Home / Punjabi News / ਸੱਤਵੇਂ ਦਿਨ ਕਿਸਾਨ ਅੰਦੋਲਨ ਜਾਰੀ, ਰੇਲਵੇ ਵੱਲੋਂ ਕਈ ਰੇਲਾਂ ਰੱਦ

ਸੱਤਵੇਂ ਦਿਨ ਕਿਸਾਨ ਅੰਦੋਲਨ ਜਾਰੀ, ਰੇਲਵੇ ਵੱਲੋਂ ਕਈ ਰੇਲਾਂ ਰੱਦ

ਸੱਤਵੇਂ ਦਿਨ ਕਿਸਾਨ ਅੰਦੋਲਨ ਜਾਰੀ, ਰੇਲਵੇ ਵੱਲੋਂ ਕਈ ਰੇਲਾਂ ਰੱਦ

ਸਾਵਧਾਨੀ ਦੇ ਤੌਰ ‘ਤੇ ਪੁਲਿਸ ਨੇ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ ਵੀ ਬੰਦ ਕਰ ਦਿੱਤਾ ਹੈ। ਕਿਸਾਨ ਅੰਦੋਲਨ ਕਾਰਨ ਉੱਤਰੀ ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ ਕੁਝ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।

Image courtesy Abp Sanjha

ਅੱਜ ਹਰਿਆਣਾ ਦੇ ਜੀਂਦ ਤੋਂ ਕਈ ਖਾਪ ਪੰਚਾਇਤਾਂ ਦਿੱਲੀ ਵੱਲ ਕੂਚ ਕਰਨ ਵਾਲੀਆਂ ਹਨ। ਜੀਂਦ ‘ਚ ਖਾਪ ਮਹਾਂਪੰਚਾਇਤ ਵੱਲੋਂ ਖਾਣ-ਪੀਣ ਦੇ ਸਮਾਨ ਦੇ ਨਾਲ ਅੱਜ ਕਿਸਾਨਾਂ ਦੇ ਅੰਦੋਲਨ ‘ਚ ਪਹੁੰਚਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਖਾਪ ਪੰਚਾਇਤਾਂ ਨੇ ਫੈਸਲਾ ਲਿਆ ਹੈ ਕਿ ਉਹ ਵਿਧਾਇਕਾਂ ਤੇ ਖੱਟਰ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਦਬਾਅ ਬਣਾਉਣਗੇ।

ਸਾਵਧਾਨੀ ਦੇ ਤੌਰ ‘ਤੇ ਪੁਲਿਸ ਨੇ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ ਵੀ ਬੰਦ ਕਰ ਦਿੱਤਾ ਹੈ। ਕਿਸਾਨ ਅੰਦੋਲਨ ਕਾਰਨ ਉੱਤਰੀ ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ ਕੁਝ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੋ ਦਸੰਬਰ ਤੋਂ ਸ਼ੁਰੂ ਹੋਣ ਵਾਲੀ ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ (09613) ਵਿਸ਼ੇਸ਼ ਟ੍ਰੇਨ ਰੱਦ ਰਹੇਗੀ। ਤਿੰਨ ਦਸੰਬਰ ਤੋਂ ਸ਼ੁਰੂ ਹੋਣਵ ਵਾਲੀ 09612 ਅੰਮ੍ਰਿਤਸਰ-ਅਜਮੇਰ ਸਪੈਸ਼ਲ ਟ੍ਰੇਨ ਵੀ ਰੱਦ ਰਹੇਗੀ।

News Credit ABP Sanjha

Check Also

ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜੁਆਬ ਮੰਗਿਆ

ਨਵੀਂ ਦਿੱਲੀ, 15 ਅਪਰੈਲ ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ …