Home / World / ਪਾਕਿਸਤਾਨ ਕਰ ਰਿਹੈ ਕੈਮੀਕਲ ਹਥਿਆਰਾਂ ਦੀ ਵਰਤੋਂ : ਰੱਖਿਆ ਮੰਤਰੀ

ਪਾਕਿਸਤਾਨ ਕਰ ਰਿਹੈ ਕੈਮੀਕਲ ਹਥਿਆਰਾਂ ਦੀ ਵਰਤੋਂ : ਰੱਖਿਆ ਮੰਤਰੀ

1ਨਵੀਂ ਦਿੱਲੀ :   ਭਾਰਤ ਦੇ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਸਾਨੂੰ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ, ਜਿਸ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੀ ਸਰਹੱਦ ਉਤੇ ਕੈਮੀਕਲ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ| ਇਕ ਪ੍ਰੋਗਰਾਮ ਵਿਚ ਬੋਲਦਿਆਂ ਸ੍ਰੀ ਪਾਰੀਕਰ ਨੇ ਕਿਹਾ ਕਿ ਉਨ੍ਹਾਂ ਦੇ ਲੋਕਾਂ ਵਿਚ ਇਸ ਕੈਮੀਕਲ ਦੇ ਅੰਸ਼ ਪਾਏ ਗਏ ਹਨ| ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਕਿਸੇ ਵੀ ਕਿਸਮ ਦੀ ਜੰਗ ਲਈ ਹਮੇਸ਼ਾ ਤਿਆਰ ਹੈ| ਉਨ੍ਹਾਂ ਕਿਹਾ ਕਿ ਜੇਕਰ ਭਾਰਤ ਉਤੇ ਪ੍ਰਮਾਣੂ, ਰਾਸਾਇਣ ਜਾਂ ਜੈਵਿਕ ਹਮਲਾ ਹੋਵੇਗਾ ਤਾਂ ਅਸੀਂ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰਥ ਹਾਂ|

Check Also

4

ਸੁਸ਼ਮਾ ਨੇ ਢਾਕਾ ‘ਚ ਭਾਰਤ ਦੇ ਨਵੇਂ ਚਾਂਸਰੀ ਕੰਪਲੈਕਸ ਦਾ ਕੀਤਾ ਉਦਘਾਟਨ

ਢਾਕਾ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਸੋਮਵਾਰ ਨੂੰ ਨਵੇਂ …