Home / Punjabi News / 194 ਯਾਤਰੀਆਂ ਨਾਲ ਦੱਖਣੀ ਕੋਰੀਆ ਦਾ ਹਵਾਈ ਜਹਾਜ਼ ਖੁੱਲ੍ਹੇ ਦਰਵਾਜ਼ੇ ਨਾਲ ਉੱਡਦਾ ਰਿਹਾ

194 ਯਾਤਰੀਆਂ ਨਾਲ ਦੱਖਣੀ ਕੋਰੀਆ ਦਾ ਹਵਾਈ ਜਹਾਜ਼ ਖੁੱਲ੍ਹੇ ਦਰਵਾਜ਼ੇ ਨਾਲ ਉੱਡਦਾ ਰਿਹਾ

ਸਿਓਲ, 26 ਮਈ

ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਏਸ਼ੀਆਨਾ ਏਅਰਲਾਈਨਜ਼ ਦੇ ਉੱਡਦੇ ਜਹਾਜ਼ ਦਾ ਯਾਤਰੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਪਰ ਇਸ ਦੇ ਬਾਵਜੂਦ ਜਹਾਜ਼ ਦੱਖਣੀ ਕੋਰੀਆ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਜਹਾਜ਼ ‘ਤੇ ਸਵਾਰ ਕੁਝ ਲੋਕਾਂ ਨੇ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਹੋ ਗਏ। 194 ਯਾਤਰੀਆਂ ਨੂੰ ਲੈ ਕੇ ਇਹ ਜਹਾਜ਼ ਦੱਖਣੀ ਟਾਪੂ ਜੇਜੂ ਤੋਂ ਦੱਖਣ-ਪੂਰਬੀ ਸ਼ਹਿਰ ਡੇਗੂ ਲਈ ਜਾ ਰਿਹਾ ਸੀ। ਸਫ਼ਰ ਕਰੀਬ ਘੰਟੇ ਦਾ ਸੀ ਪਰ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਕਿ ਦਰਵਾਜ਼ਾ ਕਿੰਨਾ ਸਮਾਂ ਖੁੱਲ੍ਹਾ ਰਿਹਾ। ਏਅਰਲਾਈਨ ਨੇ ਦੱਸਿਆ ਕਿ ਪੁਲੀਸ ਨੇ ਦਰਵਾਜ਼ਾ ਖੋਲ੍ਹਣ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਦੇ ਇਰਾਦੇ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। 9 ਯਾਤਰੀਆਂ ਨੂੰ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਲਿਜਾਇਆ ਗਿਆ।


Source link

Check Also

ਕੂੜਾ ਚੁੱਕਣ ਵਾਲੇ ਤੋਂ 4000 ਰੁਪਏ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਵਿਜੀਲੈਂਸ ਨੇ ਕਾਬੂ ਕੀਤਾ

ਚੰਡੀਗੜ੍ਹ, 8 ਜੂਨ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ …