Home / Punjabi News / ਸੁਪਰੀਮ ਕੋਰਟ ਦਾ ਫੈਸਲਾ, ਅਯੁੱਧਿਆ ਵਿਵਾਦ ‘ਤੇ 6 ਅਗਸਤ ਤੋਂ ਰੋਜ਼ ਹੋਵੇਗੀ ਸੁਣਵਾਈ

ਸੁਪਰੀਮ ਕੋਰਟ ਦਾ ਫੈਸਲਾ, ਅਯੁੱਧਿਆ ਵਿਵਾਦ ‘ਤੇ 6 ਅਗਸਤ ਤੋਂ ਰੋਜ਼ ਹੋਵੇਗੀ ਸੁਣਵਾਈ

ਸੁਪਰੀਮ ਕੋਰਟ ਦਾ ਫੈਸਲਾ, ਅਯੁੱਧਿਆ ਵਿਵਾਦ ‘ਤੇ 6 ਅਗਸਤ ਤੋਂ ਰੋਜ਼ ਹੋਵੇਗੀ ਸੁਣਵਾਈ

ਨਵੀਂ ਦਿੱਲੀ— ਅਯੁੱਧਿਆ ‘ਚ ਰਾਮ ਮੰਦਰ ਅਤੇ ਬਾਬਰੀ ਮਸਜਿਦ ਵਿਵਾਦ ਦੀ ਹੁਣ 6 ਅਗਸਤ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ। ਵਿਚੋਲਗੀ ਦੀ ਕੋਸ਼ਿਸ਼ ਫੇਲ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਤੇ ਸੁਣਵਾਈ ਲਈ ਅੱਗੇ ਦੀ ਰੂਪਰੇਖਾ ਤੈਅ ਕੀਤੀ। ਕੋਰਟ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਉਦੋਂ ਤੱਕ ਚੱਲੇਗੀ, ਜਦੋਂ ਤੱਕ ਕੋਈ ਨਤੀਜਾ ਨਹੀਂ ਨਿਕਲ ਜਾਂਦਾ। ਵੀਰਵਾਰ ਨੂੰ ਵਿਚੋਲਗੀ ਕਮੇਟੀ ਨੇ ਸੁਪਰੀਮ ਕੋਰਟ ‘ਚ ਸੀਲਬੰਦ ਲਿਫਾਫੇ ‘ਚ ਫਾਈਨਲ ਰਿਪੋਰਟ ਪੇਸ਼ ਕੀਤੀ ਸੀ। ਕੋਰਟ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਆਪਸੀ ਸਹਿਮਤੀ ਨਾਲ ਕੋਈ ਹੱਲ ਨਹੀਂ ਨਿਕਲਦਾ ਹੈ ਤਾਂ ਰੋਜ਼ਾਨਾ ਸੁਣਵਾਈ ਹੋਵੇਗੀ। ਇਹ ਫੈਸਲਾ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਸੰਵਿਧਾਨਕ ਬੈਂਚ ਨੇ ਕੀਤਾ। ਇਸ ਬੈਂਚ ‘ਚ ਜਸਟਿਸ ਐੱਸ.ਏ. ਬੋਬਡੇ, ਜਸਟਿਸ ਵੀ.ਆਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ.ਏ. ਨਜੀਰ ਸ਼ਾਮਲ ਹਨ।
6 ਅਗਸਤ ਤੋਂ ਰੋਜ਼ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਇਸ ਮਾਮਲੇ ‘ਚ ਵਿਚੋਲਗੀ ਦੀ ਕੋਸ਼ਿਸ਼ ਸਫ਼ਲ ਨਹੀਂ ਹੋਈ ਹੈ। ਕਮੇਟੀ ਦੇ ਅੰਦਰ ਅਤੇ ਬਾਹਰ ਪੱਖਕਾਰਾਂ ਦੇ ਰੁਖ ‘ਚ ਕੋਈ ਤਬਦੀਲੀ ਨਹੀਂ ਦਿੱਸੀ। ਕੋਰਟ ਨੇ ਅਯੁੱਧਿਆ ਰਾਮ ਜਨਮ ਭੂਮੀ ਵਿਵਾਦ ਮਾਮਲੇ ‘ਚ ਗਠਿਤ ਵਿਚੋਲਗੀ ਕਮੇਟੀ ਭੰਗ ਕਰਦੇ ਹੋਏ ਕਿਹਾ ਕਿ 6 ਅਗਸਤ ਤੋਂ ਹੁਣ ਮਾਮਲੇ ਦੀ ਰੋਜ਼ ਸੁਣਵਾਈ ਹੋਵੇਗੀ। ਇਹ ਸੁਣਵਾਈ ਹਫ਼ਤੇ ‘ਚ ਤਿੰਨ ਦਿਨ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਹੋਵੇਗੀ।
8 ਮਾਰਚ ਨੂੰ ਕੀਤੀ ਗਈ ਸੀ ਕਮੇਟੀ ਗਠਿਤ
ਸੁਪਰੀਮ ਕੋਰਟ ਨੇ 8 ਮਾਰਚ ਨੂੰ ਸਾਬਕਾ ਜੱਜ ਐੱਫ.ਐੱਮ. ਕਲੀਫੁੱਲਾਹ ਦੀ ਪ੍ਰਧਾਨਗੀ ‘ਚ ਤਿੰਨ ਮੈਂਬਰਾਂ ਦੀ ਕਮੇਟੀ ਗਠਿਤ ਦੀ ਸੀ। ਕੋਰਟ ਦਾ ਕਹਿਣਾ ਸੀ ਕਿ ਕਮੇਟੀ ਆਪਸੀ ਸਮਝੌਤੇ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰਨ। ਇਸ ਕਮੇਟੀ ‘ਚ ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪਾਂਚੂ ਸ਼ਾਮਲ ਸਨ। ਕਮੇਟੀ ਨੇ ਬੰਦ ਕਮਰੇ ‘ਚ ਸੰਬੰਧਤ ਪੱਖਾਂ ਨਾਲ ਗੱਲ ਕੀਤੀ ਪਰ ਹਿੰਦੂ ਪੱਖਕਾਰ ਗੋਪਾਲ ਸਿੰਘ ਵਿਸ਼ਾਰਦ ਨੇ ਕੋਰਟ ਦੇ ਸਾਹਮਣੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਲਗਾਤਾਰ ਸੁਣਵਾਈ ਦੀ ਗੁਹਾਰ ਲਗਾਈ। 155 ਦਿਨ ਦੇ ਵਿਚਾਰ ਤੋਂ ਬਾਅਦ ਵਿਚੋਲਗੀ ਕਮੇਟੀ ਨੇ ਰਿਪੋਰਟ ਪੇਸ਼ ਕੀਤੀ ਹੈ ਅਤੇ ਕਿਹਾ ਕਿ ਉਹ ਸਹਿਮਤੀ ਬਣਾਉਣ ‘ਚ ਸਫ਼ਲ ਨਹੀਂ ਰਹੀ ਹੈ। ਹਿੰਦੂ ਪੱਖ ਨੇ ਵਿਚੋਲਗੀ ਦਾ ਸਖਤ ਵਿਰੋਧ ਕੀਤਾ, ਉੱਥੇ ਹੀ ਮੁਸਲਮਾਨ ਪੱਖ ਦਾ ਕਹਿਣਾ ਹੈ ਕਿ ਕਮੇਟੀ ਨੂੰ ਉਨ੍ਹਾਂ ਦਾ ਸਮਰਥਨ ਸੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …