Home / Punjabi News / 2019 ‘ਚ ਇਕੱਲੇ ਲੜਾਂਗੇ ਚੋਣਾਂ : ‘ਆਪ’

2019 ‘ਚ ਇਕੱਲੇ ਲੜਾਂਗੇ ਚੋਣਾਂ : ‘ਆਪ’

2019 ‘ਚ ਇਕੱਲੇ ਲੜਾਂਗੇ ਚੋਣਾਂ : ‘ਆਪ’

ਨਵੀਂ ਦਿੱਲੀ-ਇਸ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ‘ਚ ਮਹਾਂਗਠਜੋੜ ‘ਚ ਸ਼ਾਮਲ ਹੋਣ ਦੀਆਂ ਸਭ ਅਟਕਲਾਂ ਆਮ ਆਦਮੀ ਪਾਰਟੀ ਨੇ ਰੱਦ ਕਰ ਦਿੱਤੀਆਂ ਹੈ।ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ, ਪੰਜਾਬ, ਗੋਆ ਅਤੇ ਹਰਿਆਣਾ ‘ਚ ਬਹੁਤ ਮਜ਼ਬੂਤ ਸਥਿਤੀ ‘ਚ ਹੈ। ਪਾਰਟੀ ਇਕੱਲੀ ਹੀ ਚੋਣਾਂ ਲੜੇਗੀ। ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਚੋਣ ਸਮਝੌਤਾ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਲੜਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।ਪਾਰਟੀ ਪੂਰੇ ਦੇਸ਼ ‘ਚ ਚੋਣਾਂ ਨਹੀਂ ਲੜੇਗੀ। ਫਿਲਹਾਲ ਉੱਤਰੀ ਭਾਰਤ ਦੀਆਂ 33 ਸੀਟਾਂ ‘ਤੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ। ਪੰਜਾਬ ‘ਚ 13, ਹਰਿਆਣਾ ‘ਚ 10, ਦਿੱਲੀ ‘ਚ 7 ਸੀਟਾਂ, ਗੋਆ ‘ਚ 2 ਅਤੇ ਚੰਡੀਗੜ੍ਹ ‘ਚ 1 ਸੀਟ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।

Check Also

ਸੇਵਾਮੁਕਤ ਜੱਜਾਂ ਨੇ ਦੇਸ਼ ਦੀ ਸਾਲਸੀ ਪ੍ਰਣਾਲੀ ਜਕੜੀ ਰੱਖੀ: ਧਨਖੜ

ਨਵੀਂ ਦਿੱਲੀ, 2 ਦਸੰਬਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੇਵਾਮੁਕਤ ਜੱਜਾਂ ਨੇ …