Home / Punjabi News / ਸੋਨਭੱਦਰ ਕਤਲਕਾਂਡ : ਹਿਰਾਸਤ ‘ਚ ਲਈ ਗਈ ਪ੍ਰਿਯੰਕਾ ਗਾਂਧੀ

ਸੋਨਭੱਦਰ ਕਤਲਕਾਂਡ : ਹਿਰਾਸਤ ‘ਚ ਲਈ ਗਈ ਪ੍ਰਿਯੰਕਾ ਗਾਂਧੀ

ਸੋਨਭੱਦਰ ਕਤਲਕਾਂਡ : ਹਿਰਾਸਤ ‘ਚ ਲਈ ਗਈ ਪ੍ਰਿਯੰਕਾ ਗਾਂਧੀ

ਸੋਨਭੱਦਰ— ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲੇ ‘ਚ 10 ਲੋਕਾਂ ਦੇ ਕਤਲ ਦੇ ਮਾਮਲੇ ‘ਚ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਯਾਨੀ ਸ਼ੁੱਕਰਵਾਰ ਨੂੰ ਜ਼ਖਮੀਆਂ ਨੂੰ ਦੇਖਣ ਲਈ ਵਾਰਾਣਸੀ ਪਹੁੰਚੀ। ਉੱਥੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਪੂਰੇ ਵਿਵਾਦ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਜੰਗਲ ਵਾਸੀਆਂ ਦੀ ਜ਼ਮੀਨ ਨੂੰ ਇਕ ਸੋਸਾਇਟੀ ਦੇ ਨਾਂ ‘ਤੇ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਿ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ, ਜੋ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਸੋਨਭੱਦਰ ‘ਚ ਹਾਦਸੇ ਵਾਲੀ ਜਗ੍ਹਾ ਜਾ ਰਹੀ ਪ੍ਰਿਯੰਕਾ ਨੂੰ ਮਿਰਜਾਪੁਰ ‘ਚ ਰੋਕ ਦਿੱਤਾ ਗਿਆ। ਪ੍ਰਿਯੰਕਾ ਉੱਥੇ ਧਰਨੇ ‘ਤੇ ਬੈਠ ਗਈ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।
ਕਾਂਗਰਸ ਹੈ ਜ਼ਿੰਮੇਵਾਰ
ਯੋਗੀ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ‘ਚ ਕਿਹਾ,”ਸੋਨਭੱਦਰ ਦੀ ਘਟਨਾ ਮੰਦਭਾਗੀ ਹੈ। 1955 ਤੋਂ 1989 ਤੱਕ ਇਹ ਜ਼ਮੀਨ ਆਦਰਸ਼ ਸੋਸਾਇਟੀ ਦੇ ਨਾਂ ‘ਤੇ ਸੀ। 1989 ‘ਚ ਇਹ ਜ਼ਮੀਨ ਇਕ ਵਿਅਕਤੀ ਦੇ ਨਾਂ ‘ਤੇ ਚੜ੍ਹਾ ਦਿੱਤੀ। ਆਦਰਸ਼ ਸੋਸਾਇਟੀ ਦੇ ਨਾਂ ਜ਼ਮੀਨ ਰਹਿਣ ‘ਤੇ ਵੀ ਇੱਥੇ ਆਦਿਵਾਸੀ ਖੇਤੀ ਕਰਦੇ ਸਨ ਅਤੇ ਕੁਝ ਕਿਰਾਇਆ ਸੋਸਾਇਟੀ ਨੂੰ ਦਿੰਦੇ ਸਨ। ਜਿਨ੍ਹਾਂ ਲੋਕਾਂ ਨੇ ਇਸ ਜ਼ਮੀਨ ਨੂੰ ਆਪਣੇ ਨਾਂ ਕੀਤਾ ਸੀ, ਉਹ ਇਸ ਜ਼ਮੀਨ ‘ਤੇ ਕਬਜ਼ਾ ਨਹੀਂ ਕਰ ਸਕੇ।”
10 ਦਿਨਾਂ ਅੰਦਰ ਰਿਪੋਰਟ ਸੌਂਪੇਗੀ ਕਮੇਟੀ
ਉਨ੍ਹਾਂ ਨੇ ਕਿਹਾ,”1989 ‘ਚ ਇਸ ਨੂੰ ਦੂਜੇ ਨੂੰ ਵੇਚ ਦਿੱਤਾ। ਜੰਗਲ ਵਾਸੀ ਇਸ ਜ਼ਮੀਨ ‘ਤੇ ਖੇਤੀ ਕਰਦੇ ਰਹੇ। ਇਸ ‘ਤੇ ਪੂਰੇ ਮਾਮਲੇ ਦੀ ਤਹਿ ਤੱਕ ਜਾਈਏ ਤਾਂ 1955 ‘ਚ ਕਾਂਗਰਸ ਦੀ ਸਰਕਾਰ ਦੌਰਾਨ ਸਥਾਨਕ ਲੋਕਾਂ ਦੀ ਜ਼ਮੀਨ ਨੂੰ ਹੜਪਨ ਲਈ ਪੇਂਡੂ ਸਮਾਜ ਦੀ ਜ਼ਮੀਨ ਨੂੰ ਆਦਰਸ਼ ਸੋਸਾਇਟੀ ਦੇ ਨਾਂ ਦਿੱਤਾ ਗਿਆ। ਇਸ ਜ਼ਮੀਨ ਨੂੰ ਬਾਅਦ ‘ਚ 1989 ‘ਚ ਬਿਹਾਰ ਦੇ ਇਕ ਆਈ.ਏ.ਐੱਸ. ਦੇ ਨਾਂ ਕਰ ਦਿੱਤਾ, ਜੋ ਗਲਤ ਸੀ। ਉਸ ਸਮੇਂ ਵੀ ਕਾਂਗਰਸ ਦੀ ਸਰਕਾਰ ਸੀ।” ਯੋਗੀ ਨੇ ਦੱਸਿਆ ਕਿ ਬਿਹਾਰ ਦੇ ਅਧਿਕਾਰੀ ਨੇ ਕਬਜ਼ਾ ਨਹੀਂ ਨਾ ਕਰ ਸਕਣ ‘ਤੇ ਇਸ ਜ਼ਮੀਨ ਨੂੰ ਸਾਲ 2017 ‘ਚ ਪਿੰਡ ਪ੍ਰਧਾਨ ਨੂੰ ਵੇਚ ਦਿੱਤਾ। ਇਸ ਮਾਮਲੇ ‘ਚ ਕਈ ਮੁਕੱਦਮੇ ਚੱਲਦੇ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ‘ਚ 1955, 1989 ਅਤੇ 2017 ‘ਚ ਹੋਈ ਹਰੇਕ ਘਟਨਾ ਦੀ ਜਾਂਚ ਜ਼ਰੂਰੀ ਹੈ। ਇਹ ਗੰਭੀਰ ਮਾਮਲੇ ਹਨ ਅਤੇ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਕਮੇਟੀ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ। ਯੋਗੀ ਨੇ ਕਿਹਾ ਕਿ ਇਸ ਪੂਰੇ ਮਾਮਲੇ ‘ਚ ਕੋਈ ਵੀ ਵਿਅਕਤੀ ਕਿੰਨਾ ਵੀ ਵੱਡਾ ਹੋਵੇ, ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ।
ਪ੍ਰਿਯੰਕਾ ਨੇ ਕਿਹਾ ਸਾਨੂੰ ਰੋਕਣ ਦਾ ਕਾਰਨ ਦੱਸੇ ਪ੍ਰਸ਼ਾਸਨ
ਦੂਜੇ ਪਾਸੇ ਸੋਨਭੱਦਰ ‘ਚ ਹੋਈ ਗੋਲੀਬਾਰੀ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਨੂੰ ਉਮਬਾ ਪਿੰਡ ਜਾ ਕੇ ਇਸ ਘਟਨਾ ਦੇ ਪੀੜਤਾ ਨਾਲ ਮਿਲਣ ਤੋਂ ਰੋਕ ਦਿੱਤਾ ਗਿਆ। ਪ੍ਰਿਯੰਕਾ ਨੂੰ ਮਿਰਜਾਪੁਰ-ਵਾਰਾਣਸੀ ਕੋਲ ਸਥਿਤ ਨਾਰਾਇਣਪੁਰ ਪਿੰਡ ਕੋਲ ਰੋਕਿਆ ਗਿਆ। ਜਾਣਕਾਰੀ ਅਨੁਸਾਰ ਪ੍ਰਿਯੰਕਾ ਸੋਨਭੱਦਰ ਜਾਣ ਵਾਲੀ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਿਲੇ ‘ਚ ਧਾਰਾ 144 ਲਾਗੂ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਇੱਥੇ ਰੋਕ ਦਿੱਤਾ। ਧਰਨੇ ‘ਤੇ ਬੈਠੀ ਪ੍ਰਿਯੰਕਾ ਨੇ ਕਿਹਾ ਕਿ ਮੈਂ ਸੋਨਭੱਦਰ ਕਤਲਕਾਂਡ ਦੇ ਪੀੜਤਾਂ ਨੂੰ ਮਿਲਣ ਲਈ ਜਾਣਾ ਸੀ। ਮੈਂ ਇੱਥੇ ਤੱਕ ਕਹਿ ਦਿੱਤਾ ਸੀ ਕਿ ਮੇਰੇ ਨਾਲ ਸਿਰਫ 4 ਲੋਕ ਹੀ ਜਾਣਗੇ। ਸਾਨੂੰ ਹਾਲੇ ਵੀ ਪ੍ਰਸ਼ਾਸਨ ਜਾਣ ਨਹੀਂ ਦੇ ਰਿਹਾ ਹੈ। ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ। ਪ੍ਰਿਯੰਕਾ ਨੇ ਕਿਹਾ ਕਿ ਯੋਗੀ ਕੁਝ ਵੀ ਕਰ ਲੈਣ, ਅਸੀਂ ਝੁਕਾਂਗੇ ਨਹੀਂ। ਪ੍ਰਿਯੰਕਾ ਸ਼ੁੱਕਰਵਾਰ ਸਵੇਰੇ ਹੀ ਵਾਰਾਣਸੀ ਦੌਰੇ ‘ਤੇ ਪਹੁੰਚੀ ਹੈ, ਜਿੱਥੇ ਉਨ੍ਹਾਂ ਬੀ.ਐੱਚ.ਯੂ. ਦੇ ਟਰਾਮਾ ਸੈਂਟਰ ‘ਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ।

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …