Home / World / 1984 ਸਿੱਖ ਕਤਲੇਆਮ ਦੇ 186 ਕੇਸ ਦੁਬਾਰਾ ਖੋਲ੍ਹ ਕੇ ਸੁਪਰੀਮ ਕੋਰਟ ਨੇ ਇਨਸਾਫ਼ ਦੀ ਉਮੀਦ ਜਗਾਈ : ਰਾਜਿੰਦਰ ਬਡਹੇੜੀ

1984 ਸਿੱਖ ਕਤਲੇਆਮ ਦੇ 186 ਕੇਸ ਦੁਬਾਰਾ ਖੋਲ੍ਹ ਕੇ ਸੁਪਰੀਮ ਕੋਰਟ ਨੇ ਇਨਸਾਫ਼ ਦੀ ਉਮੀਦ ਜਗਾਈ : ਰਾਜਿੰਦਰ ਬਡਹੇੜੀ

ਚੰਡੀਗੜ : -ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਦੇ ਸੂਬਾ ਪ੍ਰਧਾਨ,ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਐਂਟੀ ਕੁਰੱਪਸ਼ਨ ਲੀਗ ਦੇ ਮੁਖੀ ਰਾਜਿੰਦਰ ਸਿੰਘ ਬਡਹੇੜੀ ਨੇ ਸੁਪਰੀਮ ਕੋਰਟ ਦੇ 1984 ਦੇ 186 ਕੇਸਾਂ ਦੀ ਦੁਬਾਰਾ ਜਾਂਚ ਦੇ ਹੁਕਮ ਨੇ ਬਹੁਤ ਹੀ ਵਧੀਆ ਅਤੇ ਸਲਾਹੁਣਯੋਗ ਕਦਮ ਚੁੱਕਣ ਦੀ ਸਰਾਹਨਾ ਕਰਦਿਆਂ ਆਖਿਆ ਕਿ ਇਸ ਨਾਲ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਹੈ। ਉਹਨਾਂ ਕਿਹਾ ਕਿ “ਦੇਰ ਆਇਦ ਦਰੁਸਤ ਆਇਦ” ਇਹਨਾਂ ਦੁੱਖਦਾਇਕ ਸਾਕਿਆਂ ਨੂੰ 33 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਕਈ ਦੋਸ਼ੀ ਕੁਦਰਤੀ ਮੌਤ ਮਰ ਚੁੱਕੇ ਹਨ ਪਰ ਇਸ ਫੈਸਲੇ ਨਾਲ ਸਿੱਖ ਕੌਮ ਦੇ ਜ਼ਖਮ ਭਰਨ ਲਈ ਅਤੇ ਦੇਸ਼ ਦੀ ਨਿਆਂਇਕ ਪ੍ਰਣਾਲੀ ਵਿੱਚ ਭਰੋਸਾ ਮੁੜ ਸੁਰਜੀਤ ਕਰਨ ਵਿੱਚ ਸਹਾਈ ਹੋਣ ਲਈ ਵੱਡਾ ਯੋਗਦਾਨ ਪਾਇਆ ਜਾ ਸਕੇਗਾ। ਦੋਸ਼ੀ ਜੇਲ੍ਹ ਤੋਂ ਬਾਹਰ ਘੁੰਮਦੇ ਹਨ ਪੀੜਤਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ।ਉਮੀਦ ਹੈ ਕਿ ਹੁਣ ਜਾਂਚ ਸਹੀ ਦਿਸ਼ਾ ਵੱਲ ਰੁਖ ਕਰੇਗੀ।

Check Also

Kenney Ignore Punjabis

(Punjab): It is to utter surprise of Punjabis who call Alberta as their home that …

WP Facebook Auto Publish Powered By : XYZScripts.com