Home / World / ਕਰਨਾਟਕਾ ਸਰਕਾਰ ਕਰੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਰੋੜਾਂ ਦੀ ਮਦਦ

ਕਰਨਾਟਕਾ ਸਰਕਾਰ ਕਰੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਰੋੜਾਂ ਦੀ ਮਦਦ

4ਕਲਬੁਰਗੀ — ਕਰਨਾਟਕਾ ਦੇ ਮੁੱਖ-ਮੰਤਰੀ ਸਿੱਦਾਰਮੱਈਆ ਨੇ ਹੜ੍ਹ ਪ੍ਰਭਾਵਿਤ ਬੀਦਰ ਅਤੇ ਕਲਬੁਰਗੀ ਜ਼ਿਲ੍ਹਿਆਂ ‘ਚ ਰਾਹਤ ਅਤੇ ਪੁਨਰਵਾਸ ਕੰਮਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਤਤਕਾਲ ਜਾਰੀ ਕਰਨ ਦੀ ਮੰਗਲਵਾਰ ਨੂੰ ਘੋਸ਼ਣਾ ਕੀਤੀ। ਸਿੱਦਾਰਮੱਈਆ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਦੋ ਜ਼ਿਲ੍ਹਿਆਂ ‘ਚ ਹਰੇਕ ਲਈ ਕੁੱਲ 25 ਕਰੋੜ ਰੁਪਏ ਦੀ ਰਾਸ਼ੀ ਤਤਕਾਲ ਜਾਰੀ ਕੀਤੀ ਜਾਵੇਗੀ ਅਤੇ ਦਸ ਦਿਨਾਂ ਅੰਦਰ ਉਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁਸ਼ਕਿਲ ਦੀ ਘੜੀ ‘ਚ ਹਮੇਸ਼ਾ ਹੈਦਰਾਬਾਦ-ਕਰਨਾਟਕਾ ਖੇਤਰ ਨਾਲ ਖੜ੍ਹੀ ਹੈ ਅਤੇ ਸਰਵੇਖਣਾਂ ਤੋਂ ਬਾਅਦ ਹੀ ਨੁਕਸਾਨ ਦਾ ਅਸਲ ਆਂਕਲਣ ਹੋ ਸਕੇਗਾ। ਉਨ੍ਹਾਂ ਕਿਹਾ ਕਿ ਆਰੰਭਿਕ ਅੰਦਾਜ਼ੇ ਅਨੁਸਾਰ ਹੜ੍ਹ ਨਾਲ 35 ਹਜ਼ਾਰ ਹੈਕਟੇਅਰ ਖੇਤੀ ਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਕੱਲੇ ਕਲਬੁਰਗੀ ‘ਚ ਹੀ 1410 ਤੋਂ ਜ਼ਿਆਦਾ ਮਕਾਨ ਨੁਕਸਾਨੇ ਗਏ ਹਨ। ਕਾਵੇਰੀ ਮੁੱਦੇ ‘ਤੇ ਮੁੱਖ-ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ‘ਤੇ ਉੱਚ-ਪੱਧਰੀ ਅਧਿਕਾਰੀਆਂ ਅਤੇ ਵਕੀਲਾਂ ਨਾਲ ਚਰਚਾ ਕਰਨ ਤੋਂ ਬਾਅਦ ਹੀ ਉਹ ਇਸ ‘ਤੇ ਪ੍ਰਤੀਕਿਰਿਆ ਦੇਣਗੇ।

Check Also

4

Indian Army demolishes Pakistani posts in ‘punitive fire assaults’; releases video of military action

The Indian Army on Tuesday said it launched “punitive fire assaults” on Pakistani positions along …