Home / Community-Events / ਗੁੰਮਸੁਦਾ ਜੋੜੇ ਦੀਆਂ ਮ੍ਰਿਤਕ ਦੇਹਾ ਮਿਲੀਆ

ਗੁੰਮਸੁਦਾ ਜੋੜੇ ਦੀਆਂ ਮ੍ਰਿਤਕ ਦੇਹਾ ਮਿਲੀਆ

sask-jpg-size-xxlarge-promoਐਡਮਿੰਟਨ(ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਨੂੰ ਗੁੰਮਸੁਦਾ ਜੋੜੇ ਦੀਆਂ ਮ੍ਰਿਤਕ ਦੇਹਾ ਸੈਸਕੈਚਵਨ ਦਰਿਆ ਵਿਚੋ ਪ੍ਰਾਪਤ ਕਰਨ ਦੀ ਸੂਚਨਾ ਮਿਲੀ ਹੈ।ਪੁਲਿਸ ਦੇ ਦੱਸਣ ਅਨੁਸਾਰ ਡਰਾਈਵਰ ਨੇ ਸੂਚਨਾ ਦਿਤੀ ਸੀ ਕਿ ਇਕ 55 ਸਾਲ ਦੀ ਔਰਤ ਦੀ ਲਾਸ ਦਰਿਆ ਵਿਚ ਡਿੱਗੇ ਟਰੱਕ ਦੇ ਵਿਚ ਸੀ ਜਦ ਕਿ 53 ਸਾਲ ਦੇ ਆਦਮੀ ਦੀ ਲਾਸ ਟਰੱਕ ਤੋ ਬਾਹਰ ਮਿਲੀ।ਇਹਨਾ ਦੋਹਾ ਦੀ ਗੁੰਮ ਹੋਣ ਦੀ ਰਿਪੋਰਟ ਬਿਊਵਲ ਪੁਲਿਸ ਨੂੰ ਮੰਗਲਵਾਰ ਦੀ ਸਾਮ ਨੂੰ 9.30 ਵਜੇ ਮਿਲੀ।ਪੁਲਿਸ ਨੇ ਇਹ ਟਰੱਕ 155 ਹਾਈਵੇ ਤੇ 130 ਕਿਲੋਮੀਟਰ ਦੂਰ  ਦਰਿਆ ਦੇ ਕਿਨਾਰੇ ਮਿਲੀਆ ਜਿਥੇ ਜੰਮੀ ਹੋਈ ਬਰਫ ਵਿਚ ਬਹੁਤ ਵੱਡਾ ਮਘੋਰਾ ਹੋਇਆ ਸੀ। ਪੁਲਿਸ ਮਾਮਲੇ ਦੀ ਜਾਚ ਕਰ ਰਹੀ ਹੈ ਜਦ ਕਿ ਉਹਨਾ ਨੇ ਇਸ ਵਾਰਦਾਤ ਨੂੰ ਕਿਸੇ ਹੋਰ ਜੁਰਮ ਨਾਲ ਜੋੜਨ ਤੋ ਇਨਕਾਰ ਕੀਤਾ ਹੈ।

Check Also

ਨਸੀਲੀ ਫੈਟਾਨਿਲ ਰੱਖਣ ਵਲਿਆ ਦੇ ਵਿਰੁਧ ਕਾਰਵਾਈ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਸੇਫਰ ਕਮਿਊਨਟੀ ਤੇ ਨੇਬਰਹੁੱਡ ਯੂਨਿਟ ਦੇ ਵੱਲੋ ਨਸੀਲੀ ਫੈਟਾਨਿਲ ਦੇ ਵਿਰੁਧ …