Home / World / ਇੰਗਲੈਂਡ ਖਿਲਾਫ ਕਲੀਨ ਸਵੀਪ ਦੇ ਇਰਾਦੇ ਨਾਲ ਕੱਲ੍ਹ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ

ਇੰਗਲੈਂਡ ਖਿਲਾਫ ਕਲੀਨ ਸਵੀਪ ਦੇ ਇਰਾਦੇ ਨਾਲ ਕੱਲ੍ਹ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ

4ਕੋਲਕਾਤਾ, 21 ਜਨਵਰੀ : ਤਿੰਨ ਵਨਡੇ ਮੈਚਾਂ ਦੀ ਲੜੀ ਵਿਚ 2-0 ਨਾਲ ਅਗੇਤ ਬਣਾਉਣ ਤੋਂ ਬਾਅਦ ਟੀਮ ਇੰਡੀਆ ਭਲਕੇ ਇੰਗਲੈਂਡ ਖਿਲਾਫ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ਵਿਚ ਉਤਰੇਗੀ| ਦੋਨਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਦੁਪਹਿਰ ਬਾਅਦ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਖੇਡਿਆ ਜਾਵੇਗਾ| ਵਿਰਾਟ ਕੋਹਲੀ ਦੀ ਕਪਤਾਨੀ ਹੇਠ ਟੀਮ ਇੰਡੀਆ ਇਹ ਸੀਰੀਜ ਪਹਿਲਾਂ ਹੀ ਜਿੱਤ ਚੁੱਕੀ ਹੈ ਪਰ ਆਖਰੀ ਵਨਡੇ ਵਿਚ ਮਹਿਮਾਨ ਟੀਮ ਪੂਰੇ ਦਮਖਮ ਨਾਲ ਵਾਪਸੀ ਕਰਨਾ ਚਾਹੇਗੀ|
ਪੁਣੇ ਅਤੇ ਕਟਕ ਵਿਚ ਹੋਏ ਦੋਨਾਂ ਮੈਚਾਂ ਵਿਚ ਭਾਰਤ ਅਤੇ ਇੰਗਲੈਂਡ ਨੇ 350 ਤੋਂ ਉਪਰ ਸਕੋਰ ਖੜ੍ਹਾ ਕੀਤਾ ਅਤੇ ਸੰਭਾਵਨਾ ਹੈ ਕਿ ਈਡਨ ਗਾਰਡਨ ਵਿਚ ਵੀ ਰਨਾਂ ਦੀ ਬਰਸਾਤ ਹੋਵੇਗੀ|
ਇਸ ਦੌਰਾਨ ਟੀਮ ਇੰਡੀਆ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਉਸ ਦੀ ਸਲਾਮੀ ਜੋੜੀ ਬਣੀ ਹੋਈ ਹੈ| ਪਿਛਲੇ ਦੋਨਾਂ ਮੈਚਾਂ ਵਿਚ ਸ਼ਿਖਰ ਧਵਨ ਅਤੇ ਐਲ. ਰਾਹੁਲ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ| ਹਾਲਾਂਕਿ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਤੇ ਯੁਵਰਾਜ ਸਿੰਘ ਤੋਂ ਇਸ ਮੈਚ ਵਿਚ ਸਭ ਨੂੰ ਉਮੀਦਾਂ ਹੋਣਗੀਆਂ|

Check Also

4

ਸੀਨੀਅਰ ਕਾਂਗਰਸੀ ਨੇਤਾ ਵਿਦਿਆ ਸਟੋਕਸ ਫੋਰਟਿਸ ਹਸਪਤਾਲ ‘ਚ ਦਾਖਲ

ਚੰਡੀਗੜ੍ਹ – ਕਾਂਗਰਸ ਦੀ ਸੀਨੀਅਰ ਨੇਤਾ ਵਿਦਿਆ ਸਟੋਕਸ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ …