Home / Community-Events / ਯੂਨੀਵਰਸਟੀ ਆਫ ਅਲਬਰਟਾ ਨੇ ਫੈਟਾਨਿਲ ਦਾ ਨਸਾ ਘਟਾਉਣ ਲਈ ਨੈਲੋਔਕਸਨੀ ਦੀਆਂ ਕਿੱਟਾਂ ਵੰਡੀਆਂ

ਯੂਨੀਵਰਸਟੀ ਆਫ ਅਲਬਰਟਾ ਨੇ ਫੈਟਾਨਿਲ ਦਾ ਨਸਾ ਘਟਾਉਣ ਲਈ ਨੈਲੋਔਕਸਨੀ ਦੀਆਂ ਕਿੱਟਾਂ ਵੰਡੀਆਂ

indexਐਡਮਿੰਟਨ(ਰਘਵੀਰ ਬਲਾਸਪੁਰੀ) ਯੂਨੀਵਰਸਟੀ ਆਫ ਅਲਬਰਟਾ ਦੇ ਵੱਲੋ ਬਹੁਤ ਹੀ ਨਸੀਲੀ ਦਵਾਈ ਫੈਟਾਨਿਲ ਦਾ ਨਸਾ ਘਟਾਉਣ ਦੇ ਲਈ ਉਸ ਦੇ ਮੁਕਾਬਲੇ ਵਿਚ ਨੈਲੋਔਕਸਨੀ ਦੀਆਂ ਕਿੱਟਾ ਵੰਡ ਕੇ ਨਸਿਆਂ ਪ੍ਰਤੀ ਚੇਤਨਾ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ।ਇਸ ਫੈਟਾਨਿਲ ਨਾਲ ਸੂਬੇ ਵਿਚ ਮੌਤਾਂ ਦਾ ਪ੍ਰਕੋਪ ਚੱਲ ਰਿਹਾ ਹੈ।ਹੈਲਥ ਤੇ ਵਿੱਲਨਿਸ ਦੇ ਸਹਾਇਕ ਡੀਨ ਕੈਵਨ ਫ੍ਰੈਜੀ ਨੇ ਦੱਸਿਆ ਕਿ ਇਹ ਕਿੱਟਾਂ ਤਾ ਇਕ ਫੈਟਾਨਿਲ ਜਿਹੇ ਮਾਰੂ ਨਸੇ ਤੋ ਬੱਚਣ ਦੇ ਲਈ ਸੁਰੂ ਕੀਤੀ ਮੁਹਿੰਮ ਦਾ ਇਕ ਮਾਮੂ਼ਲੀ ਜਿਹਾ ਹਿੱਸਾ ਹੈ।ਜੋ ਕਿ ਅਲਬਰਟਾ ਦੇ ਸਿਹਤ ਮਹਿਕਮੇ ਵੱਲੋ ਸੁਰੂ ਕੀਤੇ ਪ੍ਰੋਗਰਾਮ ਸਿਖਿੱਆ, ਜਾਣਕਾਰੀ ਤੇ ਜਾਗ੍ਰਿਤੀ ਦੇ ਅਧੀਨ ਆਉਦਾ ਹੈ।ਅਜੇ ਤੱਕ ਯੂਨੀਵਰਸਟੀ ਦੇ ਕੈਪਸ ਦੇ ਵਿਚੋ ਵਧੇਰੇ ਮਾਤਰਾ ਵਿਚ ਫੈਟਾਨਿਲ ਦੀ ਵਰਤੋ ਕਰਕੇ ਮੌਤ ਹੋਣ ਦੀ ਕੋਈ ਖਬਰ ਨਹੀ ਆਈ।ਪਰ ਅੰਕੜਿਆ ਦੇ ਮੁਤਾਬਕ 2009-14 ਤੱਕ ਸਾਰੇ ਕੈਨੇਡਾ ਵਿਚ ਫੈਟਾਨਿਲ ਦੀ ਵੱਧ ਮਾਤਰਾ ਖਾਣ ਨਾਲ ਮਰਨ ਵਾਲਿਆ ਦੀ ਗਿਣਤੀ 1700 ਸੀ।ਜਦ ਕਿ ਇੱਕਲੇ 2015 ਵਿਚ ਹੀ ਇਹ ਗਿਣਤੀ 2000 ਤੋ ਵੱਧ ਹੈ।ਜਦ ਕਿ ਅਲਬਰਟਾ ਵਿਚ ਵੀ ਇਹਨਾ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।ਮੇਰੇ ਖਿਆਲ ਅਨੁਸਾਰ ਫੈਟਾਨਿਲ ਨਾਲ 2014 ਵਿਚ ਅਲਬਰਟਾ ਵਿਚ 120 ਮੌਤਾ ਹੋਈਆ ਤੇ ਸਾਲ 2015 ਵਿਚ ਮੌਤਾਂ ਦੀ ਗਿਣਤੀ 272 ਹੋਈ।ਇਸ ਸਾਲ ਦੇ 9 ਮਹੀਨਿਆਂ ਵਿਚ ਹੀ ਇਹ 338 ਦਾ ਅੰਕੜਾ ਹੋ ਗਿਆ ਹੈ।ਇਹ ਇਕ ਬਹੁਤ ਹੀ ਖਤਰਨਾਕ ਰੁਝਾਨ ਹੈ।ਕੋਕੀਨ ਤੇ ਹੈਰੋਈਨ ਦੇ ਨਸੇ ਇਸ ਫੈਟਾਨਿਲ ਦੇ ਮੁਕਾਬਲੇ ਬਹੁਤ ਪਿਛੇ ਰਹਿ ਗਏ ਹਨ।ਸਾਨੂੰ ਲੋਕਾਂ ਨੂੰ ਇਸ ਮਾਰੂ ਨਸੇ ਦੀ ਮਾਰ ਤੋ ਬਚਾਉਣ ਦੀ ਜਰੂਰਤ ਹੈ।ਇਸ ਫੈਟਾਨਿਲ ਦੇ ਨਸੇ ਤੋ ਬੱਚਣ ਦੀ ਜਾਗ੍ਰਤਿ ਮੁਹਿੰਮ ਦੇ ਹਿੱਸੇ ਵੱਜੋ ਨੈਲੋਔਕਸਨੀ ਦੀਆਂ ਕਿੱਟਾਂ ਵੰਡੀਆਂ ਹਨ।

Check Also

12419586

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

ਐਡਮਿੰਟਨ (ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਦੇ ਵੱਲੋ ਨੌਰਥ ਅਲਬਰਟਾ ਦੇ ਵਿਚ ਇਕ 53 ਸਾਲ ਦੇ ਵਿਅਕਤੀ …