Home / World / ਸੁਖਬੀਰ ਬਾਦਲ ਲਡ਼੍ਹ ਸਕਦੇ ਨੇ ਧੂਰੀ ਤੋਂ ਵਿਧਾਨ ਸਭਾ ਦੀ ਚੋਣ?

ਸੁਖਬੀਰ ਬਾਦਲ ਲਡ਼੍ਹ ਸਕਦੇ ਨੇ ਧੂਰੀ ਤੋਂ ਵਿਧਾਨ ਸਭਾ ਦੀ ਚੋਣ?

ਸੁਖਬੀਰ ਬਾਦਲ ਲਡ਼੍ਹ ਸਕਦੇ ਨੇ ਧੂਰੀ ਤੋਂ ਵਿਧਾਨ ਸਭਾ ਦੀ ਚੋਣ?

3ਧੂਰੀ :   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਦੇ ਰਿਜਰਵ ਹੋਣ ਤੋਂ ਬਾਅਦ ਉਨ੍ਹਾਂ ਲਈ ਸੁਰੱਖਿਅਤ ਹਲਕਾ ਲੱਭਣ ਦੇ ਚੱਲ ਰਹੇ ਯਤਨਾਂ ‘ਚ ਸ. ਬਾਦਲ ਦੇ ਧੂਰੀ ਤੋਂ ਵਿਧਾਨ ਸਭਾ ਚੋਣ ਲਡ਼੍ਹਣ ਦੀਆਂ ਚਰਚਾਵਾਂ ਪੂਰੇ ਜੋਬਨ ‘ਤੇ ਹਨ। ਚੱਲ ਰਹੀਆਂ ਚਰਚਾਵਾਂ ਦੇ ਮੱਦੇਨਜਰ ਜਿਮਨੀ ਚੋਣ ‘ਚ ਵੱਡੇ ਫ਼ਰਕ ਨਾਲ ਜਿੱਤਣ ਵਾਲੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਸੇ ਹੋਰ ਹਲਕੇ ‘ਚ ਲਗਾਇਆ ਜਾ ਰਿਹਾ ਹੈ ਅਤੇ ਧੂਰੀ ਹਲਕੇ ਤੋਂ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਆਪਣੀ ਕਿਸਮਤ ਅਜਮਾਈ ਕਰਨਗੇ, ਜਿਕਰਯੋਗ ਹੈ ਕਿ ਲੰਘੇ ਸਾਲ ਹੋਈ ਜਿਮਨੀ ਚੋਣ ‘ਚ ਪਾਰਟੀ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰਪ੍ਰਤਾਪ ਸਿੰਘ ਬਰਨਾਲਾ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ ਅਤੇ ਉਸ ਵੇਲੇ ਹਲਕੇ ‘ਚ ਕੀਤੇ ਗਏ ਚੋਣ ਪ੍ਰਚਾਰ ‘ਚ ਇਹ ਗੱਲ ਬਾਦਲ ਪਰਿਵਾਰ ਦੇ ਦਿਮਾਗ ‘ਚ ਆ ਗਈ ਕਿ ਧੂਰੀ ਸੀਟ ਹੀ ਸੁਰੱÎਖਿਅਤ ਸੀਟ ਹੈ, ਕਿਉਂਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਹਲਕੇ ਦੇ ਪਿੰਡ-ਪਿੰਡ ‘ਚ ਆਪਣੇ ਡੇਰੇ ਜਮਾ ਲਏ ਸਨ ਅਤੇ ਕਈ ਥਾਵਾਂ ਤੋਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨਾਂ ‘ਚ ਇਹ ਵੀ ਬੋਲਿਆ ਸੀ ਕਿ ਮੈਂ ਤਾਂ ਧੂਰੀ ਦੀ ਹਕੀਕਤ ਬਾਰੇ ਅੱਜ ਹੀ ਜਾਣੂ ਹੋਇਆ ਹਾਂ, ਇਥੋਂ ਦੇ ਲੋਕਾਂ ਨੇ ਸਾਨੂੰ ਅੱਖਾਂ ਤੇ ਬਿਠਾ ਤੇ ਮਾਣ ਬਖਸ਼ਿਆ ਹੈ।
ਸ. ਸੁਖਬੀਰ ਸਿੰਘ ਬਾਦਲ ਜੇਕਰ ਧੂਰੀ ਤੋਂ ਚੋਣ ਲਡ਼੍ਹਦੇ ਹਨ ਤਾਂ ਇੱਕ ਤਾਂ ਜਿਥੇ ਉਹ ਜਿਲ੍ਹਾਂ ਸੰਗਰੂਰ ਅਤੇ ਜਿਲ੍ਹਾ ਬਰਨਾਲਾ ‘ਚ ਆਪਣਾ ਦਬਦਬਾ ਕਾਇਮ ਕਰ ਸਕਣਗੇ, ਉਥੇ ਪਾਰਟੀ ਦੀ ਇੰਨਾਂ ਸੀਟਾਂ ‘ਤੇ ਜਿੱਤ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ, ਉਧਰ ਹਲਕੇ ਦੇ ਅਕਾਲੀ ਸੰਭਾਵੀ ਉਮੀਦਵਾਰਾਂ ‘ਚ ਚੱਲਦੀ ਆ ਰਹੀ ਖਿੱਚੋਤਾਣ ਵੀ ਪਾਰਟੀ ਸੁਪਰੀਮੋ ਦੇ ਆਉਣ ‘ਤੇ ਖਤਮ ਹੋ ਜਾਵੇਗੀ।
ਜੇਕਰ ਧੂਰੀ ਹਲਕੇ ਦੇ ਟਿਕਟ ਦੇ ਦਾਅਵੇਦਾਰਾਂ ਤੇ ਨਜਰ ਮਾਰੀਏ ਤਾਂ ਸਭ ਤੋਂ ਮੂਹਰਲੀ ਕਤਾਰ ‘ਚ ਸਾਕਾ ਨੀਲਾ ਤਾਰਾ ਦੇ ਸ਼ਹੀਦ ਮਰਹੂਮ ਜਥੇਦਾਰ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਤੇ ਲੰਮੇ ਸਮੇਂ ਤੋਂ ਐੱਸ.ਜੀ.ਪੀ.ਐਸ. ਮੈਂਬਰ ਭੂਪਿੰਦਰ ਸਿੰਘ ਭਲਵਾਨ,  ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਨਛੱਤਰ ਸਿੰਘ ਜਹਾਂਗੀਰ, ਸ੍ਰੀ ਸਨਾਤਨ ਧਰਮ ਸਭਾ ਧੂਰੀ ਦੇ ਪ੍ਰਧਾਨ ਦਵਿੰਦਰ ਕੁਮਾਰ ਬਿੰਦਾ, ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਸੁਖਪਾਲ ਸ਼ਰਮਾ ਸਮੇਤ ਹੋਰ ਵੀ ਕਈ ਸਖਸੀਅਤਾਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ, ਉਧਰ ਸ਼ਹਿਰ ‘ਚ ਇੰਨੀ ਦਿਨੀਂ ਚੱਲਦੀ ਚਰਚਾ ਅਨੁਸਾਰ ਸ਼ਹਿਰ ਦੇ ਇੱਕ ਉੱਚ ਕੋਟਿ ਦੇ ਪ੍ਰੋਪਰਟੀ ਡੀਲਰ ਦਾ ਨਾਮ ਵੀ ਟਿਕਟ ਦੇ ਦਾਅਵੇਦਾਰਾਂ ‘ਚ ਚੱਲ ਰਿਹਾ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …