Home / Punjabi News / ਸੁਪਰੀਮ ਕੋਰਟ ਵੱਲੋਂ ਨਵਲੱਖਾ ਦਾ ਇਲਾਜ ਮੁੰਬਈ ਦੇ ਜਸਲੋਕ ਹਸਪਾਤਲ ’ਚ ਕਰਵਾਉਣ ਦੇ ਨਿਰਦੇਸ਼

ਸੁਪਰੀਮ ਕੋਰਟ ਵੱਲੋਂ ਨਵਲੱਖਾ ਦਾ ਇਲਾਜ ਮੁੰਬਈ ਦੇ ਜਸਲੋਕ ਹਸਪਾਤਲ ’ਚ ਕਰਵਾਉਣ ਦੇ ਨਿਰਦੇਸ਼

ਨਵੀਂ ਦਿੱਲੀ, 29 ਸਤੰਬਰ

ਸੁਪਰੀਮ ਕੋਰਟ ਨੇ ਅੱਜ ਤਾਲੋਜਾ ਜੇਲ੍ਹ ਦੇ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਐਲਗਾਰ ਪਰਿਸ਼ਦ-ਮਾਓਵਾਦੀ ਨਾਲ ਸਬੰਧਤ ਮਾਮਲੇ ਵਿੱਚ ਜੇਲ੍ਹ ‘ਚ ਬੰਦ ਕਾਰਕੁਨ ਗੌਤਮ ਨਵਲੱਖਾ ਨੂੰ ਇਲਾਜ ਲਈ ਤੁਰੰਤ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਇਲਾਜ ਦੀ ਸੁਵਿਧਾ ਇਕ ਕੈਦੀ ਦਾ ਅਧਿਕਾਰ ਹੈ। ਜਸਟਿਸ ਕੇ.ਐੱਮ. ਜੋਜ਼ਫ ਅਤੇ ਰਿਸ਼ੀਕੇਸ਼ ਰਾਏ ਦੇ ਇਕ ਬੈਂਚ ਨੇ ਨਵਲੱਖਾ ਦੀ ਜੀਵਨ ਸਾਥਣ ਸਭਾ ਹੁਸੈਨ ਅਤੇ ਭੈਣ ਨੂੰ ਹਸਪਤਾਲ ਵਿੱਚ ਨਵਲੱਖਾ ਨਾਲ ਮਿਲਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …