ਕਿਹਾ, ਕਾਂਗਰਸ ਦੇ ਵਿਧਾਇਕ ਨੇ ਹੀ ਪੰਜਾਬ ‘ਚ ਨਸ਼ੇ ਦੀ ਗੱਲ ਕਬੂਲੀ
ਜਲੰਧਰ : ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਸੱਤਾਧਾਰੀ ਕਾਂਗਰਸ ਨੂੰ ਨਸ਼ਾ ਦੇ ਮਾਮਲੇ ‘ਤੇ ਘੇਰਿਆ ਹੈ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਜਿਹੜੀ ਨਸ਼ੇ ਦੀ ਗੱਲ ਕਰਦੇ ਸੀ, ਉਸ ਨੂੰ ਕਾਂਗਰਸ ਦੇ ਹੀ ਐਮ.ਐਲ.ਏ. ਸੁਰਜੀਤ ਸਿੰਘ ਧੀਮਾਨ ਨੇ ਕਬੂਲ ਕਰ ਲਿਆ ਹੈ।
ਖਹਿਰਾ ਨੇ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਹਰ ਗਲੀ-ਕੂਚੀ ਚਿੱਟਾ ਵਿਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ 15 ਦਿਨ ਨਸ਼ਾ ਵਿਕਣਾ ਬੰਦ ਹੋਇਆ ਸੀ ਪਰ ਹੁਣ ਫਿਰ ਵਿਕ ਰਿਹਾ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੱਸੇ ਕਿ ਉਨ੍ਹਾਂ ਨੇ ਕਿਹੜੇ ਨਸ਼ੇ ਦੀ ਪਿੱਠ ਤੋੜੀ ਹੈ। ਉਹ ਇਹ ਵੀ ਦੱਸਣ ਕਿ ਕਿਹੜਾ-ਕਿਹੜਾ ਮਾਫੀਆ ਪੰਜਾਬ ਛੱਡ ਕੇ ਗਿਆ ਹੈ। ਖਹਿਰਾ ਨੇ ਕਿਹਾ ਕਿ ਨਸ਼ੇ ਉਦੋਂ ਤੱਕ ਬੰਦ ਨਹੀਂ ਹੋਣਗੇ ਜਦੋਂ ਤੱਕ ਪੰਜਾਬ ਵਿੱਚੋਂ ਬੇਰੁਜ਼ਗਾਰੀ ਖਤਮ ਨਹੀਂ ਹੋਵੇਗੀ।
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …