Home / Community-Events / 8 ਸਾਲਾ ਬੱਚੀ ਦੀ ਹਾਦਸੇ ਵਿਚ ਮੌਤ

8 ਸਾਲਾ ਬੱਚੀ ਦੀ ਹਾਦਸੇ ਵਿਚ ਮੌਤ

rcmpਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਨੇੜੇ 100 ਕਿਲੋਮੀਟਰ ਸਾਊਥ ਵੈਸਟ ਵਿਚ ਵਸੇ ਸਹਿਰ ਬ੍ਰੀਟਨ ਜੋ ਕਿ ਹਾਈਵੇ 39 ਤੇ ਸਥਿਤ ਹੈ।ਇਥੇ ਵਾਪਰੇ ਹਾਦਸੇ ਵਿਚ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ ਹੈ।ਆਰ.ਸੀ.ਐਮ.ਪੀ. ਦੇ ਦੱਸਣ ਅਨੁਸਾਰ ਇਹ ਹਾਦਸਾ ਹਾਈਵੇ 39 ਤੇ ਰਿੰਗ ਰੋਡ 52 ਤੇ ਸਾਮ ਨੂੰ 8 ਵਜੇ ਵਾਪਰਿਆ।ਜਿਸ ਵਿਚ ਹੋਰ ਕੋਈ ਗੱਡੀ ਸਾਮਿਲ ਨਹੀ ਸੀ।ਇਕ ਫੋਰਡ ਕੰਪਨੀ ਦੇ ਪਿੱਕ-ਅੱਪ ਟਰੱਕ ਡਰਾਈਵਰ ਨੇ ਇਸ ਬੱਚੀ ਨੂੰ ਟੱਕਰ ਮਾਰੀ।ਜਿਸ ਨੂੰ ਇਕ ਔਰਤ ਚਲਾ ਰਹੀ ਸੀ।ਬੱਚੀ ਨੂੰ ਗੰਭੀਰ ਹਾਲਤ ਵਿਚ ਐਡਮਿੰਟਨ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਦੀ ਪੂਰੀ ਕੋਸਿਸ ਦੇ ਬਾਵਜੂਦ ਊਸ ਨੂੰ ਬੱਚਾਇਆ ਨਹੀ ਜਾ ਸਕਿਆ।ਇਸ ਐਕਸੀਡੈਟ ਦੀ ਆਰ.ਸੀ.ਐਮ.ਪੀ ਵੱਲੋ ਜਾਚ ਜਾਰੀ ਹੈ।

Check Also

12419586

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

ਐਡਮਿੰਟਨ (ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਦੇ ਵੱਲੋ ਨੌਰਥ ਅਲਬਰਟਾ ਦੇ ਵਿਚ ਇਕ 53 ਸਾਲ ਦੇ ਵਿਅਕਤੀ …