Home / Community-Events / ਜੇਸਨ ਕੇਨੀ ਨੂੰ 5000 ਦਾ ਜੁਰਮਾਨਾ ਠੋਕਿਆ

ਜੇਸਨ ਕੇਨੀ ਨੂੰ 5000 ਦਾ ਜੁਰਮਾਨਾ ਠੋਕਿਆ

1297862484930_original-wdpਐਡਮਿੰਟਨ(ਰਘਵੀਰ ਬਲਾਸਪੁਰੀ)  ਪੀ.ਸੀ.ਪਾਰਟੀ ਦੀ ਲੀਡਰਸਿਪ ਦੇ ਉਮੀਦਵਾਰ ਤੇ ਸਾਬਕਾ ਫੈਡਰਲ ਮੰਤਰੀ ਜੇਸਨ ਕੇਨੀ ਦੀਆਂ ਮੁਸੀਬਤਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ।ਬੀਤੇ ਦਿਨੀ ਜੇਸਨ ਕੇਨੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ।ਜਿਵੇ ਜਿਵੇ ਪਾਰਟੀ ਲੀਡਰਸਿਪ ਦੀ ਚੋਣ ਜੋ ਕਿ 2017 ਮਾਰਚ ਵਿਚ ਹੋ ਰਹੀ ਹੈ ਨੇੜ ਆ ਰਹੀ ਹੈ ਉਵੇ ਹੀ ਜੇਸਨ ਕੇਨੀ ਦੀਆ ਮੁਸੀਬਤਾਂ ਵੱਧ ਰਹੀਆਂ ਹਨ।ਹੁਣੇ ਹੁਣੇ ਖਬਰ ਆਈ ਹੈ ਕਿ ਪੀ.ਸੀ. ਪਾਰਟੀ ਨੇ ਉਹਨਾਂ ਨੂੰ ਪਾਰਟੀ ਦੇ ਨਿਯਮ ਤੋੜਣ ਕਰਕੇ 5000 ਦਾ ਜਰਮਾਨਾ ਹੋ ਗਿਆ ਹੈ।ਇਸ ਸਬੰਧੀ ਸੂਚਨਾ ਜੇਸਨ ਕੇਨੀ ਦੇ ਕੰਪੇਨ ਮੈਨੇਜਰ ਜੌਨ ਵੈਸਨਬਿਰਗਰ ਨੂੰ ਪਹੁੰਚਾ ਦਿੱਤੀ ਹੈ।ਜੇਸਨ ਕੇਨੀ ਦੀ ਸਿਕਾਇਤ ਲੀਡਰਸਿਪ ਦੀ ਦੌੜ ਦੇ ਉਮੀਦਵਾਰਾਂ ਰਿਚੱਰਡ ਸਟੇਰਕ ਅਤੇ ਬ੍ਰਾਇਨ ਨਿਲਸਨ ਵੱਲੋ ਪਾਰਟੀ ਦੀ ਪ੍ਰਧਾਨ ਨੂੰ ਕੀਤੀ ਸੀ ਕਿ ਜੇਸਨ ਕੇਨੀ ਆਪਣੇ ਸਮੱਰਥਕਾਂ ਦੇ ਨਾਲ ਪੀ.ਸੀ.ਪਾਰਟੀ ਦੀ ਮਿੱਲਵੁਡ ਗੁਲਫ ਕੋਰਸ ਦੇ ਕਲੱਬ ਹਾਊਸ ਵਿਚ ਵੱਲ ਰਹੀ ਮੀਟਿੰਗ ਵਿਚ ਪਹੁੰਚ ਗਏ ਸਨ।ਇਹ ਮੀਟਿੰਗ ਵਿਚ ਲੀਡਰਸਿਪ ਚੋਣ ਸਬੰਧੀ ਬੈਲਟ ਪੇਪਰ ਤਿਆਰ ਕਰਨ ਡੈਲੀਗੇਟ ਸਲੇਕਸਨ ਕਮੇਟੀ ਦੀ ਮੀਟਿੰਗ ਹੋ ਰਹੀ ਸੀ। ਪੀ.ਸੀ.ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਕੋਈ ਵੀ ਉਮੀਦਵਾਰ ਅਜੀਹੀ ਮੀਟਿੰਗ ਦੇ ਕਮਰੇ ਵਿਚ ਜਾ ਨੇੜੇ ਵੀ ਨਹੀ ਆ ਸਕਦਾ।ਪਰ ਜੇਸਨ ਕੇਨੀ ਨੇ ਆਪਣੇ ਸਮੱਰਥਕਾਂ ਨਾਲ ਵਿਚਾਰਾ ਕਰਨ ਦੇ ਲਈ ਵੀ ਇਸ ਗੁਲਫ ਕੋਰਸ ਦੇ ਵਿਚ ਕਮਰਾ ਬੁੱਕ ਕੀਤਾ ਹੋਇਆ ਸੀ।ਜੇਸਨ ਕੇਨੀ ਦਾ ਕਹਿਣਾ ਹੈਨਕਿ ਉਹ ਤਾ ਆਪਣੇ ਸਮਰੱਥਕਾਂ ਨੂੰ ਲੱਭਦਾ ਲੱਭਦਾ ਉਥੇ ਪਹੁੱਚ ਗਿਆ ਸੀ।ਬਾਕੀ ਪਾਰਟੀ ਦੇ ਸੰਵਿਧਾਨ ਵਿਚ ਇ ਸਬੰਧੀ ਕੁਝ ਵੀ ਸਪੱਸਟ ਨਹੀ ਹੈ ਕਿ ਉਮੀਦਵਾਰ ਨੂੰ ਕਿੰਨੀ ਦੂਰ ਰਹਿਣਾ ਚਾਹੀਦਾ ਹੈ 5 ਮੀਟਰ,10 ਮੀਟਰ,100 ਮੀਟਰ ਜਾ ਇਕ ਬਲਾਕ।ਪਾਰਟੀ ਦੇ ਵੱਲੋ ਲੀਡਰਸਿਪ ਦੀ ਦੌੜ ਵਿਚ ਸਾਮਿਲ ਸਾਰੇ ਉਮੀਦਵਾਰਾਂ ਤੋ 20000 ਦੀ ਰਾਸੀ ਆਪਣੀ ਕੰਪੇਨ ਦੁਰਾਨ ਵਧੀਆਂ ਅਚਾਰਨ ਪੇਸ ਕਰਨ ਦੇ ਲਈ ਜਮਾਨਤ ਵਜੋ ਜਮਾਂ ਕਰਵਾਈ ਗਈ ਹੈ ਜੋ ਕਿ ਗਲਤੀ ਨਾ ਕਰਨ ਦੀ ਸੂਰਤ ਵਿਚ ਚੋਣ ਤੋ ਬਾਅਦ ਵਾਪਿਸ ਕਰ ਦਿੱਤੀ ਜਾਦੀ ਹੈ।

Check Also

12419586

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

ਐਡਮਿੰਟਨ (ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਦੇ ਵੱਲੋ ਨੌਰਥ ਅਲਬਰਟਾ ਦੇ ਵਿਚ ਇਕ 53 ਸਾਲ ਦੇ ਵਿਅਕਤੀ …