀ ਪੀਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਅੰਗ ਅਗਨੀ ਭੇਟ ਚੜ ਗਏ। ਅੱਗ ਲੱਗਣ ਦਾ ਕਾਰਨ ਸਪਾਰਕਿੰਗ ਦੱਸਿਆ ਜਾ ਰਿਹਾ ਹੈ। ਸੂਚਨਾ ਪਾ ਕੇ ਐੱਸ.ਜੀ.ਪੀ.ਸੀ. ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਂਦੇ …

Read More »

ਪੱਛਮੀ ਬੰਗਾਲ ‘ਚ ਚੋਣ ਹਿੰਸਾ ਜਾਰੀ, ਭਾਜਪਾ ਦੇ 5 ਵਰਕਰ ਜ਼ਖਮੀ

ਕੋਲਕਾਤਾ—ਪੱਛਮੀ ਬੰਗਾਲ ‘ਚ ਚੋਣ ਹਿੰਸਾ ਹੁਣ ਤੱਕ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਬੰਗਾਲ ਦੇ ਕੂਚ ਬਿਹਾਰ ਸਥਿਤ ਸਿਤਾਈ ‘ਚ ਫਿਰ ਹਿੰਸਾ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਦੇ 5 ਵਰਕਰ ਜ਼ਖਮੀ ਹੋ ਗਏ ਹਨ। ਭਾਜਪਾ ਨੇ ਟੀ. ਐੱਮ. ਸੀ. ਵਰਕਰਾਂ ‘ਤੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ …

Read More »