Home / Punjabi News / ਹੜ੍ਹ ਪੀੜਤ ਕੇਰਲ ਦੀ ਮਦਦ ਲਈ ਅੱਗੇ ਆਈ ਐਪਲ, ਦਾਨ ਕੀਤੇ 7 ਕਰੋੜ ਰੁਪਏ

ਹੜ੍ਹ ਪੀੜਤ ਕੇਰਲ ਦੀ ਮਦਦ ਲਈ ਅੱਗੇ ਆਈ ਐਪਲ, ਦਾਨ ਕੀਤੇ 7 ਕਰੋੜ ਰੁਪਏ

ਹੜ੍ਹ ਪੀੜਤ ਕੇਰਲ ਦੀ ਮਦਦ ਲਈ ਅੱਗੇ ਆਈ ਐਪਲ, ਦਾਨ ਕੀਤੇ 7 ਕਰੋੜ ਰੁਪਏ

ਜਲੰਧਰ- ਕੇਰਲ ‘ਚ ਭਿਆਨਕ ਹੜ੍ਹ ਤੋਂ ਬਾਅਦ ਦੀ ਤਬਾਹੀ ਦੇਖਣ ਤੋਂ ਬਾਅਦ ਅਜਿਹਾ ਕੋਈ ਵੀ ਨਹੀਂ ਹੈ, ਜੋ ਮਦਦ ਲਈ ਅੱਗੇ ਨਹੀਂ ਆ ਰਿਹਾ ਹੈ। ਦੇਸ਼ ਤੇ ਦੁਨੀਆ ਇਕਜੁੱਟ ਹੋ ਕੇ ਕੇਰਲ ਦੀ ਬਦਹਾਲੀ ਨੂੰ ਦੁਬਾਰਾ ਰੰਗਤ ਦੇਣ ਲਈ ਮਦਦ ਦਾ ਹੱਥ ਅੱਗੇ ਵਧਾ ਰਹੀ ਹੈ। ਇਸ ਕੜੀ ‘ਚ ਵਿਸ਼ਵ ਦੀ ਟੈਕਨਾਲੋਜੀ ਜਗਤ ਦੀ ਦਿੱਗਜ ਕੰਪਨੀ ਐਪਲ ਵੀ ਕੇਰਲ ਦੀ ਮਦਦ ਲਈ ਅੱਗੇ ਆਈ ਹੈ। ਸ਼ਨੀਵਾਰ ਨੂੰ ਐਪਲ ਨੇ ਕੇਰਲ ਦੀ ਮਦਦ ਲਈ ਸੱਤ ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਐਪਲ ਨੇ ਕਿਹਾ ਕਿ ਕੇਰਲ ਦੇ ਹਾਲਾਤ ਤੋਂ ਬੇਹੱਦ ਦੁੱਖੀ ਹਨ।
ਐਪਲ ਨੇ ਕਿਹਾ ਕਿ ਉਸਨੇ ਕੇਰਲ ਲਈ ਮਰਸੀ ਕਾਰਪਸ ਇੰਡੀਆ ਤੇ ਮੁੱਖਮੰਤਰੀ ਰਾਹਤ ਫੰਡ ‘ਚ ਸੱਤ ਕਰੋੜ ਰੁਪਏ ਦਾ ਦਾਨ ਦੇਣ ਦਾ ਫੈਸਲਾ ਲਿਆ ਹੈ। ਜਿਸ ਦੇ ਨਾਲ ਹੜ੍ਹ ਪੀੜੀਤਾਂ ਦੀ ਮਦਦ ਹੋ ਸਕੇ। ਇਹ ਵਿਸਥਾਪਿਤ ਘਰਾਂ ਤੇ ਸਕੂਲਾਂ ਦੇ ਮੁੜ ਨਿਰਮਾਣ ‘ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਐਪਲ ਨੇ ਐਪ ਸਟੋਰ ਤੇ ਆਈ. ਟਿਊਂਸ ਸਟੋਰ ਦੇ ਨਾਲ ਆਪਣੇ ਹੋਮ ਪੇਜ ‘ਤੇ ਸਮਰਥਨ ਬੈਨਰ ਵੀ ਲਗਾ ਰੱਖੇ ਹਨ, ਜਿਸ ਦੇ ਨਾਲ ਗਾਹਕ ਮਰਸੀ ਕਾਰਪਸ ਇੰਡੀਆ ਨੂੰ ਦਾਨ ਦੇ ਸਕਣ। ਦੱਸ ਦਈਏ ਕਿ ਮਰਸੀ ਕਾਰਪਸ ਇੰਡੀਆ ਸੰਸਥਾ ਲੋਕਾਂ ਨੂੰ ਜਿੰਦਾ ਰਹਿਣ ਤੇ ਉਨ੍ਹਾਂ ਦੇ ਮੁੜ ਨਿਰਮਾਣ ਲਈ ਤੱਤਕਾਲ ਮਦਦ ਉਪਲੱਬਧ ਕਰਵਾਉਂਦੀ ਹੈ।
ਐਪਲ ਨੇ ਕਿਹਾ, ਅਸੀਂ ਆਈਟਿਊਂਸ ਤੇ ਐਪ ਸਟੋਰ ‘ਤੇ ਡੋਨੇਸ਼ਨ ਬਟਨ ਵੀ ਐਕਟਿਵੇਟ ਕਰ ਰੱਖਿਆ ਹੈ। ਇਹ ਉਨ੍ਹਾਂ ਯੂਜ਼ਰਸ ਲਈ ਹਨ, ਜੋ ਆਪਣੀ ਮਰਜੀ ਨਾਲ ਮਰਸੀ ਕਾਰਪਸ ਨੂੰ ਦਾਨ ਦੇਣਾ ਚਾਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਦਾਨ ਦੇਣ ‘ਚ ਅਸਾਨੀ ਹੋਵੇਗੀ। ਦੱਸ ਦਈਏ ਕਿ ਐਪਲ ਪ੍ਰਮੁੱਖ ਗੰਭੀਰ ਹਾਲਤ ਦੇ ਦੌਰਾਨ ਡੋਨੇਸ਼ਨ ਲਈ ਪੈਸਾ ਜੁਟਾਉਣ ਲਈ ਅਕਸਰ ਆਈਟਿਊਨ ਸਟੋਰ ਤੇ ਐਪ ਸਟੋਰ ਦੀ ਵਰਤੋਂ ਕਰਦਾ ਹੈ । ਐਪਲ ਦੇ ਗਾਹਕ ਕ੍ਰੈਡਿਟ ਤੇ ਡੈਬਿਟ ਕਾਰਡ ਨਾਲ ਪੰਜ ਡਾਲਰ, 10 ਡਾਲਰ, 25 ਡਾਲਰ, 50 ਡਾਲਰ, 100 ਡਾਲਰ ਜਾਂ ਫਿਰ 200 ਡਾਲਰ ਤੱਕ ਦਾ ਦਾਨ ਮਰਸੀ ਕਾਰਪਸ ਨੂੰ ਕਰ ਸਕਦੇ ਹਨ।
ਧਿਆਨ ਯੋਗ ਹੈ ਕਿ ਕੇਰਲ ‘ਚ ਮੂਸਲਾਧਾਰ ਮੀਂਹ ਤੋਂ ਬਾਅਦ ਆਈ ਹੜ੍ਹ ਨੇ 417 ਲੋਕਾਂ ਦੀ ਜਾਨ ਲੈ ਲਈ ਹੈ। ਅਣਗਿਣਤ ਲੋਕ ਰਾਹਤ-ਕੈਂਪ ਤੋ ਹੁਣ ਆਪਣੇ ਘਰ ਪਰਤਣ ਲੱਗੇ ਹਨ। ਇਸ ਦੇ ਬਾਵਜੂਦ 8.69 ਲੱਖ ਲੋਕ 2,787 ਰਾਹਤ-ਕੈਪਸ ‘ਚ ਸਹਾਰਾ ਲਏ ਹੋਏ ਹਨ। ਤਾਬਾਹੀ ਦੇ ਮੰਜਰ ਨੂੰ ਵੇਖ ਕੇ ਅਜਿਹਾ ਪਤਾ ਲਗਦਾ ਹੈ ਕਿ ਕੇਰਲ ਨੂੰ ਦੁਬਾਰਾ ਵਸਾਉਣ ‘ਚ ਕਾਫ਼ੀ ਸਮੇਂ ਲਗ ਸਕਦਾ ਹੈ।

Check Also

ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜੁਆਬ ਮੰਗਿਆ

ਨਵੀਂ ਦਿੱਲੀ, 15 ਅਪਰੈਲ ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ …