Home / World / ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੁੜ ਸਰਗਰਮ ਹੋਏ ਭਗਵੰਤ ਮਾਨ, ਕੁਝ ਇਸ ਤਰ੍ਹਾਂ ਮਾਰੀ ਬੜ੍ਹਕ

ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੁੜ ਸਰਗਰਮ ਹੋਏ ਭਗਵੰਤ ਮਾਨ, ਕੁਝ ਇਸ ਤਰ੍ਹਾਂ ਮਾਰੀ ਬੜ੍ਹਕ

4ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜ਼ਬਰਦਸਤ ਹਾਰ ਮਿਲਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਚੁੱਪ ਨਜ਼ਰ ਆ ਰਹੇ ਹਨ, ਉਥੇ ਹੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਫਸੇਬੁਕ ਪੇਜ ‘ਤੇ ਵੀਡੀਓ ਰਾਹੀਂ ਕਾਂਗਰਸ ਪਾਰਟੀ ਨੂੰ ਵਧਾਈ ਦਿੱਤੀ ਹੈ। ਮਾਨ ਨੇ ਇਕ ਵਾਰ ਫਿਰ ਜਿੱਥੇ ਅਕਾਲੀ ਦਲ ‘ਤੇ ਹਮਲਾ ਕੀਤਾ, ਉਥੇ ਹੀ ‘ਆਪ’ ਦੀ ਪਿੱਠ ਥਾਪੜੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦਹਾਕਿਆਂ ਪੁਰਾਣੀ ਪਾਰਟੀ ਅਕਾਲੀ ਦਲ ਜਿੱਥੇ ਹਾਸ਼ੀਏ ‘ਤੇ ਚਲੀ ਗਈ ਹੈ, ਦੂਜੇ ਪਾਸੇ ਸਿਰਫ ਤਿੰਨ ਸਾਲ ਪਹਿਲਾਂ ਬਣੀ ‘ਆਪ’ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਮਾਨ ਨੇ ਕਿਹਾ ਕਿ ‘ਆਪ’ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਿਭਾਵੇਗੀ ਅਤੇ ਸਰਕਾਰ ਦੇ ਚੰਗੇ-ਮਾੜੇ ਕੰਮਾਂ ‘ਤੇ ਆਵਾਜ਼ ਬੁਲੰਦ ਕਰਦੀ ਰਹੇਗੀ।
ਭਗਵੰਤ ਮਾਨ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਇਹ ਵੀ ਕਿਹਾ ‘ਹਾਲੇ ਦਮ ਹੈ ਸਰੀਰ ‘ਚ ਮਰਦੇ ਨਹੀਂ ਆਪਾਂ, ਜੰਗ ਹਾਰੇ ਹਾਂ… ਜ਼ਮੀਰ ਤੋਂ ਹਰਦੇ ਨਹੀਂ ਆਪਾਂ, ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ, ਹਾਰ ਦੇ ਕਿੱਦਾਂ ਜੇਕਰ ਲੜਦੇ ਨਹੀਂ ਆਪਾਂ’।
ਇਥੇ ਇਹ ਵੀ ਦੱਸਣਯੋਗ ਹੈ ਕਿ ਭਗਵੰਤ ਮਾਨ ਨੂੰ ਜਲਾਲਾਬਾਦ ਤੋਂ 56771 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ 75271 ਵੋਟਾਂ ਹਾਸਲ ਕਰਕੇ ਜਿੱਤ ਦਰਜ ਕਰਨ ‘ਚ ਕਾਮਯਾਬ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ‘ਚ ‘ਆਪ’ ਸਿਰਫ 20 ਸੀਟਾਂ ਹਾਸਲ ਕਰਨ ‘ਚ ਕਾਮਯਾਬ ਹੋ ਸਕੀ ਹੈ।

Check Also

4

ਸ਼ੱਬੀਰ ਸ਼ਾਹ ਨੇ ਆਖਿਰ ਕਬੂਲਿਆ, ਹਾਫਿਜ਼ ਨਾਲ ਹੁੰਦੀ ਸੀ ਗੱਲਬਾਤ

ਜੰਮੂ— ਆਖਿਰਕਾਰ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਸੰਬੰਧ ਦਾ ਖੁਲਾਸਾ ਹੋ ਹੀ ਗਿਆ। ਵੱਖਵਾਦੀ ਨੇਤਾ ਸ਼ੱਬੀਰ …